Hindi English Sunday, 05 May 2024 🕑
BREAKING
ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ ਜੰਮੂ ਕਸ਼ਮੀਰ ‘ਚ ਫੌਜੀ ਵਾਹਨਾਂ ‘ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ ਚਾਰ ਜ਼ਖਮੀ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24 ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ  ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਪੰਜਾਬ

More News

ਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : ਐਨ.ਕੇ. ਸ਼ਰਮਾ

Updated on Thursday, April 25, 2024 15:56 PM IST

ਕਾਂਗਰਸ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ਫਿਰ ਆਇਆ ਸਾਹਮਣੇ
ਮਖੌਟੇ ਬਦਲ-ਬਦਲ ਕੇ ਵੋਟ ਮੰਗਣ ਆਉਣਗੇ ਦਲਬਦਲੂ

ਪਟਿਆਲਾ: 25 ਅਪ੍ਰੈਲ ਦੇਸ਼ ਕਲਿੱਕ ਬਿਓਰੋ

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਸਮੇਂ 'ਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਧਰਮਵੀਰ ਗਾਂਧੀ ਨੂੰ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਦੇ ਬਿਆਨ 'ਤੇ ਘੇਰਦਿਆਂ ਕਿਹਾ ਹੈ ਕਿ ਗਾਂਧੀ ਉਨ੍ਹਾਂ ਦੇ ਬਿਆਨ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ। ਸੈਮ ਪਿਤਰੋਦਾ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਪੰਜਾਬੀਆਂ ਅਤੇ ਕਿਸਾਨਾਂ ਦੀਆਂ ਵਿਰੋਧੀ ਹਨ। ਧਰਮਵੀਰ ਗਾਂਧੀ ਦੱਸਣ ਕਿ ਕੀ ਉਹ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਿਆਸੀ ਗੁਰੂ ਦੇ ਨਾਲ ਹਨ ਜਾਂ ਫਿਰ ਵਿਰੋਧ ਵਿੱਚ ਖੜ੍ਹੇ ਹਨ।
ਐਨਕੇ ਸ਼ਰਮਾ ਚੋਣ ਪ੍ਰਚਾਰ ਦੌਰਾਨ ਪਟਿਆਲਾ ਵਿੱਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅਮਰੀਕਾ ਦਾ ਵਿਰਾਸਤੀ ਟੈਕਸ ਵਾਲਾ ਕਾਨੂੰਨ ਦੇਸ਼ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਜਿਸ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਜਾਇਦਾਦ ਦਾ ਸਿਰਫ਼ 45 ਫ਼ੀਸਦੀ ਹਿੱਸਾ ਉਸਦੇ ਵਾਰਸਾਂ ਨੂੰ ਮਿਲੇਗਾ ਅਤੇ ਬਾਕੀ 55 ਫ਼ੀਸਦੀ ਦੇਸ਼ ਦਾ ਹੋਵੇਗਾ।
ਇਸਦਾ ਇਕ ਪਹਿਲੂ ਇਹ ਹੈ ਕਿ ਪੰਜਾਬ ਦੇ ਗਰੀਬ ਕਿਸਾਨ ਜਿਨ੍ਹਾਂ ਕੋਲ ਇਕ ਜਾਂ ਦੋ ਏਕੜ ਜ਼ਮੀਨ ਹੈ, ਇਹ ਉਨ੍ਹਾਂ 'ਤੇ ਲਾਗੂ ਹੋ ਜਾਵੇਗਾ, ਕੀ ਸਰਕਾਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਮੀਨ ਦਾ 55 ਫੀਸਦੀ ਲੈ ਲਵੇਗੀ। ਇਹ ਕਾਨੂੰਨ ਜੇਕਰ ਲਾਗੂ ਹੋਇਆ ਹੈ ਤਾਂ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਿੱਧ ਹੋਵੇਗਾ।
ਐਨ ਕੇ ਸ਼ਰਮਾ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਿਣ ਵਾਲੇ ਧਰਮਵੀਰ ਗਾਂਧੀ ਦੱਸਣ ਕਿ ਕੀ ਉਹ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਦਾ ਖੁੱਲ੍ਹ ਕੇ ਵਿਰੋਧ ਕਰਨਗੇ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਕਾਂਗਰਸ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇਸ਼ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੋਈ ਹੈ। ਕਾਂਗਰਸ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਰਹੀ ਹੈ।
ਅੱਜ ਇੱਕ ਵਾਰ ਫਿਰ ਇਹ ਸੱਚ ਸਾਬਤ ਹੋ ਗਿਆ ਹੈ ਕਿ ਕਾਂਗਰਸ ਕਦੇ ਵੀ ਪੰਜਾਬੀਆਂ ਦੀ ਭਲਾਈ ਦੀ ਗੱਲ ਨਹੀਂ ਕਰ ਸਕਦੀ। ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਦਲਬਦਲੂਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਲੋਕ ਮਖੌਟੇ ਬਦਲ-ਬਦਲ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆ ਰਹੇ ਹਨ। ਇਨ੍ਹਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਪਟਿਆਲਾ ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਸੁਖਬੀਰ ਸਿੰਘ ਅਬਲੋਵਾਲ, ਹਰਦਿਆਲ ਸਿੰਘ ਭੱਟੀ, ਬੀ.ਸੀ. ਵਿੰਗ ਪ੍ਰਧਾਨ ਹਰਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ

: ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ

ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ

: ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਭੀੜ ਨੇ ਕੁੱਟ-ਕੁੱਟ ਮਾਰਿਆ

: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਭੀੜ ਨੇ ਕੁੱਟ-ਕੁੱਟ ਮਾਰਿਆ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24

ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ

: ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ

ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

: ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ

: ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ

ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

: ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼

: ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼

X