Hindi English Sunday, 05 May 2024 🕑
BREAKING
ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ ਜੰਮੂ ਕਸ਼ਮੀਰ ‘ਚ ਫੌਜੀ ਵਾਹਨਾਂ ‘ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ ਚਾਰ ਜ਼ਖਮੀ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24 ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ  ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਪੰਜਾਬ

More News

ਵਿਸ਼ਵ ਮਲੇਰੀਆ ਦਿਵਸ ਮੌਕੇ ਬੇਰੁਜ਼ਗਾਰ ਸਿਹਤ ਵਰਕਰਾਂ ਨੇ ਸੂਬਾ ਸਰਕਾਰ ਨੂੰ ਭੰਡਿਆ

Updated on Thursday, April 25, 2024 16:43 PM IST

ਦਲਜੀਤ ਕੌਰ 

 
ਸੰਗਰੂਰ, 25 ਅਪ੍ਰੈਲ, 2024: ਅੱਜ ਜਦੋਂ ਸੰਸਾਰ ਪੱਧਰੀ ਉੱਤੇ ਮਲੇਰੀਆ ਦਿਵਸ ਮਨਾ ਕੇ ਸੰਸਾਰ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ਦਾ ਹੋਕਾ ਦਿੱਤਾ ਗਿਆ। ਉੱਥੇ ਪੰਜਾਬ ਦੇ ਬੇਰੁਜ਼ਗਾਰ ਮਲੇਰੀਆ ਵਰਕਰਾਂ ਨੇ ਪੰਜਾਬ ਸਰਕਾਰ ਦੀ ਦੋ ਸਾਲਾਂ ਵਿੱਚ ਸਿਹਤ ਸੰਬੰਧੀ ਬੇਰੁਖੀ ਖਿਲਾਫ ਭੜਾਸ ਕੱਢੀ।
 
 
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ (ਮਲੇਰੀਆ) ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਸੁਧਾਰਾਂ ਦੇ ਨਾਮ ਹੇਠਾਂ ਸਰਕਾਰ ਬਣਾਈ ਸੀ।ਪ੍ਰੰਤੂ ਲੰਘੇ ਦੋ ਸਾਲ ਵਿੱਚ ਦੋਵੇਂ ਵਿਭਾਗਾਂ ਵਿੱਚ ਇੱਕ ਵੀ ਅਸਾਮੀ ਉੱਤੇ ਭਰਤੀ ਨਹੀਂ ਕੀਤੀ। ਹੁਣ ਜਦੋਂ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਦੇ ਦਮਗਜੇ ਮਾਰੇ ਜਾ ਰਹੇ ਹਨ ਤਾਂ ਇਹ ਸਿਰਫ ਕਾਗ਼ਜ਼ੀ ਅੰਕੜੇ ਤਿਆਰ ਕਰਨ ਤੱਕ ਦੀ ਕਾਰਵਾਈ ਹੈ ਕਿਉਂਕਿ ਪੰਜਾਬ ਅੰਦਰ ਸਵਾ ਤਿੰਨ ਕਰੋੜ ਅਬਾਦੀ ਲਈ ਸਿਹਤ ਵਿਭਾਗ ਵਿੱਚ ਮਹਿਜ਼ 2900 ਸਿਹਤ ਵਰਕਰਾਂ ਦੀਆਂ ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਦਕਿ ਪੰਜਾਬ ਸਰਕਾਰ ਨੂੰ ਆਬਾਦੀ ਦੇ ਹਿਸਾਬ ਨਾਲ ਪ੍ਰਤੀ ਪੰਜ ਹਜ਼ਾਰ ਦੀ ਆਬਾਦੀ ਪਿੱਛੇ ਇੱਕ ਵਰਕਰ ਪੁਰਸ ਦੀ ਅਸਾਮੀ ਮਨਜੂਰ ਕਰਨ ਲਈ ਪੰਜਾਬ ਕੈਬਨਿਟ ਵਿੱਚ ਏਜੰਡਾ ਲਿਆ ਕਿ ਘੱਟੋ ਘੱਟ 6000 ਅਸਾਮੀਆਂ ਮਨਜੂਰ ਕਰਨੀਆਂ ਚਾਹੀਦੀਆਂ ਸਨ, ਪ੍ਰੰਤੂ ਸਿਤਮ ਇਹ ਹੈ ਕਿ ਪਹਿਲਾਂ ਤੋ ਮਨਜੂਰ ਅਸਾਮੀਆਂ ਵਿੱਚੋ ਵੀ ਵੱਡੀ ਗਿਣਤੀ ਅਸਾਮੀਆਂ ਖ਼ਾਲੀ ਖੜਕ ਰਹੀਆਂ ਹਨ।ਜਦਕਿ ਦੂਜੇ ਪਾਸੇ ਸਿਹਤ (ਮਲੇਰੀਆ) ਵਰਕਰ ਦਾ ਕੋਰਸ ਪਾਸ ਹਜ਼ਾਰਾਂ ਬੇਰੁਜ਼ਗਾਰ ਖੁਆਰੀਆਂ ਝੱਲਦੇ ਹੋਏ ਹਰੇਕ ਸਾਲ ਦੀ 31 ਦਸੰਬਰ ਨੂੰ ਲਗਾਤਾਰ ਓਵਰਏਜ਼ ਹੋ ਰਹੇ ਹਨ।
 
ਉਹਨਾਂ ਦੱਸਿਆ ਕਿ ਉਹ ਦਰਜਨਾਂ ਵਾਰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਮਿਲ ਕੇ ਅਪੀਲ ਕਿ ਚੁੱਕੇ ਹਨ।ਉਹਨਾਂ ਅੱਗੇ ਦੱਸਿਆ ਕਿ ਸਿਰਫ ਪੰਜ ਹਜ਼ਾਰ ਦੀ ਆਬਾਦੀ ਪਿੱਛੇ ਇੱਕ ਵਰਕਰ ਦੀ ਨਿਯੁਕਤੀ ਵਿਸ਼ਵ ਸਿਹਤ ਸੰਸਥਾ ਦਾ ਆਦੇਸ਼ ਹੈ।ਪ੍ਰੰਤੂ ਪੰਜਾਬ ਅੰਦਰ 15000-25000 ਦੀ ਆਬਾਦੀ ਪਿੱਛੇ ਵਰਕਰ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਮੌਕੇ ਬੰਦ ਹੋਏ ਪੰਜਾਬ ਦੇ ਤਿੰਨ ਸਰਕਾਰੀ ਟਰੇਨਿੰਗ ਸੈਂਟਰ (ਖਰੜ, ਨਾਭਾ ਅਤੇ ਅੰਮ੍ਰਿਤਸਰ)ਅਜੇ ਤੱਕ ਬੰਦ ਪਏ ਹਨ, ਜਿੱਥੇ ਮੁੜ ਤੋ ਟਰੇਨਿੰਗ ਸ਼ੁਰੂ ਕਰਨ ਦੀ ਜਰੂਰਤ ਹੈ ਜਿਹੜੀ ਕਿ ਸਾਲ 2012 ਦੇ ਬੈਚ ਤੋ ਬੰਦ ਪਈ ਹੈ।
 
 
ਇਸ ਮੌਕੇ ਹਰਵਿੰਦਰ ਸਿੰਘ ਥੂਹੀ, ਰਾਜ ਸੰਗਤੀਵਾਲ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਬੇਰੁਜ਼ਗਾਰਾਂ ਵੱਲੋ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦੋ ਸਾਲ ਦੀ ਕਾਰਗੁਜ਼ਾਰੀ ਅਤੇ ਸਿਹਤ ਵਿਭਾਗ ਵਿੱਚ ਕੀਤੇ ਕਾਰਜਾਂ ਬਾਰੇ ਸਵਾਲ ਪੁੱਛੇ ਜਾਣਗੇ।

ਵੀਡੀਓ

ਹੋਰ
Have something to say? Post your comment
ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ

: ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ

ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ

: ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਭੀੜ ਨੇ ਕੁੱਟ-ਕੁੱਟ ਮਾਰਿਆ

: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਭੀੜ ਨੇ ਕੁੱਟ-ਕੁੱਟ ਮਾਰਿਆ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24

ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ

: ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ

ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

: ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ

: ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ

ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

: ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼

: ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼

X