Hindi English Sunday, 05 May 2024 🕑
BREAKING
ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ  ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼ ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ, ਕਈ ਜ਼ਖਮੀ ਮੋਹਾਲੀ ‘ਚ ਚੱਲਦੇ ਟਰੱਕ ਨੂੰ ਲੱਗੀ ਅੱਗ, ਮੱਚਿਆ ਹੜਕੰਪ ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਬਾਕਸਿੰਗ ਐਸੋਸੀਏਸ਼ਨ ਦੀ ਚੋਣ, ਸਰਬਜੀਤ ਪੰਧੇਰ ਪ੍ਰਧਾਨ ਬਣੇ

ਰਾਸ਼ਟਰੀ

More News

ਸੀਟੂ ਦੀ ਕੌਮੀ ਕਾਨਫਰੰਸ ਸੰਪਨ : ਪੰਜਾਬ ’ਚੋਂ ਕਾਮਰੇਡ ਰਘੁਨਾਥ ਤੇ ਊਸ਼ਾ ਰਾਣੀ ਅਹੁਦੇਦਾਰ ਚੁਣੇ

Updated on Monday, January 27, 2020 22:20 PM IST

ਚੰਡੀਗੜ੍ਹ 27 ਜਨਵਰੀ : 

ਕਾਮਰੇਡ ਮੁਹੰਮਦ ਅਮੀਨ ਨਗਰ ਚਨੇਈ ਵਿੱਚ 23 ਜਨਵਰੀ ਨੂੰ ਅਰੰਭ ਹੋਈ ਸੀਟੂ ਦੀ 16ਵੀਂ ਕੌਮੀ ਕਾਨਫਰੰਸ ਸਫਲਤਾ ਪੂਰਵਕ ਸੰਪਨ ਹੋਈ। 16ਵੀਂ ਡੈਲੀਗੇਟ ਕਾਨਫਰੰਸ ਵਿੱਚ ਸਮੁੱਚੇ ਭਾਰਤ ਵਿਚੋਂ ਵੱਖ ਵੱਖ ਰਾਜਾਂ ਤੋਂ 2500 ਡੈਲੀਗੇਟ ਸ਼ਾਮਲ ਹੋਏ। ਪੰਜਾਬ ਤੋਂ ਕਾਮਰੇਡ ਰਘੁਨਾਥ ਸਿੰਘ ਅਤੇ ਊਸ਼ਾ ਰਾਣੀ ਸਮੇਤ 41 ਡੈਲੀਗੇਟਾਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ। ਪਿਛਲੇ ਤਿੰਨ ਸਾਲਾਂ ਦੀਆਂ ਸੀਟੂ ਦੀ ਪ੍ਰਾਪਤੀਆਂ, ਸਰਗਰਮੀਆਂ ਅਤੇ ਘਾਟਾਂ ਕਮਜ਼ੋਰੀਆਂ ਸਬੰਧੀ ਕਾਨਫਰਸ ਵਿੱਚ ਜਨਰਲ ਸਕੱਤਰ ਕਾਮਰੇਡ ਤਪਨ ਸੇਨ ਵਲੋਂ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਉੱਤੇ ਹੋਈ ਬਹਿਸਵਿੱਚ ਪੰਜਾਬ ਤੋਂ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਅਤੇ ਉਪ ਪ੍ਰਧਾਨ ਚੰਦਰ ਸ਼ੇਖਰ ਸਮੇਤ 94 ਡੈਲੀਗੇਟਾਂ ਨੇ ਭਾਗ ਲਿਆ ਅਤੇ ਤਜਰਬੇ ਸਾਂਝੇ ਕੀਤੇ ਅਤੇ ਸੁਝਾਅ ਪੇਸ਼ ਕੀਤੇ। ਦੋ ਦਿਨ ਰਿਪੋਰਟ ਉਤੇ ਹੋਈ ਬਹਿਸ ਤੋਂ ਬਾਅਦ ਡੈਲੀਗੇਟਾਂ ਦੇ ਅਨੇਕਾਂ ਵਡਮੁਲੇ ਸੁਝਾਵਾਂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਰਿਪੋਰਟ ਸਰਵਸੰਮਤੀ ਨਾਲ ਪਾਸ ਕੀਤੀ ਗਈ। ਅਜਲਾਸ ਦੇ ਆਖਰੀ ਦਿਨ ਡੈਲੀਗੇਟ ਕਾਨਫਰੰਸ ਵਿੱਚ ਸਰਵਸੰਮਤੀ ਨਾਲ ਕਾਮਰੇਡ ਤਪਨ ਸੇਨ ਨੂੰ ਮੁੜ ਜਨਰਲ ਸਕੱਤਰ, ਡਾਕਟਰ ਹੇਮਲਤਾ ਨੂੰ ਪ੍ਰਧਾਨ ਅਤੇ ਆਰ.ਐਲ.ਮਲਕੋਟੀਆਂ ਨੂੰ ਵਿੱਤ ਸਕੱਤਰ ਚੁਣਿਆ ਗਿਆ।

 

ਪੰਜਾਬ ਤੋਂ ਕਾਮਰੇਡ ਰਘੁਨਾਥ ਸਿਘ ਨੂੰ ਉਪ ਪ੍ਰਧਾਨ ਅਤੇ ਕਾਮਰੇਡ ਊਸ਼ਾ ਰਾਣੀ ਨੂੰ ਸਕੱਤਰ ਚੁਣਿਆ ਗਿਆ। ਇਹਨਾਂ ਸਮੇਤ 39 ਅਹੁਦੇਦਾਰਾਂ ਦੀ ਚੋਣ ਵੀ ਸਰਵਸੰਮਤੀ ਨਾਲ ਕੀਤੀ ਗਈ। ਅਹੁਦੇਦਾਰਾਂ ਤੋਂ ਇਲਾਵਾ 125 ਮੈਂਬਰੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਪੰਜਾਬ ਤੋਂ ਮਹਾਂ ਸਿੰਘ ਰੌੜੀ ਅਤੇ ਚੰਦਰ ਸ਼ੇਖਰ ਚੁਣੇ ਗਏ। 425 ਮੈਂਬਰੀ ਜਨਰਲ ਕੌਂਸਲ ਵਿੱਚ ਪੰਜਾਬ ਤੋਂ ਉਪਰੋਕਤ ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਕਾਮਰੇਡ ਜਤਿੰਦਰਪਾਲ ਸਿੰਘ, ਮਹਿੰਦਰ ਕੁਮਾਰ ਬਢੇਆਣ, ਤਰਸੇਮ ਜੋਧਾਂ, ਸੁੱਚਾ ਸਿੰਘ ਅਜਨਾਲਾ, ਹਰਜੀਤ ਕੌਰ ਪੰਜਲਾ ਅਤੇ ਸੁਭਾਸ ਰਾਣੀ ਜਨਰਲ ਕੌਂਸਿਲ ਦੇ ਮੈਂਬਰ ਚੁਣੇ ਗਏ।

ਸੀਟੂ ਦੀ16ਵੀਂ ਕੌਮੀਕਾਨਫਰੰਸਵਲੋਂ ਭਾਰਤ ਦੇ ਕਿਰਤੀਆਂ ਨੂੰ ਸੱਦਾ ਦਿੱਤਾ ਗਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਅਨੇਕਾਂ ਰਾਜ ਸਰਕਾਰਾਂ ਦੀਆਂ ਲੋਕ ਮਾਰੂ ਰਾਸਟਰ ਵਿਰੋਧੀ ਆਰਥਿਕ ਨੀਤੀਆਂ ਰਿਕਾਡਰ ਤੋੜ ਮਹਿੰਗਾਈ, ਬੇਰੁਜ਼ਗਾਰੀ, ਕੁਰੱਪਸ਼ਨ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ, ਜਨਤਕ ਖੇਤਰ ਦੇ ਕੀਤਾਜਾਰਹੇ ਅਨ੍ਹੇਵਾਹ ਨਿੱਜੀਕਰਣ ਦੇ ਨਾਲ ਮੋਦੀ ਸਰਕਾਰ ਦੀਆਂ ਫਿਰਕੂ, ਫਾਸ਼ੀਵਾਦੀ ਸ਼ਾਜਿਸ਼ਾਂ, ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ. ਅਤੇ ਐਨ.ਪੀ.ਆਰ. ਦੇ ਵਿਰੋਧ ਵਿੱਚ 1 ਫਰਵਰੀ ਤੋਂ ਜੋਰਦਾਰ ਜਨਤਕ ਮੁਹਿੰਮ ਚਲਾਈ ਜਾਵੇ । ਸ਼ਹਿਰਾਂ, ਕਸਬਿਆਂ ਅਤੇ ਪਿਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ-ਰਾਸ਼ਟਰ ਵਿਰੋਧੀ ਨੀਤੀਆਂ ਅਤੇ ਭਾਰਤ ਦੇ ਜਮਹੂਰੀ, ਧਰਮ ਨਿਰਪੱਖ ਅਤੇ ਫੈਡਰਲ ਢਾਂਚੇ ਨੂੰ ਤਬਾਹ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਵਿਰੁੱਧ ਜਾਗਰੂਕ ਅਤੇ ਜਥੇਬੰਦ ਕੀਤਾ ਜਾਵੇ, 23 ਮਾਰਚ ਨੂੰ ਸ਼ਹੀਦੇਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀਆਂ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਵਿਦਸ ਮੌਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਵਿੱਚ ਵਿਆਪਕ ਪੱਧਰ ਤੇ ਜਨਤਕ ਰੈਲੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣ।

 

 

ਵੀਡੀਓ

ਹੋਰ
Have something to say? Post your comment
ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ 

: ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ 

ਕਾਲਾ ਜਾਦੂ ਕਰਨ ਦੇ ਸ਼ੱਕ 'ਚ ਆਦਮੀ-ਔਰਤ ਨੂੰ ਜ਼ਿੰਦਾ ਸਾੜ ਕੇ ਮਾਰਿਆ, ਪੁਲਿਸ ਵੱਲੋਂ 15 ਵਿਅਕਤੀ ਗ੍ਰਿਫਤਾਰ

: ਕਾਲਾ ਜਾਦੂ ਕਰਨ ਦੇ ਸ਼ੱਕ 'ਚ ਆਦਮੀ-ਔਰਤ ਨੂੰ ਜ਼ਿੰਦਾ ਸਾੜ ਕੇ ਮਾਰਿਆ, ਪੁਲਿਸ ਵੱਲੋਂ 15 ਵਿਅਕਤੀ ਗ੍ਰਿਫਤਾਰ

ਬੇਕਾਬੂ ਵਾਹਨ ਡੂੰਘੀ ਖਾਈ 'ਚ ਡਿੱਗਾ, ਚਾਰ ਨੌਜਵਾਨਾਂ ਸਮੇਤ ਪੰਜ ਲੋਕਾਂ ਦੀ ਮੌਤ

: ਬੇਕਾਬੂ ਵਾਹਨ ਡੂੰਘੀ ਖਾਈ 'ਚ ਡਿੱਗਾ, ਚਾਰ ਨੌਜਵਾਨਾਂ ਸਮੇਤ ਪੰਜ ਲੋਕਾਂ ਦੀ ਮੌਤ

ਅਰਵਿੰਦ ਕੇਜਰੀਵਾਲ ਖ਼ਿਲਾਫ਼ ED ਦੀ ਸ਼ਿਕਾਇਤ ‘ਤੇ ਅਦਾਲਤ ‘ਚ ਅੱਜ ਹੋਵੇਗੀ ਸੁਣਵਾਈ

: ਅਰਵਿੰਦ ਕੇਜਰੀਵਾਲ ਖ਼ਿਲਾਫ਼ ED ਦੀ ਸ਼ਿਕਾਇਤ ‘ਤੇ ਅਦਾਲਤ ‘ਚ ਅੱਜ ਹੋਵੇਗੀ ਸੁਣਵਾਈ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

BSF ਜਵਾਨਾਂ ਦੀ ਬੱਸ ਦਰੱਖਤ ਨਾਲ ਟਕਰਾਈ, 17 ਜ਼ਖਮੀ 4 ਦੀ ਹਾਲਤ ਨਾਜ਼ੁਕ

: BSF ਜਵਾਨਾਂ ਦੀ ਬੱਸ ਦਰੱਖਤ ਨਾਲ ਟਕਰਾਈ, 17 ਜ਼ਖਮੀ 4 ਦੀ ਹਾਲਤ ਨਾਜ਼ੁਕ

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ ਵੱਲੋਂ ED-CBI ਤੋਂ ਜਵਾਬ ਤਲਬ

: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ ਵੱਲੋਂ ED-CBI ਤੋਂ ਜਵਾਬ ਤਲਬ

ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਪ੍ਰਿਅੰਕਾ ਗਾਂਧੀ ਨੇ ਨਹੀਂ ਭਰੀ ਹਾਮੀ

: ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਪ੍ਰਿਅੰਕਾ ਗਾਂਧੀ ਨੇ ਨਹੀਂ ਭਰੀ ਹਾਮੀ

ਮਹਿਲਾ ਕਰਮਚਾਰੀ ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ

: ਮਹਿਲਾ ਕਰਮਚਾਰੀ ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ

ਸਕੂਲ ਦੇ ਹੋਸਟਲ 'ਚ ਦੂਜੀ ਜਮਾਤ ਦੀ 8 ਸਾਲਾ ਬੱਚੀ ਨਾਲ ਬਲਾਤਕਾਰ, CM ਵੱਲੋਂ SIT ਗਠਿਤ ਕਰਨ ਦੇ ਹੁਕਮ

: ਸਕੂਲ ਦੇ ਹੋਸਟਲ 'ਚ ਦੂਜੀ ਜਮਾਤ ਦੀ 8 ਸਾਲਾ ਬੱਚੀ ਨਾਲ ਬਲਾਤਕਾਰ, CM ਵੱਲੋਂ SIT ਗਠਿਤ ਕਰਨ ਦੇ ਹੁਕਮ

X