Hindi English Thursday, 09 May 2024 🕑
BREAKING
10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ  ਵੱਲੋਂ ਕਾਬੂ ਪੰਜਾਬ 'ਚ ਨਾਮਜ਼ਦਗੀਆਂ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪਟਿਆਲ਼ਾ : ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਦੀ ਮੌਤ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ ਪੰਜਾਬ ਦੇ ਇੱਕ ਵੱਡੇ ਆਗੂ ਨੇ ਕੀਤੀ ਕਾਂਗਰਸ ‘ਚ ਘਰ ਵਾਪਸੀ, ”ਆਪ” ਤੋਂ ਦਿੱਤਾ ਸੀ ਅਸਤੀਫਾ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ, CM ਮਾਨ ਨੇ ਕੀਤਾ ਸਵਾਗਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ ਕੀਰਤਪੁਰ ਸਾਹਿਬ : ਭਾਖੜਾ ਨਹਿਰ ਦੇ ਪੁਲ ’ਤੇ ਦੋ ਟਰੱਕ ਆਪਸ ‘ਚ ਟਕਰਾਏ, ਆਵਾਜਾਈ ਪ੍ਰਭਾਵਿਤ ਵੱਡੀ ਗਿਣਤੀ ਕਰੂ ਮੈਂਬਰ ਛੁੱਟੀ 'ਤੇ ਗਏ, ਏਅਰ ਇੰਡੀਆ ਐਕਸਪ੍ਰੈਸ ਦੀਆਂ 80 ਤੋਂ ਵੱਧ ਉਡਾਣਾਂ ਰੱਦ

ਮਨੋਰੰਜਨ

More News

ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੀਰੋ ਬਣਿਆ

Updated on Sunday, March 26, 2023 19:22 PM IST

    ਸੁਰਜੀਤ ਜੱਸਲ 

ਪੰਜਾਬੀ-ਹਿੰਦੀ ਸਿਨਮੇ ਦੀ ਨਾਮੀਂ ਅਭਿਨੇਤਰੀ ਉਪਾਸਨਾ ਸਿੰਘ ਅੱਜਕਲ ਅਦਾਕਾਰੀ ਦੇ ਨਾਲ ਨਾਲ ਫ਼ਿਲਮ ਨਿਰਦੇਸ਼ਨ ਦੇ ਵੱਲ ਵੀ ਆਈ ਹੈ। ਬਤੌਰ ਨਿਰਦੇਸ਼ਿਕਾ ਉਸਦੀ ਪਹਿਲੀ ਫ਼ਿਲਮ ‘ ਯਾਰਾਂ ਦੀਆਂ ਪੌਂਅ ਬਾਰਾਂ’ ਬਹੁਤ ਜਲਦ ਪੰਜਾਬੀ ਦਰਸ਼ਕਾਂ ਦੀ ਨਜ਼ਰ ਹੋਵੇਗੀ। ਇਸ ਫ਼ਿਲਮ ਦੀ ਖਾਸ਼ੀਅਤ ਇਹ ਹੈ ਕਿ ਇਸ ਫ਼ਿਲਮ ਦਾ ਹੀਰੋ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੈ। ਨਾਨਕ ਪਿਛਲੇ ਕਈ ਸਾਲਾਂ ਤੋਂ ਕਲਾ ਦੇ ਖੇਤਰ ਵਿੱਚ ਸਰਗਰਮ ਹੈ। ਪਿਛਲੇ ਸਾਲ ਉਸਦੀ ਦੇਵ ਖਰੋੜ ਨਾਲ ਵੀ ਇਕ ਫ਼ਿਲਮ ‘ ਬਾਈ ਜੀ ਕੁੱਟਣਗੇ ’ ਆਈ ਸੀ। ਉਪਾਸਨਾ ਦੀ ਜਿੰਦਗੀ ਭਰ ਦੀ ਮੇਹਨਤ ਇਸ ਫ਼ਿਲਮ ‘ਚੋਂ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਅਦਾਕਾਰੀ ਦੇ ਨਾਲ ਨਾਲ ਦਰਸ਼ਕ ਉਸਦੀ ਨਿਰਦੇਸ਼ਨ ਤਕਨੀਕ ਦਾ ਵੀ ਤਜੱਰਬਾ ਵੇਖਣਗੇ। ਜ਼ਿਕਰਯੋਗ ਹੈ ਕਿ ਉਪਾਸਨਾ ਨੇ ਹੀਰੋਇਨ ਵਾਲੇ ਕਿਰਦਾਰ ਵੀ ਕੀਤੇ ਹਨ ਤੇ ਕਾਮੇਡੀ ਵਾਲੇ ਵੀ। ਉਸਨੇ ਆਪਣੀ ਅਦਾਕਾਰੀ ਸਦਕਾ ਹਰ ਕਿਰਦਾਰ ਵਿੱਚ ਜਾਨ ਪਾਈ ਹੈ। ਉਸਦੀ ਇਹ ਫ਼ਿਲਮ ਵੀ ਕਾਮੇਡੀ ਅਤੇ  ਰੁਮਾਂਸ ਦਾ ਅਨੋਖਾ ਸੰਗਮ ਹੈ। ਇਸ ਤਿਕੋਣੇ ਪਿਆਰ ਵਾਲੀ ਕਹਾਣੀ ਵਿੱਚ ਨਾਨਕ ਸਿੰਘ ਹੀਰੋ ਹੈ ਤੇ ਮਿਸ ਯੂਨੀਵਰਸ  ਜੇਤੂ ਹਰਨਾਜ਼ ਕੌਰ ਸੰਧੂ ਹੀਰੋਇਨ ਵਜੋਂ  ਨਜ਼ਰ ਆਵੇਗੀ। ਇਸ ਦੇ ਨਾਲ ਹੀ ਸਵੇਤਾ ਸ਼ਰਮਾ ਵੀ ਆਪਣੇ ਇੱਕ ਖ਼ਾਸ ਕਿਰਦਾਰ ਵਿੱਚ ਹੋਵੇਗੀ। ਇਹ ਫ਼ਿਲਮ ਕਾਮੇਡੀ ਭਰਪੂਰ ਲਵ ਸਟੋਰੀ ਹੈ ਜੋ ਦਰਸ਼ਕਾਂ ਦਾ ਖੂਬ ਭਰਪੂਰ ਮਨੋਰੰਜਨ ਕਰੇਗੀ।  

‘ਨਾਨਕ ਸਿੰਘ ਨੇ ਦੱਸਿਆ ਕਿ ਫ਼ਿਲਮਾਂ ਵੱਲ  ਆਉਣਾ ਉਸ ਲਈ ਸੁਭਾਵਕ ਹੀ ਸੀ ਕਿਊਂਕਿ  ਉਸਦਾ ਜਨਮ ਤੇ ਪਰਵਿਰਸ ਹੀ ਕਲਾ ਦੇ ਮਾਹੌਲ ਵਿੱਚ ਹੋਈ। ਮਾਤਾ ਉਪਾਸਨਾ ਸਿੰਘ ਤੋਂ ਉਹ ਹਮੇਸ਼ਾ ਹੀ ਸਿੱਖਦਾ ਰਿਹਾ ਹੈ। ਪਹਿਲੀ ਫ਼ਿਲਮ ‘ ਬਾਈ ਜੀ ਕੁੱਟਣਗੇ’ ਬਾਰੇ ਉਸਨੇ ਦੱਸਿਆ ਕਿ ਬਾਕੀ ਕਲਾਕਾਰਾਂ ਵਾਂਗ ਉਸਦਾ ਵੀ ਪਹਿਲਾ  ਸਕਰੀਨ ਟੈਸਟ ਹੋਇਆ। ਉਸਦੀ ਅਦਾਕਾਰੀ ਨੂੰ ਸਮੀਪ ਕੰਗ ਜਿਹੇ ਕਲਾ ਪਾਰਖੂਆਂ ਦੀ ਨਜ਼ਰ ਨੇ ਤੋਲਿਆ ਹੈ। ਉਸਨੇ ਅਦਾਕਾਰੀ ਬਾਰੀਕੀਆਂ ਸਿੱਖਣ ਲਈ ਮੁਬੰਈ ਦੇ ਵੱਡੇ ਐਕਟਿੰਗ ਸਕੂਲਾਂ ਤੋਂ ਕਲਾਸਾਂ ਲਈਆਂ।

ਨਾਨਕ ਦਾ ਕਹਿਣਾ ਹੈ ਕਿ ਫ਼ਿਲਮ ‘ਯਾਰਾਂ ਦੀਆਂ ਪੌਂਅ ਬਾਰਾਂ’ ਇੱਕ ਤਿਕੋਣੇ ਪਿਆਰ ਦੀ ਕਹਾਣੀ ਹੈ ਜਿਸ ਵਿੱਚ ਕਈ ਦਿਲਚਸਪ ਮੋੜ ਹਨ ਜੋ ਦਰਸ਼ਕਾਂ ਵਿੱਚ ਖਿੱਚ ਬਣਾ ਕੇ ਰੱਖਣਗੇ। ਇਸ ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੋਵੇਗੀ। ਇਸ ਵਿੱਚ ਰੁਮਾਂਸ ਦੇ ਨਾਲ ਨਾਲ ਜਸਵਿੰਦਰ ਭੱਲਾ ਦੀ ਕਾਮੇਡੀ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਦੋ ਪਿਆਰ ਕਰਨ ਵਾਲੇ ਜਵਾਨ ਦਿਲਾਂ ਦੀ ਹੈ ਜਿੰਨ੍ਹਾਂ ਦੇ ਮਾਪੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਹਨ। ਦੋਵਾਂ ਨੂੰ ਆਪਣੇ ਆਪਣੇ ਰੁਤਬੇ ਦਾ ਹੰਕਾਰ ਹੈ। ਉਹ ਆਪਣੇ ਬੱਚਿਆ ਲਈ ਇੱਕ ਦੂਜੇ ਅੱਗੇ ਝੁਕਣਾ ਆਪਣੀ ਹਾਰ ਸਮਝਦੇ ਹਨ। ਇਸੇ ਜਿੱਦ ਕਰਕੇ ਹੀਰੋ ਹੀਰੋਇਨ ਦਾ ਪਿਆਰ ਸਿਰੇ ਨਹੀਂ ਚੜ੍ਹ ਰਿਹਾ। ਪਰ ਇੰਨ੍ਹਾਂ ਦੀ ਇੱਕ ਕਮਜੋਰੀ ਹੈ ਜੋ ਇੰਨ੍ਹਾਂ ਦੇ ਬੱਚੇ ਜਾਣਦੇ ਹਨ। ਇੱਕ ਸਕੀਮ ਨਾਲ ਇਹ ਬੱਚੇ ਇੰਨ੍ਹਾਂ ਦੀ ਜਿੱਦ ਨੂੰ ਆਪਣੀ ਜਿੱਤ ਵਿਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਕੀ ਇਹ ਬੱਚੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਦੇ ਹਨ? ਕੀ ਇੰਨ੍ਹਾਂ ਦਾ ਪਿਆਰ ਪ੍ਰਵਾਨ ਚੜ੍ਹ ਸਕੇਗਾ? ਇਹ ਸੱਭ 30 ਮਾਰਚ ਨੂੰ ਪੰਜਾਬੀ ਸਿਨੇਮਿਆਂ ‘ਚ ਹੀ ਪਤਾ ਲੱਗੇਗਾ। ਨਾਨਕ ਸਿੰਘ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਉਮੀਦਾ ਹਨ।

ਸੰਤੋਸ਼ ਇੰਟਰਟੇਨਮੈਂਟ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਨਾਨਕ ਸਿੰਘ, ਉਪਾਸਨਾ ਸਿੰਘ, ਹਰਨਾਜ਼ ਕੌਰ ਸੰਧੂ, ਸਵਾਤੀ ਸ਼ਰਮਾ,ਜਸਵਿੰਦਰ ਭੱਲਾ,ਸਵਿੰਦਰ ਮਾਹਲ, ਗੋਪੀ ਭੱਲਾ, ਹਾਰਬੀ ਸੰਘਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਅਤੇ ਜੇ ਕੇ ਦੇ ਸੰਗੀਤ ਵਿੱਚ ਗਿੱਪੀ ਗਰੇਵਾਲ,ਰਣਜੀਤ ਬਾਵਾ,ਨਿੰਜਾ, ਰੌਸ਼ਨ ਪ੍ਰਿੰਸ਼, ਮੰਨਤ ਨੂਰ, ਨਛੱਤਰ ਗਿੱਲ, ਕਮਲ ਖਾਂ ਅਤੇ ਅਰਵਿੰਦਰ ਸਿੰਘ ਨੇ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਹ ਫ਼ਿਲਮ  ਅੱਜ ਦੇ ਨੌਜਵਾਨ ਦਿਲਾਂ ਦੀ ਕਾਲਜ ਦਿਨਾਂ ਦੀਆਂ ਹੁਸੀਨ ਯਾਦਾਂ ਨੂੰ ਤਾਜ਼ਾ ਕਰਵਾਏਗੀ।
                                              

ਵੀਡੀਓ

ਹੋਰ
Have something to say? Post your comment
ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

: ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

: ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

: Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

: ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

: ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

: ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

: VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: "ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਨੇ ਬੰਗਾ ਵਿੱਚ ' ਬੂਹੇ ਬਾਰੀਆਂ' ਦੀ ਟੀਮ ਦੇ ਨਾਲ ਮਨਾਇਆ ਤੀਜ ਦਾ ਤਿਉਹਾਰ"

X