Hindi English Friday, 10 May 2024 🕑
BREAKING
ਮੋਹਾਲੀ ਪੁਲਿਸ ਵੱਲੋਂ ਨਿਊ ਚੰਡੀਗੜ੍ਹ ਇਲਾਕੇ 'ਚ ਐਨਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ‘ਚ ਸਕੂਲ ਪੜ੍ਹਾਉਣ ਜਾ ਰਹੇ ਅਧਿਆਪਕ ਦੀ ਹੱਤਿਆ ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ? ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ

ਮਨੋਰੰਜਨ

More News

ਫ਼ਿਲਮ ‘‘ਜੱਟ ਜਿਊਣਾ ਮੌੜ’’ ਦੀ ਚੜ੍ਹਤ ਦੇ ਦਿਲਚਸਪ ਕਿੱਸੇ

Updated on Saturday, June 17, 2023 17:54 PM IST

  -ਸੁਰਜੀਤ ਜੱਸਲ

ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੌੜ’ ਨਵੀਂ ਪੀੜ੍ਹੀ ਦੇ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਫ਼ਿਲਮ ਵਿੱਚ ਦੇਵ ਖਰੋੜ, ਐਮੀ ਵਿਰਕ ਸਮੇਤ ਹੋਰ ਵੀ ਅਨੇਕਾਂ ਨਾਮੀਂ ਕਲਾਕਾਰਾਂ ਨੇ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਨੂੰ ਵੇਖਦਿਆਂ ਕਹਿ ਸਕਦੇ ਹਾਂ ਕਿ ਲੇਖਕ ਨਿਰਦੇਸ਼ਕ ਜਤਿੰਦਰ ਮੋਹਰ ਨੇ ਆਪਣੀ ਸੂਝ-ਬੂਝ ਤੇ ਮੇਹਨਤ ਸਦਕਾ ਫ਼ਿਲਮ ਨੂੰ ਬੇਹੱਤਰ ਬਣਾਉਣ ਦੇ ਯਤਨ ਕੀਤੇ ਹਨ। ਭਾਵੇਂਕਿ ਇਸ ਫ਼ਿਲਮ ਦੀ ਕਹਾਣੀ 30 ਸਾਲ ਪਹਿਲਾਂ ਦੀ ਸੂਪਰ ਡੂਪਰ ਹਿੱਟ ‘ਜੱਟ ਜਿਊਣਾ ਮੌੜ’ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਪੇਸ਼ ਕਰਦੀ ਹੈ ਪ੍ਰੰਤੂ ਬਹੁਤੇ ਦਰਸ਼ਕ ਇਹ ਕਹਿਣਾ ਹੈ ਕਿ ਮੌੜ ਫ਼ਿਲਮ ਅੱਜ ਦੇ ਸਮੇਂ ਠੀਕ ਹੈ, ਪ੍ਰੰਤੂ ਗੁੱਗੂ ਗਿੱਲ ਵਾਲੀ ਗੱਲ ਨਹੀਂ ਬਣੀ…ਭਾਵੇਂਕਿ ਗੁੱਗੂ ਗਿੱਲ ਵਾਲੀ ਜਿਉਣਾ ਮੌੜ ਵੀ ਇਸੇ ਫ਼ਿਲਮ ਦੇ ਬਰਾਬਰ ਰਿਲੀਜ਼ ਹੋਈ ਸੀ ਪ੍ਰੰਤੂ ਐਨ ਮੌਕੇ ਇਸ ਫ਼ਿਲਮ ਨੂੰ ਕੁਝ ਗਿਣਵੀਆਂ-ਚੁਣਵੀਆਂ ਸਕਰੀਨਾਂ ਦੇ ਸ਼ੋਅ ਹੀ ਮਿਲੇ। ਖੈਰ.....ਇਸ ਲੇਖ ਰਾਹੀਂ ਤੀਹ ਸਾਲ ਪਹਿਲਾਂ ਵਾਲੀ ਜਿਊਣਾ ਮੌੜ ਨਾਲ ਜੁੜੇ ਕੁਝ ਜਾਣਕਾਰੀ ਭਰਪੂਰ ਰੌਚਕ ਤੱਥ ਸਾਂਝੇ ਕਰ ਰਹੇ ਹਾਂ।

ਅੱਜ ਜਦੋਂ ‘ਜੱਟ ਜਿਊਣਾ ਮੌੜ’ ‘ਤੇ ਬਣੀ ਨਵੀਂ ਫ਼ਿਲਮ ‘ਮੌੜ’ ਰਿਲੀਜ਼ ਹੋ ਚੁੱਕੀ ਹੈ ਤਾਂ ਤੀਹ ਸਾਲ ਪਹਿਲਾਂ ਬਣੀ ਲੇਖਕ ਨਿਰਦੇਸ਼ਕ ਰਵਿੰਦਰ ਰਵੀ ਤੇ ਅਭਿਨੇਤਾ ਗੁਗੂ ਗਿੱਲ ਦੀ ਬਲਾਕਬੱਸਟਰ ਫ਼ਿਲਮ ‘ਜੱਟ ਜਿਊਣਾ ਮੌੜ’ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਐ ਕੁੱਝ ਚੰਗੇ ਕਾਰਨਾਂ ਕਰਕੇ ਤੇ ਕੁਝ ਗਲਤ ਕਾਰਨਾਂ ਕਰਕੇ ..ਗਲਤ ਕਾਰਨ …ਕਿਉਂਕਿ ਪੁਰਾਣੀ ਫ਼ਿਲਮ ਦੇ ਨਿਰਮਾਤਾਵਾ ਨੇ ਉਸ ਫ਼ਿਲਮ ਨੂੰ ਨਵੀਂ ਫਿਲਮ ਦੇ ਬਰਾਬਰ ਰੀਲੀਜ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ ਪਰ ਇਸ ਗੱਲ ਦੇ ਬਾਵਜੂਦ ਜੱਟ ਜਿਓੁਨਾ ਮੌੜ ਦੀ ਰੀਲੀਜ਼ ਵੇਲੇ ਹੋਈ ਇਸ ਫ਼ਿਲਮ ਦੀ ਚੱੜਤ ਤੇ ਜਲੌ ,ਫ਼ਿਲਮ ਵੱਲੋ ਸਥਾਪਤ ਕਾਰਨਾਮੇ ਤੇ ਰਿਕਾਰਡਾਂ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾਂ । ਆਓ ਜੱਟ ਜਿਉਨਾ ਮੌੜ ਦੇ ਰਚੇ ਇਤਹਾਸ ਤੇ ਰਿਕਾਰਡਾਂ ਤੇ ਇੱਕ ਝਾਤ ਮਾਰੀਏ ।

  * ਤੀਹ ਸਾਲ ਪਹਿਲਾਂ 27 ਮਈ 1992 ਨੂੰ ਰੀਲੀਜ ਹੋਈ ਜੱਟ ਜਿਉਨਾ ਮੌੜ ਜਿੰਨਾ ਨੇ ਸਿਨੇਮੇ ਵਿੱਚ ਉਸ ਟਾਈਮ ਤੇ ਇਹ ਫ਼ਿਲਮ ਦੇਖੀ ਹੈ ਉੱਨਾਂ ਨੂੰ ਯਾਦ ਹੋਵੇਗਾ ਕਿ ਕਿਵੇਂ ਸਿਨਮੇ ਦੇ ਵਿੱਚ ਮੇਲੇ ਵਰਗਾ ਮਾਹੌਲ ਹੁੰਦਾ ਸੀ । ਫ਼ਿਲਮ ਦਾ ਪਹਿਲਾ ਸ਼ੋਅ ਦਸ ਵਜੇ ਸ਼ੁਰੂ ਹੁੰਦਾ ਸੀ ਪਰ ਲੋਕ ਸੱਤ ਵਜੇ ਹੀ ਸਿਨਮਿਆਂ ਬਾਹਰ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਸੀ ਦੱਸ ਬਾਰਾਂ ਹਫਤਿਆਂ ਤੱਕ ਸਿਨੇਮੇ ਵਾਲਿਆਂ ਨੂੰ ਢਾਈ ਤਿੰਨ ਸੌ ਕੁਰਸੀ ਵਾਧੂ ਲਾਉਣੀ ਪੈਂਦੀ ਸੀ । ਲ਼ੋਕਾ ਦੀ ਭੀੜ ਸੰਭਾਲਨ ਲਈ ਕਈ ਸਿਨਮਿਆਂ ਵਿੱਚ ਪੁਲੀਸ ਬਲਾੳਣੀ ਪਈ ਸੀ । ਲੋਕਾਂ ਨੇ ਗੀਤਾਂ ਸਿਨਮਾ ਮੋਗਾ ਤੇ ਰਾਜਪਾਲ ਮੁਕਤਸਰ ਦੇ ਗੇਟ ਤੋੜ ਸਿੱਟੇ ਸਨ ।  

* ਲੁਧਿਆਣੇ ਜੱਟ ਜਿਉਂਣਾ ਮੋੜ ਮਿੰਨੀ ਅਰੋੜਾਂ ਵਿੱਚ ਰੀਲੀਜ ਹੋਈ ਸੀ ਮੇਨ ਅਰੋੜਾ ਵਿੱਚ ਅਭਿਤਾਬ ਬੱਚਨ ਦੀ ‘ਹਮ’ ਲੱਗੀ ਹੋਈ ਸੀ ਚੱਲਦੇ ਸ਼ੋਅ ਵਿੱਚ ਮਿੰਨੀ ਅਰੋੜਾਂ ਸਿਨਮੇ ਦਾ ਸਾਉਂਡ ਖਰਾਬ ਹੋ ਗਿਆ । ਹਾਲ ਵਿੱਚ ਚੀਕ-ਚੀਹਾੜਾਂ ਪੈ ਗਿਆ । ਕੁਰਸੀਆਂ ਟੁੱਟਣ ਦੇ ਹੋਰ ਨੁਕਸਾਨ ਹੋਣ ਦੇ ਡਰ ਤੋਂ ਸਿਨਮੇ ਵਾਲਿਆਂ ਨੇ ‘ਹਮ’ ਫ਼ਿਲਮ ਵਿੱਚੋਂ ਬੰਦ ਕਰਵਾਈ ਤੇ ‘ਜੱਟ ਜਿਉਂਣਾ ਮੌੜ’ ਦੇ ਦਰਸ਼ਕ ਮੇਨ ਸਿਨਮੇ ਵਿੱਚ ਸ਼ਿਫਟ ਕਰਵਾ ਕੇ ਸ਼ੋਅ ਚਲਵਾਇਆ ।

* ਗੁੱਗੂ ਗਿੱਲ ਵੱਲੋਂ ਬੋਲੇ ਫ਼ਿਲਮ ਦੇ ਹਰ ਡਾਇਲਾਗ ਤੇ ਸਿਨਮੇ ਵਿੱਚ ਉਸ ਦੇ ਪ੍ਰਸ਼ੰਸ਼ਕਾਂ ਵਲੋਂ ਮਾਰੀਆਂ ਜਾਂਦੀਆਂ ਸੀਟੀਆਂ ਤੇ ਤਾੜੀਆਂ ਬਾਹਰ ਮੇਨ ਰੋਡ ਤੱਕ ਸੁਣਦੀਆਂ ਸੀ ਗੁੱਗੂ ਗਿੱਲ ਪੰਜਾਬੀ ਸਿਨੇਮਾ ਦਾ ਬੇਤਾਜ ਬਾਦਸ਼ਾਹ ਤੇ ਸਦਾ ਬਹਾਰ ਨਾਇਕ ਬਣ ਗਿਆ । ਫ਼ਿਲਮ ਦੇ ਡਾਇਲਾਗ  ਇਨੇ ਜ਼ਬਰਦਸਤ ਸਨ ਕਿ ਅੱਜ ਵੀ ਤਕਰੀਬਨ ਸੱਤਰ ਫ਼ਿਲਮਾਂ ਕਰਨ ਦੇ ਬਾਵਜੂਦ ਲੋਕ ਗੁੱਗੂ ਗਿੱਲ ਤੋਂ ਜੱਟ ਜਿਊਣਾ ਮੌੜ ਦੇ ਹੀ ਡਾਇਲਾਗ ਸੁਨਣਾ ਪਸੰਦ ਕਰਦੇ ਨੇ । ਇਹ ਫ਼ਿਲਮ ਸੁਪਰ ਡੁਪਰ ਹਿੱਟ ਹੋਣ ਤੋਂ ਬਾਅਦ ਗੁੱਗੂ ਗਿੱਲ ਨੂੰ ਬਹੁਤ ਹਿੰਦੀ ਫ਼ਿਲਮਾਂ ਆਫ਼ਰ ਹੋਈਆਂ ਪਰ ਉਸ ਨੇ ਮਾਹਣੀਖੇੜਾ ( ਗੁੱਗੂ ਗਿੱਲ ਦਾ ਪਿੰਡ) ਛੱਡ ਕੇ ਬੰਬਈ ਵੱਸਣਾ ਸਵੀਕਾਰ ਨਹੀਂ ਕੀਤਾ ਤੇ ਹਮੇਸ਼ਾ ਪੰਜਾਬੀ ਫ਼ਿਲਮਾਂ ਨੂੰ ਹੀ ਤਰਜੀਹ ਦਿੱਤੀ । ਨਿਰਦੇਸ਼ਕ ਰਵਿੰਦਰ ਰਵੀ ਨੂੰ ਵੀ ਉਸ ਵੇਲੇ ਦੇ ਸੱਭ ਤੋ ਵੱਡੇ ਨਿਰਮਾਤਾ ਪਹਿਲਾਜ ਨਿਹਲਾਨੀ ਨੇ ਸਾਈਨ ਕੀਤਾ ਪਰ ਉਹ ਵੀ ਪੰਜਾਬੀ ਫਿਲਮਾਂ ਵਿੱਚ ਹੀ ਬਿੱਜੀ ਹੋ ਗਿਆ ਤੇ ਉਹ ਫ਼ਿਲਮ ਸ਼ੁਰੂ ਨਾ ਹੋਈ ।

*ਫ਼ਿਲਮ ਵਿੱਚ ਸਾਰੇ ਪਾਤਰਾਂ ਦੀ ਚੋਣ ਐਨੀ ਪਰਪੱਕ ਸੀ ਕਿ ਦਰਸ਼ਕਾਂ ਨੇ ਸਾਰਿਆਂ ਨੂੰ ਆਪਣੇ ਸਿਰ ਅੱਖਾਂ ਤੇ ਬਠਾਇਆਂ ਤੇ ਕਿਸੇ ਫ਼ਿਲਮ ਦੇਖ ਕੇ ਏਹ ਸ਼ਿਕਾਇਤ ਨਹੀਂ ਕੀਤੀ ਕਿ ਏਹ ਰੋਲ ਉਹ ਐਕਟਰ ਨੂੰ ਕਰਨਾ ਚਾਹੀਦਾਂ ਸੀ ਜਾ ਉਹ ਰੋਲ ਫਲਾਣੇ ਐਕਟਰ ਨੂੰ ।

 * ਗੁੱਗੂ ਗਿੱਲ ਦੀ ਨਿੱਜੀ ਪਾਲਤੂ ਘੋੜੀ ਜਿਸ ਦਾ ਨਾਂ ਅੰਜੂਮਨ ਸੀ, ਨੇ ਬਾਕਮਾਲ ਕੰਮ ਕੀਤਾ  ਫ਼ਿਲਮ ਅਣਖ ਜੱਟਾਂ ਦੀ ਵਿੱਚ ਇਸੇ ਘੋੜੀ ਨੇ ਦਿਲਸ਼ਾਦ ਅਖ਼ਤਰ ਦੇ ਗਾਣੇ ਵਿੱਚ ਡਾਂਸ ਕੀਤਾ ਸੀ

 * ਫ਼ਿਲਮ ਦੀ ਸ਼ੂਟਿੰਗ ਹਨੂੰਮਾਨਗੜ ਦੇ ਟਿਬਿਆਂ ਵਿੱਚ ਹੋਈ  ਤੇ ਜੋ ਡਾਕੂਆਂ ਦਾ ਅੱਡਾ ਦਿਖਾਇਆ ਗਿਆ ਹੈ ਉੱਥੇ ਕਿਸੇ ਟਾਈਮ ਤੇ ਅਸਲੀ ਡਾਕੂ ਰਹਿੰਦੇ ਸੀ ਗੁੱਗੂ ਗਿੱਲ ਦੇ ਹੱਥ ਵਿੱਚ ਫੜੀ .315 ਗੰਨ ਅਸਲ਼ੀ ਸੀ ਤੇ ਓਸ ਦੀ ਫਾਈਰਿੰਗ ਵਿੱਚ ਅਸਲੀ ਕਾਰਤੂਸ ਹੀ ਵਰਤੇ ਗਏ । ਪਹਿਲਾਂ ਦੂਰ ਤੱਕ ਘੋੜਿਆਂ ਤੇ ਖੇਤਾਂ ਵਿੱਚ ਦੋ ਘੋੜਸਵਾਰ ਚੈੱਕ ਕਰਦੇ ਕਿ ਕੋਈ ਖੇਤਾਂ ਵਿੱਚ ਕੰਮ ਤਾਂ ਨਹੀ ਕਰ ਰਿਹਾ ਫੇਰ ਹੀ ਸ਼ਾਟ ਲਿਆ ਜਾਂਦਾ ।

 * ਤੀਹ ਲੱਖ ਦੇ ਬੱਜਟ ਵਿੱਚ ਬਣੀ ਜੱਟ ਜਿਉਣਾ ਮੌੜ ਅਪਨੇ ਵੇਲੇ ਦੀ ਪੰਜਾਂਬੀ ਦੀ ਸੱਭ ਤੋ ਮਹਿੰਗੀ ਫ਼ਿਲਮ ਸੀ ਪਰ ਇਸ ਨੇ ਦੋ ਹਫ਼ਤਿਆਂ ਵਿੱਚ ਹੀ ਸਿਰਫ ਅੱਠ ਪ੍ਰਿੰਟਾਂ ਤੇ 16 ਲੱਖ ਕਮਾ ਕੇ ਪੰਜਾਬ ਵਿੱਚ ਪਹਿਲਾਂ ਬਣੇ ਪੁੱਤ ਜੱਟਾਂ ਦੇ ਸ਼ੋਅਲੇ ਤੇ ਖੁਦਾ ਗਵਾਹ ਫ਼ਿਲਮਾਂ ਦਾ ਰਿਕਾਰਡ ਤੋੜਿਆ ।ਅਪਨੇ ਪੱਚੀ ਹਫ਼ਤੇ ਦੇ ਸਿਲਵਰ ਜੁਬਲੀ ਰਣ ਵਿੱਚ 95 ਲੱਖ ਦੀ ਰਿਕਾਰਡ ਕਮਾਈ ਕੀਤੀ  ਯਾਦ ਰਹੇ ਉਸ ਵੇਲੇ ਸਿਨੇਮਾ ਟਿਕਟ ਦੀ ਕੀਮਤ ਹਾਲ 15 ਰਪਏ ਤੇ ਬਾਲਕੋਨੀ 20 ਰੂਪਏ ਸੀ ਫ਼ਿਲਮ ਪੰਜਾਬ ਤੇ ਦੋ ਕੇ ਸਿਨਮਿਆਂ ਵਿੱਚ ਰਾਜਸਥਾਨ ਲੱਗੀ ਸੀ ਪਰ ਫ਼ਿਲਮ ਓਵਰਸ਼ੀਜ਼ ਰੀਲੀਜ ਨਹੀਂ ਹੋਈ ਸੀ

  * ਪੰਜਾਬੀ ਫ਼ਿਲਮਾਂ ਦਾ ਇਤਿਹਾਸ ਜੇ ਤੁਸੀ ਗੂਗਲ ਸਰਚ ਕਰੋਗੇ ਤਾਂ ਜੱਟ ਜਿਉਣਾ ਮੌੜ ਨੂੰ ਪੰਜਾਬੀ ਦੀ ਸ਼ੋਅਲੇ ਕਿਹਾ ਗਿਆ ਹੈ ਤੇ ਯਕੀਨਨ ਜਿੰਨਾਂ ਨੇ ਏਹ ਫ਼ਿਲਮ ਓਸ ਵੇਲੇ ਸਿਨਮੇ ਵਿੱਚ ਦੇਖੀ ਹੋਵੇਗੀ ਉਹ ਜੱਟ ਜਿਉਂਨਾ ਮੌੜ ਬਾਰੇ ਦੱਸਨਗੇ ਕਿ ਕਿਸ ਤਰਾਂ ਏਸੇ ਫ਼ਿਲਮ ਨੇ ਟਿਕਟ ਖਿੜਕੀ ਤੇ ਅਪਨੇ ਝੰਡੇ ਲਹਿਰਾਏ ਸੀ ਤੇ ਕਿਵੇ ਗੁੱਗੂ ਗਿੱਲ ਦੀ ਦਹਾੜ ਨੇ ਸਿਨਮਿਆਂ ਦੀਆਂ ਕੰਧਾਂ ਹਿਲਾਈਆਂ ਸੀ।

  * 30 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਭਾਵੇਂ ਉਦੋਂ ਸ਼ੋਸਲ ਮੀਡੀਆ ਨਹੀਂ ਸੀ ਫ਼ਿਲਮ ਦੇ ਪ੍ਰਚਾਰਕ ਸਾਧਨ ਵੀ ਨਾਮਾਤਰ ਹੀ ਸੀ, ਪ੍ਰੰਤੂ ਫੇਰ ਵੀ ਦਰਸ਼ਕਾਂ ਦਾ ਪਿੰਡਾਂ ਤੋਂ ਟਰਾਲੀਆਂ ਭਰ ਭਰ ਆਉਣਾ ਪੰਜਾਬੀ ਸਿਨਮੇ ਦੇ ਸੁਨਹਿਰੇ ਦੌਰ ਦੀ ਨਿਸ਼ਾਨੀ ਸੀ। ਜਦਕਿ ਅੱਜ ਦੇ ਦੌਰ ਵਿਚ ਪ੍ਰਚਾਰ ਲਈ ਮਣਾਂ-ਮੂੰਹੀਂ ਪੈਸਾ ਲੁਟਾਇਆ ਜਾਂਦਾ ਹੈ। ਕੱਲੇ ਕੱਲੇ ਸ਼ਹਿਰ ਫ਼ਿਲਮ ਦੀ ਸਮੁੱਚੀ ਟੀਮ ਨੂੰ ਸਪੈਸ਼ਲ ਟੂਰ ਬਣਾ ਕੇ ਜਾਣਾ ਪੈਂਦਾ ਹੈ, ਦਰਸ਼ਕਾਂ ਨੂੰ ਬਹਾਨੇ ਨਾਲ ਸਿਨੇਮਿਆਂ ਚ ਇਕੱਠੇ ਕੀਤਾ ਜਾਂਦਾ ਹੈ, ਫ਼ਿਲਮ ਨਾਲ ਜੁੜੇ ਸੁਆਲ ਜੁਆਬ ਪੁੱਛ ਕੇ ਗਿਫ਼ਟ ਦਿੱਤੇ ਜਾਂਦੇ ਹਨ। ਤਾਂਕਿ ਦਰਸ਼ਕ ਫ਼ਿਲਮ ਵੇਖੇ......। ਅੱਗੇ ਚੰਗੀ ਫ਼ਿਲਮ ਹੋਣ ਦਾ ਪ੍ਰਚਾਰ ਕਰਕੇ ਦਰਸ਼ਕ ਹੀ ਦੱਸ ਦਿੰਦਾ ਸੀ ਤੇ ਲੋਕ ਫ਼ਿਲਮ ਵੇਖਣ ਲਈ ਵਹੀਰਾ ਘੱਤ ਦਿੰਦੇ ਸੀ।

* ਫ਼ਿਲਮ ਵਿਚ ਜਿੱਥੇ ਗੁੱਗੂ ਗਿੱਲ ਜਿਉਣੇ ਦੇ ਕਿਰਦਾਰ ਚ ਨਾਇਕ ਵਜੋਂ ਉਭੱਰ ਕੇ ਸਾਹਮਣੇ ਆਇਆ ਉੱਥੇ ਡੋਗਰ ਦੇ ਖਲਨਾਇਕ ਕਿਰਦਾਰ ਨੂੰ ਗੁਰਕੀਰਤਨ ਚੌਹਾਨ ਨੇ ਕੋਈ ਕਸਰ ਨਾ ਛੱਡੀ। ਰੰਗਮੰਚ ਤੇ ਫ਼ਿਲਮਾਂ ਨਾਲ ਜੁੜੇ ਸਵ. ਗੁਰਕੀਰਤਨ ਨੂੰ ਜਿਊਣਾ ਮੌੜ ਨੇ ਸਿਨਮੇ ਇਤਿਹਾਸ ਵਿਚ ਸਦਾ ਲਈ ਅਮਰ ਕਰ ਦਿੱਤਾ। ਉਸਦੇ ਬੋਲੇ ਡਾਇਲਾਗ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵਸੇ ਪਏ ਹਨ। ਇੱਕ ਗੱਲ ਸਪੱਸ਼ਟ ਹੈ ਕਿ ਚਾਲੀ ਸਾਲ ਪਹਿਲਾਂ ਬਣੀ ਫ਼ਿਲਮ ਜੱਗਾ ਡਾਕੂ ਦੇ ਕਿਰਦਾਰ ਲਈ ਦਾਰਾ ਸਿੰਘ ਤੇ ਜਿਊਣਾ ਮੌੜ ਲਈ ਗੱਗੂ ਗਿੱਲ ਹੀ ਪੈਦਾ ਹੋਏ ਹਨ ਜੋ ਮਕਬੂਲੀਅਤ ਇੰਨਾਂ ਦੇ ਹਿੱਸੇ ਆਈ , ਕਿਸੇ ਹੋਰ ਦੇ ਨਹੀਂ। 

 * ਅਖੀਰ ਵਿਚ ਇਹੋ ਕਹਾਂਗੇ ਕਿ ਪੰਜਾਬੀ ਸਿਨੇਮਾ ਇਤਿਹਾਸ ਵਿਚੋ ਜਿਉਣਾ ਮੌੜ ਬਾਰੇ ਹੋਰ ਵੀ ਫ਼ਿਲਮਾਂ ਬਣਦੀਆਂ ਰਹਿਣਗੀਆਂ ਪ੍ਰੰਤੂ ਗੁੱਗੂ ਗਿੱਲ ਵਾਲੇ ਜਿਊਂਣਾ ਮੌੜ ਦੀ ਚਮਕ ਦਮਕ ਕਦੇ ਫਿੱਕੀ ਨਹੀਂ ਹੋਵੇਗੀ। ਫ਼ਿਲਮ ਦੇ ਨਿਰਮਾਤਾਵਾਂ, ਨਿਰਦੇਸ਼ਕਾਂ ਨੂੰ ਵੀ ਇੱਕ ਅਹਿਮ ਸੁਝਾਉ ਹੈ ਕਿ ਪੰਜਾਬੀ ਸਿਨਮੇ ਨੂੰ ਸਿਰਫ਼ ਦਰਸ਼ਕਾਂ ਦੇ ਮਨੋਰੰਜਨ ਦੇਣ ਤੇ ਮਕਸਦ ਨਾਲ ਹੀ ਵਰਤੋ ਨਾ ਕਿ ਮੁਕਾਬਲੇ ਲਈ। ਇਕੋ ਦਿਨ ਦੋ-ਦੋ ਫ਼ਿਲਮਾਂ ਰਿਲੀਜ਼ ਕਰਨ ਦੀ ਰੀਤ ਤੋਂ ਹਟਕੇ ਪੰਜਾਬੀ ਸਿਨਮੇ ਨੂੰ ਇੱਕ ਤਰਤੀਬ ਨਾਲ ਪੇਸ਼ ਕਰਨ ਦੀ ਅਹਿਮ ਲੋੜ ਹੈ। ਇਸ ਵਿਚ ਸਭ ਦੀ ਬੇਹੱਤਰੀ ਹੋਵੇਗੀ।

   -ਸੁਰਜੀਤ ਜੱਸਲ  9814607737

ਵੀਡੀਓ

ਹੋਰ
Have something to say? Post your comment
ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

: ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

: ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

: Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

: ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

: ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

: ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

: VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: "ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਨੇ ਬੰਗਾ ਵਿੱਚ ' ਬੂਹੇ ਬਾਰੀਆਂ' ਦੀ ਟੀਮ ਦੇ ਨਾਲ ਮਨਾਇਆ ਤੀਜ ਦਾ ਤਿਉਹਾਰ"

X