Hindi English Thursday, 09 May 2024 🕑
BREAKING
ਪੰਜਾਬ ‘ਚ ਸਕੂਲ ਪੜ੍ਹਾਉਣ ਜਾ ਰਹੇ ਅਧਿਆਪਕ ਦੀ ਹੱਤਿਆ ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ? ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ

ਮਨੋਰੰਜਨ

More News

ਕਲਾ ਖੇਤਰ ‘ਚ ਪਰਵਾਜ ਭਰ ਰਿਹਾ ‘ ਕਮਲ ਰਾਜਪਾਲ ’

Updated on Saturday, July 08, 2023 12:16 PM IST

ਸੁਰਜੀਤ ਜੱਸਲ

ਨਿੱਕੇ ਸਿਨੇਮੇ ਦੇ ਪਿਤਾਮਾ ਗੁਰਚੇਤ ਚਿੱਤਰਕਾਰ ਨੇ ਆਪਣੀਆਂ ਫੈਮਲੀ ਫ਼ਿਲਮਾਂ ਰਾਹੀਂ ਅਨੇਕਾਂ ਨਵੇਂ ਕਲਾਕਾਰਾਂ ਨੂੰ ਮੌਕਾ ਦੇ ਕੇ ਅੰਤਰਰਾਸ਼ਟਰੀ ਪਹਿਚਾਣ ਦਵਾਈ। ਪੰਜਾਬੀ ਪਰਦੇ ਤੇ ਵੱਡੀ ਪਹਿਚਾਣ ਰੱਖਦੇ ਇਹਨਾਂ ਕਲਾਕਾਰਾਂ ਵਿੱਚ ਦਿਲਾਵਰ ਸਿੱਧੂ, ਸਤਿੰਦਰ ਕੌਰ, ਮਲਕੀਤ ਸਿੰਘ ਰੌਣੀ, ਪਰਿਵਾਜ ਕੌਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਦੂ, ਪਰਮਿੰਦਰ ਕੌਰ ਗਿੱਲ ਦੇ ਨਾਂ ਜ਼ਿਕਰਯੋਗ ਹਨ। ਕਿਸੇ ਵੇਲੇ ਇਹ ਕਲਾਕਾਰ ਗੁਰਚੇਤ ਚਿੱਤਰਕਾਰ ਦੀਆਂ ਫ਼ਿਲਮਾਂ ਦਾ ਅਹਿਮ ਹਿੱਸਾ ਹੋਇਆ ਕਰਦੇ ਸੀ। ਗੁਰਚੇਤ ਚਿੱਤਰਕਾਰ ਨੇ ਹਮੇਸ਼ਾ ਹੀ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਹੈ। ਅਜਿਹੇ ਹੀ ਕਲਾਕਾਰਾਂ ਵਿਚੋਂ ਇੱਕ ਹੈ ਕਮਲਰਾਜਪਾਲ।

   ਕਮਲਰਾਜਪਾਲ ਗੁਰਚੇਤ ਚਿੱਤਰਕਾਰ ਦੀ ਕਲਾ ਫੁਲਵਾੜੀ ਦਾ ਉਹ ਫੁੱਲ੍ਹ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਹਿਕ ਖਿਲਾਰ ਰਿਹਾ ਹੈ। ਸਿਰਸਾ ਨੇੜਲੇ ਮੰਡੀ ਕਾਲਿਆਂਵਾਲੀ ਦੇ ਜੰਮਪਲ ਰਾਜਪਾਲ ਨੇ ਕਾਲਜ ਪੱਧਰ ਤੇ ਥੀਏਟਰ ਕਰਦਿਆਂ ਗੁਰਚੇਤ ਚਿੱਤਰਕਾਰ ਦੀਆਂ ਫ਼ਿਲਮਾਂ ਦਾ ਐਨਾ ਪ੍ਰਭਾਵ ਕਬੂਲਿਆ ਕਿ ਉਸਦੇ ਚਰਨੀ ਆ ਲੱਗਿਆ।

   ਗੁਰਚੇਤ ਨੇ ਉਸਦੇ ਅੰਦਰਲੇ ਕਲਾਕਾਰਾਂ ਨੂੰ ਪਹਿਚਾਣਦਿਆਂ ਉਸਨੂੰ ਅੱਗੇ ਵੱਧਣ ਦੇ ਮੌਕੇ ਦਿੱਤੇ। ਕਮਲ ਨੇ ਬੜ੍ਹੀ ਮੇਹਨਤ ਅਤੇ ਲਗਨ ਨਾਲ ਕਲਾ ਦੇ ਇਸ ਖੇਤਰ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ। ਜ਼ਿਕਰਯੋਗ ਹੈ ਕਿ ਰਾਜ ਪਾਲ ਨੇ ‘ਦੋ ਪੋਸਤੀ’, ‘ਭੋਲੇ ਦਾ ਵਿਆਹ’ਬੋਦੀ ਵਾਲਾ ਤਾਰਾ,ਟੁੱਟ ਪੈਣਾ ਦਰਜ਼ੀ, ਪੁਲਸ ਦਾ ਏਲੀਅਨ,ਛੜਾ ਜੇਠ,ਅੜਬ ਪ੍ਰਾਹੁਣਾ,ਫ਼ੈਮਲੀ 434, ਬਾਬਲੇ ਦੀ ਪੱਗ,ਮੇਰੀ ਬੇਬੇ, ਵਰਗੀਆਂ ਫ਼ਿਲਮਾਂ ਵਿੱਚ  ਅਹਿਮ ਕਿਰਦਾਰ ਨਿਭਾਉਂਦਿਆਂ ਆਪਣੀ ਕਲਾ ਦੇ ਵੱਡਾ ਸਬੂਤ ਪੇਸ਼ ਕੀਤਾ। ਆਉਣ ਵਾਲੇ ਸਮੇਂ ਵਿੱਚ ਰਾਜਪਾਲ ਅਨੇਕਾਂ ਟੈਲੀ ਫ਼ਿਲਮਾਂ, ਵੈਬ ਸਿਰੀਜ਼ ਸਮੇਤ ਕੁਝ ਫ਼ੀਚਰ ਫ਼ਿਲਮਾਂ ਵਿੱਚ ਵੀ ਨਜ਼ਰ ਆਵੇਗਾ। ਰਾਜਪਾਲ ਵਿੱਚ ਕਲਾ ਹੈ, ਲਗਨ ਹੈ ਅਤੇ ਇਸਤੋਂ ਵੱਧ ਕੁਝ ਕਰ ਵਿਖਾਉਣ ਦਾ ਜ਼ਜਬਾ ਵੀ ਹੈ। ਉਸਦਾ ਕਹਿਣਾ ਹੈ ਕਿ ਗੁਰਚੇਤ ਚਿੱਤਰਕਾਰ ਨੇ ਉਸਨੂੰ ਉਂਗਲੀ ਫੜ੍ਹ ਕੇ ਕਲਾ ਦੇ ਮਾਰਗ ਤੇ ਤੋਰਿਆ ਹੈ, ਉਹੀ ਉਸਦਾ ਉਸਤਾਦ ਹੈ, ਗੁਰੂ ਹੈ, ਅਤੇ ਮਾਰਗ ਦਰਸ਼ਕ ਹੈ। ਅਦਾਕਾਰੀ ਦੇ ਨਾਲ-ਨਾਲ ਕਮਲਰਾਜਪਾਲ ਨੂੰ ਕਹਾਣੀ ਲੇਖਣ ਅਤੇ ਨਿਰਦੇਸ਼ਨ-ਕਾਰਜ ਦਾ ਵੀ ਸ਼ੌਂਕ ਹੈ। ਉਸਦੀਆਂ ਫ਼ਿਲਮਾਂ ਦੀ ਤਾਰੀਫ਼ ਹੁਣ ਸੱਤ ਸਮੁੰਦਰੋਂ ਪਾਰ ਵੀ ਹੋਣ ਲੱਗੀ ਹੈ। ਆਉਣ ਵਾਲੇ ਦਿਨਾਂ ਵਿੱਚ ਉਹਵਿਦੇਸ਼ਾਂ ਵਿੱਚ ਵੀ ਆਪਣੀ ਕਲਾ ਦੇ ਪ੍ਰਦਰਸ਼ਣ ਕਰੇਗਾ।- ਸੁਰਜੀਤ ਜੱਸਲ 9814607737

 

ਵੀਡੀਓ

ਹੋਰ
Readers' Comments
ਜਸਵਿੰਦਰ ਸਿੰਘ ਕਾਈਨੌਰ 7/24/2023 11:38:15 AM

ਵਧੀਆ ਹੈ- ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਚੰਗੀ ਗੱਲ ਹੈ.

Have something to say? Post your comment
ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

: ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

: ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

: Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

: ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

: ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

: ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

: VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: "ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਨੇ ਬੰਗਾ ਵਿੱਚ ' ਬੂਹੇ ਬਾਰੀਆਂ' ਦੀ ਟੀਮ ਦੇ ਨਾਲ ਮਨਾਇਆ ਤੀਜ ਦਾ ਤਿਉਹਾਰ"

X