Hindi English Friday, 10 May 2024 🕑
BREAKING
ਪੰਜਾਬ 'ਚ ਨਾਮਜ਼ਦਗੀਆਂ ਦੇ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪੰਜਾਬ ‘ਚ ਰਿਸ਼ਤੇ ਹੋਏ ਤਾਰ-ਤਾਰ, ਨੌਜਵਾਨ ਨੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਬੈੱਡ ‘ਚ ਲੁਕੋਈ ਮੋਹਾਲੀ ਪੁਲਿਸ ਵੱਲੋਂ ਨਿਊ ਚੰਡੀਗੜ੍ਹ ਇਲਾਕੇ 'ਚ ਐਨਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ‘ਚ ਸਕੂਲ ਪੜ੍ਹਾਉਣ ਜਾ ਰਹੇ ਅਧਿਆਪਕ ਦੀ ਹੱਤਿਆ ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ? ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ

ਮਨੋਰੰਜਨ

More News

ਸੁਰਿੰਦਰ ਛਿੰਦੇ ਦੇ ਗੀਤ ਹਮੇਸ਼ਾ ਵੱਜਦੇ ਰਹਿਣਗੇ

Updated on Wednesday, July 26, 2023 18:19 PM IST

ਸਰਦੂਲ ਸਿੰਘ ਅਬਰਾਵਾਂ

ਸ਼੍ਰੋਮਣੀ ਗਾਇਕ ਅਤੇ ਫਿ਼ਲਮੀ ਅਦਾਕਾਰ  ਸੁਰਿੰਦਰ ਛਿੰਦਾ (ਸ਼ਿੰਦਾ) ਹੈ ਤੋਂ ਸੀ ਹੋ ਗਏ। ਤਕੜੇ ਜੁੱਸੇ ਕਾਰਨ ਉਹ ਫਿਲਮੀ ਦੁਨੀਆਂ ਵਿਚ ਵੀ ਧਾਕੜ ਸੀਨ ਕਰਦੇ ਰਹੇ  ਉਨਾਂ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿਚ ਬੁੱਧਵਾਰ ਦੀ ਸਵੇਰ ਸਾਢੇ 6 ਵਜੇ ਆਖ਼ਰੀ ਸ਼ਾਹ ਲਿਆ। ਉਹ ਕਰੀਬ 70 ਸਾਲ ਦੇ ਸਨ ਅਤੇ ਉਨਾਂ ਦਾ ਜਨਮ 20 ਮਈ, 1953 ਨੂੰ ਪਿੰਡ ਛੋਟੀ ਇਆਲੀ (ਲੁਧਿਆਣਾ) ਵਿਚ ਹੋਇਆ ਸੀ ਅਤੇ ਉਨਾਂ ਦਾ ਬਚਪਨ ਦਾ ਨਾਂ ਸੁਰਿੰਦਰ ਪਾਲ ਧਾਮੀ ਸੀ।  ਉਸ ਨੇ ਭਾਵੇਂ 1975 ਵਿਚ ਹੀ ਛੋਟੇ ਮੋਟੇ ਪ੍ਰੋਗਰਾਮਾਂ ਵਿਚ ਹੀ ਹਿੱਸਾ ਲੈਂਦਾ ਸੀ। ਸੁਰਿੰਦਰ ਛਿੰਦਾ ਨੂੰ ਪਿੰਡ ਬੁੜੈਲ (ਯੂ ਟੀ ਚੰਡੀਗੜ੍ਹ) ਵਿੱਚ ਕਈ ਦਿਨ ਚੱਲਣ ਵਾਲੀ ਰਾਮਲੀਲਾ ਵਿੱਚ ਗਾਉਣ ਦਾ ਮੌਕਾ ਮਿਲਦਾ ਰਿਹਾ, ਉਹ ਇਥੋ ਹੀ ਕਾਫ਼ੀ ਨਾਮ ਖੱਟ ਗਿਆ ਸੀ ਅਤੇ ਉਹ ਕਈ ਵਰ੍ਹੇ ਬੁੜੈਲ ਉਹ ਪੰਜਾਬੀਆਂ ਦੀ ਨਿਗ੍ਹਾਂ ਵਿਚ ਉਦੋਂ ਆਇਆ ਜਦ ਸੰਨ 1979 ਦੌਰਾਨ ਉਸ ਦੀ “ਰੱਖ ਲੈ ਕਲਿੰਡਰ ਯਾਰਾਂ” ਆਈ ਅਤੇ ਇਸ ਨੂੰ ਦੇਸ਼ ਵਿਦੇਸ਼ ਵਿਚ ਟਰੱਕਾਂ ਵਾਲੇ ਬਾਈਆਂ ਨੇ ਮਸ਼ਹੂਰ ਕਰਨ ਵਿਚ ਦੇਰ ਨਾ ਲਾਈ। ਫਿਰ ਸੁਰਿੰਦਰ ਸ਼ਿੰਦੇ ਦੀ ਬੱਲੇ-ਬੱਲੇ ਹੋ ਗਈ।ਸੰਨ 1981 ਵਿੱਚ ਆਏ ਗੀਤ , ਪੁੱਤ ਜੱਟਾਂ ਦੇ ਬਲਾਉਦੈ ਬੱਕਰੇ, ਕੋਈ ਆਕੇ ਮਾਈ ਦਾ ਲਾਲ ਟੱਕਰੇ ਨੇ ਮੰਜੇ ਜੋੜ ਕੇ ਕੋਠਿਆਂ ਉਤੇ ਲੱਗੇ ਸ਼ਗਨਾਂ ਦੇ ਪ੍ਰੋਗਰਮਾਂ ਵਿਚ ਲਾਊਡ ਸਪੀਕਰਾਂ ਨੇ ਮਕਬੂਲੀਅਤ ਨੂੰ ਹੋਰ ਚੌਗਣਾਂ ਕਰ ਦਿੱਤਾ।

ਛਿੰਦੇ ਦੀ ਸਟੇਜ਼ ਉਤੇ ਪੇਸ਼ਕਾਰੀ ਬਹੁਤ ਦੀ ਦਮਦਾਰ ਹੁੰਦੀ ਸੀ ਅਤੇ ਜਣਾ—ਖਣਾ ਉਸ ਅੱਗੇ ਖੁਸਕਦਾ ਨਹੀਂ ਸੀ। ਸ਼ਿੰਦੇ ਨੂੰ ਮੈ ਆਖ਼ਰੀ ਵਾਰ 14 ਜਨਵਰੀ,2023 ਨੂੰ ਸੋਹਾਣਾ (ਐਸ ਏ ਐਸ ਨਗਰ ਮੁਹਾਲੀ) ਦੇ ਇੱਕ ਰਤਨ ਨਰਸਿੰਗ ਕਾਲਜ ਵਿਚ ਸੁਨੀਤਾ ਭੱਟੀ ਦੇ ਗੀਤ “ਚੜ੍ਹਦੀ ਕਲਾ”  ਦੇ ਫਿ਼ਲਮਾਂਕਣ ਵੇਖਣ ਮੌਕੇ ਮਿਲਿਆ। ਜਿਸ ਵਿਚ ਸਰਬੰਸ ਪ੍ਰਤੀਕ ਸਿੰਘ ਨੇ ਗੀਤ ਵਿਚ ਅਦਾਕਾਰੀ ਕੀਤੀ ਸੀ ਅਤੇ ਉਸ ਸਮੇ ਲਘੂ ਫਿ਼ਲਮ, “ਵਕਤ” ਨੂੰ ਰਲੀਜ਼ ਕਰਨ ਆਏ। ਉਸ ਨੇ ਜਿਉਣਾ ਮੌੜ (1985), ਹਾਣੀ (1987), ਬੰਤ ਰਾਮਪੁਰਵਾਲਾ ਦਾ ਲਿਖਿਆ ਗੀਤ ਜੰਝ ਚੜ੍ਹੀ ਅਮਲੀ ਦੀ (1988), ਮੈ ਡਿੱਗੀ ਤਿਲਕ ਕੇ (1989), ਜਦ ਮੀਆਂ ਬੀਬੀ ਰਾਜ਼ੀ, ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਦਾ, ਆਦਿ ਤੋਂ ਬਾਅਦ ਸਦਾਬਹਾਰ ਪੰਜਾਬ ਦੇ ਨਾਇਕ ਕਹੇ ਜਾਣ ਆਲੇ ਸੁੱਚਾ ਸਿੰਘ ਸਮਾਉ ਦੇ ਕਿੱਸੇ, “ਸੁੱਚਾ ਸੂਰਮਾ” ਨੂੰ ਸੰਨ 1992 ਵਿੱਚ ਡੀ ਐਮ ਸੀ ਰਿਕਾਰਡਜ਼ ਵਿਚ ਕੱਢ ਫੱਟੇ ਚੱਕ ਦਿੱਤੇ। ਇਸ ਮਗਰੋ ਉਸ ਨੇ “ਇੱਕ ਕੁੜੀ ਮੈਨੂੰ ਟੈਲੀਫ਼ਨ ਕਰਦੀ”, ਗੱਲਾਂ ਸੋਹਣੇ ਯਾਰ ਦੀਆਂ, ਘੁੰਡ ਚੱਕ ਮਾਰ ਦੇ ਸਲੂਟ ਸੋਹਣੀਏ, ਜੱਟੀਆਂ ਨੀ ਜੱਟੀਆਂ, ਦਿੱਲੀ ਸ਼ਹਿਰ ਦੀਆਂ ਕੁੜੀਆਂ, ਤਲਾਕ ਅਮਲੀ ਦਾ, ਕੁੜੀਆਂ ਵਾਂਝ ਤਹਿਰਾਈਆਂ, ਜੱਟ ਮਿਰਜ਼ਾ ਖਰਲ਼ਾ ਦਾ, ਪੁੱਤ ਸਰਦਾਰਾਂ ਦੇ, ਉਚਾ ਬੁਰਜ਼ ਲਾਹੌਰ ਦਾ , ਓਹ ਤੇਰਾ ਕੀ ਲਗਦਾ, ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੋਗੋਵਾਲ ਦੀਆਂ, ਗੱਡੀ ਛੀ ਸਲੰਡਰ ਦੀ, ਜੱਗਾ ਜੱਟ ਨੇ ਕਿਸੇ ਨਹੀਂ ਬਣ ਜਾਣਾ, ਜੱਟ ਦਿਲ ਲੈ ਗਿਆ, ਦੁੱਲਾ ਭੱਟੀ(ਸਾਂਦਲਬਾਰ), ਗੱਭਰੂ ਪੰਜਾਬ ਦਾ  ਅਤੇ ਹੋਰ ਅਨੇਕਾਂ ਹੀ ਗੀਤ ਪੰਜਾਬੀ ਜਗਤ ਨੂੰ ਦਿੱਤੇ। ਉਸ ਨੇ ਫਿ਼ਲਮਾਂ ਵਿਚ ਵੀ ਧਮਾਕਾ ਕੀਤਾ ਅਤੇ ਉਹ ਫਿਲਮ, ਪੁੱਤ ਜੱਟਾਂ ਦੇ, ਉੱਚਾ ਦਰ ਬਾਬੇ ਨਾਨਕ ਦਾ(ਫ਼ਕੀਰ), ਗੱਭਰੂ ਪੰਜਾਬ ਦਾ , ਪਟੋਲਾ,  ਤੁਣਕਾ ਪਿਆਰ ਦਾ, ਅਣਖ਼ ਜੱਟ ਦੀ, ਬਦਲਾ ਜੱਟੀ ਦਾ, ਜੱਟ ਜਿਉਣਾ ਮੌੜ(ਪੁਲਿਸ ਇੰਸਪੈਕਟਰ ਗੱਜਣ ਸਿਉ), ਦਿਲ ਦਾ ਮਾਮਲਾ,ਜੱਟ ਵਲਾਇਤੀ, ਅਣਖ਼ੀਲਾ ਸੂਰਮਾ, ਬਗਾਵਤ, ਚੜ੍ਹਦਾ ਸੂਰਜ, ਤਬਾਹੀ, ਟਰੱਕ ਡਰਾਇਵਰ, ਸਿਕੰਦਰਾ, ਇੱਕ ਜਿੰ਼ਦ ਦ ਜਾਨ, ਜਸ਼ਟ ਪੰਜਾਬੀ, ਕਾਇਮ ਸਰਦਾਰੀ, ਪੰਜਾਬ ਬੋਲਦਾ, ਗੰਨ ਐਡ ਗੋਲ ਆਦਿ ਸਨ।ਸੁਰਿੰਦਰ ਸਿ਼ੰਦਾ ਨੂੰ ਉਮਰ ਭਰ ਦਾ ਐਵਾਰਡ ਬਰਿਟ ਏਸ਼ੀਆ ਟੀ ਵੀ ਮਿਊਜਿ਼ਕ ਐਵਾਰਡ ਨਾਲ ਸਨਮਾਨਿਤ ਕੀਤਾ।

ਬੌਬੀ ਬਾਜਵਾ ਨੇ ਦੱਸਿਆ ਕਿ ਉਸਤਾਦ ਜੀ (ਸੁਰਿੰਦਰ ਛਿੰਦਾ ਜੀ) ਦਾ  ਆ਼ਖਰੀ ਗੀਤ  “ਯਾਰਾਂ ਦਾ ਚੁਬਾਰਾ” ਸੀ ਜਿਸ ਵਿਚ ਰਾਖ਼ੀ ਹੁੰਦਲ ਨੇ ਅਦਾਕਾਰੀ ਸੀ ਅਤੇ ਬੌਬੀ ਬਾਜਵਾ ਦੁਆਰਾ ਨਿਰਦੇਸ਼ਿਤ ਕੀਤੀ ਲਘੂ ਫਿ਼ਲਮ, “ਵਕਤ” ਜੋ “ਕਰੋਨਾ” ਵਰਗੀ ਭਿਆਨਕ ਬਿਮਾਰੀ ਉਤੇ ਅਧਾਰਿਤ ਸੀ।

ਰਹੀ ਗੱਲ ਸੰਗੀਤ ਸਿੱਖਣ ਦੀ, ਸ਼ਿੰਦੇ ਦਾ ਪਿਤਾ ਵੀ ਗਾਇਕੀ ਦਾ ਕਾਫ਼ੀ ਸੌਕੀਨ ਸੀ ਭਾਵੇ ਉਹ ਰਾਮਗੜ੍ਹੀਆਂ ਪਰਿਵਾਰ ਵਿਚੋਂ ਸੀ। ਉਸਨੇ  ਸੰਗੀਤਕ ਬਰੀਕੀਆਂ ਉਸਤਾਦ ਜਸਵੰਤ ਭੰਵਰਾ ਜੀ ਕੋਲੋ ਸਿੱਖੀਆਂ ਅਤੇ ਰਸਭਿੰਨਾਂ ਕੀਰਤਨ ਕਰਨ ਵਾਲੇ ਉਸਤਾਦ ਰਾਗੀ ਬਲਬੀਰ ਸਿੰਘ ਤੋਂ ਵੀ ਗੁਰ ਸਿੱਖੇ। ਉਸ ਨੇ ਬਹੁਤ ਅਖ਼ਾੜੇ ਗਾਇਕਾ ਸੁਰਿੰਦਰ ਸੋਨੀਆ ਅਤੇ ਗੁਲਸ਼ਨ ਕੋਮਲ ਨਾਲ ਲਾਏ। ਉਸ ਦੇ ਸ਼ਗਿੰਰਦਾਂ ਵਿਚ ਸਵਰਗੀ ਗਇਕ ਅਮਰ ਸਿੰਘ ਚਮਕੀਲਾ, ਗਾਇਕ ਕੁਲਦੀਪ ਪਾਰਸ ਅਤੇ ਹੋਰ ਸਨ ਅਤੇ ਗੀਤਕਾਰ ਬੰਤ ਰਾਮਪੁਰ ਵਾਲਾ ਬਹੁਤ ਚਿਰ ਇਕੱਠੇ ਰਹੇ।ਉਨਾਂ ਦੀ ਧੀ ਵਿਦੇਸ਼ ਗਈ ਹੋਈ ਹੈ ਅਤੇ ਇੱਕ ਬੇਟਾ ਵਿਦੇਸ਼ ਹੁਣੇ ਗਿਆ ਹੈ ਅਤੇ ਇੱਕ ਪੱੁਤਰ ਮਲਇੰਦਰ ਸਿੰਘ ਛਿੰਦਾ ਏਥੇ ਹੈ। ਸੁਰਿੰਦਰ ਸ਼ਿੰਦਾ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਉਸ ਦੀ ਵਿਦੇਸ਼ ਵਸਦੀ ਧੀ ਦੇ ਆਉਣ ਉਪਰੰਤ ਹੀ ਕੀਤਾ ਜਾਵੇਗਾ।  

ਵੀਡੀਓ

ਹੋਰ
Have something to say? Post your comment
ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

: ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਗਾਇਆ ਗੀਤ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਰਿਲੀਜ਼, ਘੰਟੇ 'ਚ ਲੱਗਭਗ 10 ਲੱਖ ਲੋਕਾਂ ਨੇ ਦੇਖਿਆ

ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

: ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ

Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

: Bigg Boss 17 Winner : ਮੁਨੱਵਰ ਫਾਰੂਕੀ ਬਣੇ ਜੇਤੂ

ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

: ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

: ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

: ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

: VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: "ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਨੇ ਬੰਗਾ ਵਿੱਚ ' ਬੂਹੇ ਬਾਰੀਆਂ' ਦੀ ਟੀਮ ਦੇ ਨਾਲ ਮਨਾਇਆ ਤੀਜ ਦਾ ਤਿਉਹਾਰ"

X