Hindi English Thursday, 09 May 2024 🕑
BREAKING
ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ ਅਮਰੀਕਾ ਭਾਰਤ ਵਿੱਚ ਹੋ ਰਹੀਆਂ ਚੋਣਾਂ ‘ਚ ਵਿਘਨ ਪਾਉਣਾ ਚਾਹੁੰਦੈ : ਰੂਸ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 09-05-2024 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ  ਵੱਲੋਂ ਕਾਬੂ ਪੰਜਾਬ 'ਚ ਨਾਮਜ਼ਦਗੀਆਂ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ

ਸੰਸਾਰ

More News

ਅੱਜ ਦਾ ਇਤਿਹਾਸ

Updated on Monday, March 04, 2024 07:13 AM IST

1861 ‘ਚ 4 ਮਾਰਚ ਨੂੰ ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ
ਚੰਡੀਗੜ੍ਹ, 4 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 4 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਅਸੀਂ ਜਾਣਦੇ ਹਾਂ 4 ਮਾਰਚ ਦੇ ਇਤਿਹਾਸ ਬਾਰੇ :-
* 2012 ‘ਚ ਅੱਜ ਦੇ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤਾਕਤ ਹਾਸਲ ਕੀਤੀ।
* 1861 ‘ਚ 4 ਮਾਰਚ ਨੂੰ ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿਚ ਸ਼ਾਮਲ ਹੋਏ।
* 1879 ‘ਚ ਅੱਜ ਦੇ ਦਿਨ ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
* 1924 ‘ਚ 4 ਮਾਰਚ ਨੂੰ ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ. ਗੀਤ ਲਿਖਿਆ।
* 1951 ‘ਚ ਅੱਜ ਦੇ ਦਿਨ ਨਵੀਂ ਦਿੱਲੀ 'ਚ ਪਹਿਲੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
* 1961 ‘ਚ 4 ਮਾਰਚ ਨੂੰ ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
* 1997 ‘ਚ ਅੱਜ ਦੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
* ਅੱਜ ਦੇ ਦਿਨ 2012 ਵਿੱਚ ਵਲਾਦੀਮੀਰ ਪੁਤਿਨ ਨੇ ਰੂਸ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਜਿੱਤੀ।
* 2009 ਵਿਚ 4 ਮਾਰਚ ਨੂੰ ਰਾਜਸਥਾਨ ਦੇ ਪੋਖਰਨ ਤੋਂ ਬ੍ਰਹਮੋਸ ਮਿਜ਼ਾਈਲ ਦੇ ਨਵੇਂ ਸੰਸਕਰਣ ਦਾ ਪ੍ਰੀਖਣ ਕੀਤਾ ਗਿਆ।
* 2008 ਵਿੱਚ ਅੱਜ ਦੇ ਦਿਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਈਰਾਨ ਖ਼ਿਲਾਫ਼ ਨਵੀਆਂ ਪਾਬੰਦੀਆਂ ਲਾਈਆਂ।
* 2008 ਵਿੱਚ 4 ਮਾਰਚ ਨੂੰ ਪ੍ਰਸਿੱਧ ਹਿੰਦੀ ਵਿਦਵਾਨ ਡਾ: ਮਦਨ ਲਾਲ ਮਧੂ ਨੂੰ ਵੱਕਾਰੀ ਸਨਮਾਨ ਮੀਡੀਆ ਯੂਨੀਅਨ, ਸਵਰਨਕਸ਼ਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
* 1930 ਵਿਚ 4 ਮਾਰਚ ਨੂੰ ਫਰਾਂਸ ਵਿਚ ਭਿਆਨਕ ਹੜ੍ਹ ਕਾਰਨ 700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
* ਅੱਜ ਦੇ ਦਿਨ 1788 ਵਿੱਚ ਪੱਛਮੀ ਬੰਗਾਲ ਵਿੱਚ ਕਲਕੱਤਾ ਗਜ਼ਟ ਦਾ ਪਹਿਲਾ ਪ੍ਰਕਾਸ਼ਨ ਹੋਇਆ।

ਵੀਡੀਓ

ਹੋਰ
Have something to say? Post your comment
X