Hindi English Monday, 29 April 2024 🕑
BREAKING
ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ’ਚ ਇਕ-ਦੂਜੇ ਉਤੇ ਚਲਾਈਆਂ ਕੁਰਸੀਆਂ ਚੋਣ ਡਿਊਟੀ ‘ਤੇ ਜਾ ਰਹੇ ਮੁਲਾਜ਼ਮਾਂ ਦੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ,ਤਿੰਨ ਦੀ ਮੌਤ ਦਰਜਨ ਤੋਂ ਵੱਧ ਜ਼ਖਮੀ ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ ਪੰਜਾਬ ‘ਚ ਰੇਹੜੀ ਵਾਲੇ ਵੱਲੋਂ ਛੋਲੇ-ਭਟੂਰਿਆਂ ਦਾ ਰੇਟ ਵਧਾਉਣ ‘ਤੇ DC ਨੂੰ ਕੀਤੀ ਸ਼ਿਕਾਇਤ, SDM ਕਰ ਰਹੇ ਜਾਂਚ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਹਾਈਕੋਰਟ ਪਹੁੰਚਿਆ, ਭਾਰਤੀ ਚੋਣ ਕਮਿਸ਼ਨ ਨੂੰ ਵੀ ਕੀਤੀ ਸ਼ਿਕਾਇਤ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਮਣੀਪੁਰ ‘ਚ 6 ਪੋਲਿੰਗ ਕੇਂਦਰਾਂ 'ਤੇ ਦੋਬਾਰਾ ਹੋਵੇਗੀ ਵੋਟਿੰਗ CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ ਅੱਜ ਦਾ ਇਤਿਹਾਸ

ਚੰਡੀਗੜ੍ਹ

More News

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

Updated on Monday, March 18, 2024 16:42 PM IST

ਜ਼ਿਲ੍ਹੇ ਦੇ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣਾ ਮੁੱਖ ਤਰਜੀਹ : ਸਿਵਲ ਸਰਜਨ
         

ਮੋਹਾਲੀ, 18 ਮਾਰਚ : ਦੇਸ਼ ਕਲਿੱਕ ਬਿਓਰੋ

ਡਾ. ਦਵਿੰਦਰ ਕੁਮਾਰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਨਵੇਂ ਸਿਵਲ ਸਰਜਨ ਬਣੇ ਹਨ। ਸੀਨੀਅਰ ਮੈਡੀਕਲ ਅਫ਼ਸਰ ਤੋਂ ਡਿਪਟੀ ਡਾਇਰੈਕਟਰ ਵਜੋਂ ਤਰੱਕੀ ਮਿਲਣ ਮਗਰੋਂ ਮੋਹਾਲੀ ਵਿਖੇ ਉਨ੍ਹਾਂ ਦੀ ਪਹਿਲਾ ਨਿਯੁਕਤੀ ਹੈ। ਉਨ੍ਹਾਂ ਨੇ ਡਾ. ਮਹੇਸ਼ ਕੁਮਾਰ ਆਹੂਜਾ ਦੀ ਥਾਂ ਲਈ ਹੈ, ਜਿਹੜੇ ਪਿਛਲੇ ਦਿਨੀਂ ਸੇਵਾਮੁਕਤ ਹੋ ਗਏ ਸਨ। ਡਾ. ਦਵਿੰਦਰ ਕੁਮਾਰ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਪ੍ਰਾਇਮਰੀ ਹੈਲਥ ਸੈਂਟਰ ’ਚ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾਵਾਂ ਦੇ ਰਹੇ ਸਨ। ਸਿਵਲ ਸਰਜਨ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਤੇ ਹੋਰ ਸਟਾਫ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਦਵਿੰਦਰ ਕੁਮਾਰ ਸਿਹਤ ਵਿਭਾਗ ਵਿਚ ਸਾਲ 1993 ਵਿਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਉਨ੍ਹਾਂ ਦੀ ਪਹਿਲੀ ਨਿਯੁਕਤੀ ਹਾਜੀਪੁਰ ਪ੍ਰਾਇਮਰੀ ਹੈਲਥ ਸੈਂਟਰ ’ਚ ਹੋਈ ਸੀ ਤੇ 2017 ਵਿਚ ਸੀਨੀਅਰ ਮੈਡੀਕਲ ਅਫ਼ਸਰ ਬਣੇ ਸਨ।
    ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਅੱਵਲ ਤਰਜੀਹ ਹੈ। ਉਹ ਯਕੀਨੀ ਬਣਾਉਣਗੇ ਕਿ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਚੰਗਾ ਇਲਾਜ ਮਿਲੇ। ਉਨ੍ਹਾਂ ਸਮੂਹ ਸਟਾਫ਼ ਨੂੰ ਆਪੋ-ਅਪਣਾ ਕੰਮ ਪੂਰੀ ਲਗਨ, ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਲਈ ਆਖਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ, ਸਿਵਲ ਸਰਜਨ ਦੇ ਨਿੱਜੀ ਸਹਾਇਕ ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਦਿਲਬਾਗÊਸਿੰਘ, ਰਾਜਿੰਦਰ ਸਿੰਘ ਤੇ ਹੋਰ ਅਧਿਕਾਰੀ ਤੇ ਸਟਾਫ਼ ਹਾਜ਼ਰ ਸੀ।

ਵੀਡੀਓ

ਹੋਰ
Readers' Comments
ਕਸ਼ਮੀਰੀ ਲਾਲ ਜੱਸਲ 3/19/2024 10:28:10 PM

ਮੁੱਖ ਮੰਤਰੀ ਜੀ ਦੇ ਆਦੇਸ਼ ਅਨੁਸਾਰ ਅਤੇ ਮੁੱਖ ਸਕੱਤਰ ਪੰਜਾਬ ਦੇ ਹੁਕਮਾਂ ਅਨੁਸਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਡਿਊ ਪ੍ਰਮੋਸ਼ਨਾਂ ਦੋ ਮਹੀਨੇ ਦੇ ਅੰਦਰ -ਅੰਦਰ ਕਰਨ ਬਾਰੇ ਪੱਤਰ ਜਾਰੀ ਕੀਤਾ ਗਿਆ ਸੀ,ਪਰ ਤਿੰਨ ਮਹੀਨੇ ਬੀਤਣ ਵਾਲੇ ਹਨ, ਮਾਸਟਰ ਕੇਡਰ ਤੋਂ ਲੈਕਚਰਾਰ ਪਦਉੱਨਤ ਨਹੀਂ ਕੀਤੇ ਗਏ। ਬਹੁਤ ਸਾਰੇ ਮਾਸਟਰ ਕੇਡਰ ਤੋਂ ਲੈਕਚਰਾਰ ਪਦਉੱਨਤੀ ਨੂੰ ਉਡੀਕਦੇ ਹੋਏ ਹੀ ਸੇਵਾ ਮੁਕਤ ਹੋ ਰਹੇ ਹਨ ।

Have something to say? Post your comment
ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ

: ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਪੰਜ ਦਿਨਾਂ ਫਰੀ ਮੈਗਾ ਕੈਂਪ ਦੀ ਸ਼ਰੂਆਤ

: ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਪੰਜ ਦਿਨਾਂ ਫਰੀ ਮੈਗਾ ਕੈਂਪ ਦੀ ਸ਼ਰੂਆਤ

ਮੋਹਾਲੀ 'ਚ NRI ਦੀ ਕਰੋੜਾਂ ਦੀ 22 ਏਕੜ ਜ਼ਮੀਨ ਉਤੇ ਸਾਬਕਾ IPS ਅਫਸਰ ਦੀ ਟੇਢੀ ਨਜ਼ਰ

: ਮੋਹਾਲੀ 'ਚ NRI ਦੀ ਕਰੋੜਾਂ ਦੀ 22 ਏਕੜ ਜ਼ਮੀਨ ਉਤੇ ਸਾਬਕਾ IPS ਅਫਸਰ ਦੀ ਟੇਢੀ ਨਜ਼ਰ

ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਜੰਨਤ ਕੌਰ ਨੂੰ ਉਮੀਦਵਾਰ ਐਲਾਨਿਆ

: ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਜੰਨਤ ਕੌਰ ਨੂੰ ਉਮੀਦਵਾਰ ਐਲਾਨਿਆ

ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

: ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

ਚੰਡੀਗੜ੍ਹ: ਨਾਮੀ ਹੋਟਲ ਮਾਲਕ ਦੇ ਘਰ ਚੋਰੀ ਦੀ ਵੱਡੀ ਵਾਰਦਾਤ

: ਚੰਡੀਗੜ੍ਹ: ਨਾਮੀ ਹੋਟਲ ਮਾਲਕ ਦੇ ਘਰ ਚੋਰੀ ਦੀ ਵੱਡੀ ਵਾਰਦਾਤ

ਟ੍ਰੈਫਿਕ ਜਾਮ ਤੋਂ ਬਚਣ ਲਈ ਦਰਸ਼ਕ ਸਮੇਂ ਸਿਰ ਸਟੇਡੀਅਮ ਪਹੁੰਚਣ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੱਲ੍ਹ ਦੇ ਮੈਚ ਤੋਂ ਪਹਿਲਾਂ ਦਰਸ਼ਕਾਂ ਨੂੰ ਸਲਾਹ

: ਟ੍ਰੈਫਿਕ ਜਾਮ ਤੋਂ ਬਚਣ ਲਈ ਦਰਸ਼ਕ ਸਮੇਂ ਸਿਰ ਸਟੇਡੀਅਮ ਪਹੁੰਚਣ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੱਲ੍ਹ ਦੇ ਮੈਚ ਤੋਂ ਪਹਿਲਾਂ ਦਰਸ਼ਕਾਂ ਨੂੰ ਸਲਾਹ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਕੇ ਅਤੇ ਇਨ੍ਹਾਂ ਦੇ ਆਲੇ ਦੁਆਲੇ ਧਰਨੇ/ਰੈਲੀਆਂ ਕਰਨ ਦੀ ਮਨਾਹੀ

: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਕੇ ਅਤੇ ਇਨ੍ਹਾਂ ਦੇ ਆਲੇ ਦੁਆਲੇ ਧਰਨੇ/ਰੈਲੀਆਂ ਕਰਨ ਦੀ ਮਨਾਹੀ

ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ

: ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ

ਚੰਡੀਗੜ੍ਹ : ਕਾਂਗਰਸ ’ਚ ਬਗਾਵਤ ਸ਼ੁਰੂ, ਸਕੱਤਰ ਅਤੇ ਮਹਿਲਾ ਪ੍ਰਧਾਨ ਨੇ ਦਿੱਤਾ ਅਸਤੀਫਾ

: ਚੰਡੀਗੜ੍ਹ : ਕਾਂਗਰਸ ’ਚ ਬਗਾਵਤ ਸ਼ੁਰੂ, ਸਕੱਤਰ ਅਤੇ ਮਹਿਲਾ ਪ੍ਰਧਾਨ ਨੇ ਦਿੱਤਾ ਅਸਤੀਫਾ

X