Hindi English Sunday, 28 April 2024 🕑
BREAKING
ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਹੈਲੀਕਾਪਟਰ 'ਚ ਚੜ੍ਹਦਿਆਂ ਠੋਕਰ ਖਾ ਕੇ ਡਿੱਗੀ, ਸੱਟਾਂ ਲੱਗੀਆਂ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਪੰਜਾਬ

More News

ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਮਹਾਰਾਣੀ ਸਾਹਿਬਾ ਦੀ ਨਹੀਂ ਹੋਵੇਗੀ ਲੋਕ ਸਭਾ ਵਿੱਚ ਐਂਟਰੀ : ਬਰਸਟ

Updated on Friday, March 29, 2024 17:38 PM IST

ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ : ਬਰਸਟ

ਸ਼ਾਹੀ ਪਰਿਵਾਰ ਕਾਂਗਰਸ ਪਾਰਟੀ ਤੋਂ ਵੱਡੇ ਵੱਡੇ ਅਹੁਦੇ ਲੈ ਕੇ ਵੀ ਪੰਜਾਬ ਅਤੇ ਪਟਿਆਲਾ ਲਈ ਕੁਝ ਵੀ ਨਹੀ ਕਰ ਸਕਿਆ

ਪਟਿਆਲਾ: 29 ਮਾਰਚ, ਦੇਸ਼ ਕਲਿੱਕ ਬਿਓਰੋ

ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਪਾਰਟੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹੋਏ ਹੜਾ ਦੇ ਨੁਕਸਾਨ ਲਈ ਕੋਈ ਪੈਕਜ ਨਹੀ ਦਿੱਤਾ। ਇੱਥੋ ਤੱਕ ਕਿ ਪੰਜਾਬ ਦਾ ਹੱਕ ਜੋ ਰੂਰਲ ਡਿਵੈਲਪਮੈਂਟ ਫੰਡ ਤਕਰੀਬਨ 5700 ਕੋਰੜ ਪੰਜਾਬ ਨੂੰ ਜਾਰੀ ਨਹੀ ਕੀਤਾ ਇਸ ਫੰਡ ਦੀ ਵਰਤੋਂ ਨਾਲ ਪੰਜਾਬ ਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾਣੀ ਹੈ ਮੰਡੀਆਂ ਦੀ ਡਿਵੈਲਪਮੈਂਟ ਕੀਤੀ ਜਾਣੀ ਹੁੰਦੀ ਹੈ। ਖੇਤੀ ਹਾਦਸਿਆਂ ਦੋਰਾਨ ਨੁਕਸਾਨ ਹੋਣ ਕਾਰਨ ਕਿਸਾਨ ਮਜਦੂਰਾਂ ਨੂੰ ਆਰਥਿਕ ਮਦਦ ਦਿੱਤੀ ਜਾਣੀਹੁੰਦੀ ਹੈ । ਵੱਖਰਾ ਪੈਕਜ ਦੇਣ ਦੀ ਬਜਾਏ ਪੰਜਾਬੀਆਂ ਦਾ ਪੈਸਾਂ ਰੋਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸੇ ਤਰਾਂ ਹੈਲਥ ਮਿਸ਼ਨ ਅਤੇ ਹੋਰ ਫੰਡ ਜੋ ਕਿ ਪੰਜਾਬ ਦਾ ਹੱਕ ਹੈ ਕੇਂਦਰ ਨੇ ਤਕਰੀਬਨ 8000 ਕਰੋੜ ਤੋ ਵੱਧ ਦੇ ਫੰਡ ਰੋਕ ਰੱਖੇ ਹਨ। ਦੂਜੇ ਪਾਸੇ ਪੰਜਾਬ ਦੇ ਕਿਸਾਨ ਮਜਦੂਰ ਜਦੋਂ ਦਿੱਲੀ ਜਾ ਕੇ ਰੋਸ ਵਿਖਾਵਾ ਕਰਨ ਲਈ ਸੰਘਰਸ਼ ਕਰਦੇ ਹਨ ਤਾਂ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਅੱਥਰੂ ਗੈਸ ਦੇ ਗੋਲਿਆ, ਬੰਬਾਂ ਅਤੇ ਕੰਕਰੀਟ ਦੀਆਂ ਕੰਧਾਂ ਦੇ ਨਾਲ ਨਾਲਸੜਕਾਂ ਤੇ ਨੁਕੀਲੇ ਕਿੱਲ ਲਗਾ ਕੇ ਰੋਕ ਦਿੱਤਾ ਜਾਂਦਾ ਹੈ। ਜੋ ਕਿ ਪੰਜਾਬ ਵਿਰੋਧੀ ਹੋਣ ਦਾ ਵੱਡਾ ਸਬੂਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 20 ਸਾਲਾ ਤੋਂ ਕਾਂਗਰਸ ਪਾਰਟੀ ਵਿੱਚ ਰਹਿ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ, ਸ੍ਰੀ ਮਤੀ ਪ੍ਰਨੀਤ ਕੋਰ ਮੈਂਬਰ ਪਾਰਲੀਮੈਂਟ ਨੇ ਤਿੰਨ ਵਾਰੀ ਐਮ.ਪੀ. ਅਤੇ ਵਿਦੇਸ਼ ਮੰਤਰੀ ਬਣ ਕੇ ਪੰਜਾਬ ਅਤੇ ਪਟਿਆਲੇ ਦੇ ਸੁਧਾਰ ਅਤੇ ਵਿਕਾਸ ਵੱਲ ਕੋਈ ਧਿਆਨ ਨਹੀ ਦਿੱਤਾ। ਇਸੀ ਕਾਰਨ ਅੱਜ ਦਰ ਦਰ ਭਟਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਟਿਆਲੇ ਦੇ ਲੋਕ ਸਾਰੇ ਹਾਲਤ ਨੂੰ ਚੰਗੀ ਤਰਾਂ ਦੇਖ ਰਹੇ ਹਨ। ਸ੍ਰੀ ਮਤੀ ਪ੍ਰਨੀਤ ਕੋਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਪਰੰਤੂ ਜਮੀਨੀ ਹਾਲਤ ਦੱਸ ਰਹੇ ਹਨ ਕਿ ਭਾਜਪਾ ਦੀ ਟਿਕਟ ਤੋਂ ਪ੍ਰਨੀਤ ਕੋਰ ਕਦੇ ਵੀ ਪਾਰਲੀਮੈਂਟ ਦੀ ਚੋਣ ਨਹੀ ਜਿੱਤ ਸਕਦੇ। ਜਿਹੜੀ ਪਾਰਟੀ ਪੰਜਾਬ ਵਿਰੋਧੀ ਹੈ ਜਿਸ ਪਾਰਟੀ ਨੇ ਪੰਜਾਬ ਨੂੰ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੋਰ ਤੇ ਬਰਬਾਦ ਕਰਨ, ਵਿਰਸੇ ਨੂੰ ਵੰਡਣ ਤੇ ਭਾਈਚਾਰਕ ਸਾਂਝ ਖਤਮ ਕਰਨ ਲਈ ਨੀਤੀਆਂ ਅਪਣਾਈਆਂ ਹੋਣ ਪੰਜਾਬ ਅਤੇ ਪਟਿਆਲਾ ਦੇ ਲੋਕ ਉਸ ਪਾਰਟੀ ਦੇ ਉਮੀਦਵਾਰ ਨੂੰ ਮੂੰਹ ਨਹੀ ਲਾਉਣਗੇ।

ਆਮ ਆਦਮੀ ਪਾਰਟੀ ਨੇ ਦੋ ਸਾਲਾ ਦੋਰਾਨ ਪੰਜਾਬ ਵਿੱਚ ਇੱਕ ਬਦਲਾਅ ਦੀ ਲਹਿਰ ਚਲਾ ਕੇ ਹਰ ਪਰਿਵਾਰ ਲਈ 600 ਯੂਨਿਟ ਮੁਫ਼ਤ ਬਿਜਲੀ, ਚੰਗੀ ਵਿੱਦਿਆਂ ਲਈ ਵਧੀਆਂ ਸਕੂਲ, ਹਜ਼ਾਰਾ ਮੁਹੱਲਾ ਕਲੀਨਿਕ 42,000 ਤੋਂ ਵੱਧ ਰੈਗੂਲਰ ਨੋਕਰੀਆਂ, ਸਿੰਚਾਈ ਲਈ ਨਹਿਰਾਂ ਦਾ ਪਾਣੀ ਟੈਲਾਂ ਤੱਕ ਪਹੁੰਚਣਾ, ਬਿਜਲੀ ਘਰ ਖਰੀਦਣਾ, ਨਿਰਵਿਘਨ ਬਿਜਲੀ ਸਪਲਾਈ ਦੇਣਾ, ਫਰਿਸਤੇ ਸਕੀਮ ਚਲਾਉਣਾ, ਫੋਰਸਾ ਵਿੱਚ ਸ਼ਹੀਦ ਪਰਿਵਾਰਾ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਦੇਣਾ, ਖਿਡਾਰੀਆਂ ਨੂੰ ਮਦਦ ਦੇ ਕੇ ਖੇਡਾਂ ਦਾ ਪੱਧਰ ਉੱਚਾ ਚੁੱਕਣਾ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਮਜਬੂਤ ਕਰਕੇ ਕਿਸਾਨਾ, ਮਜਦੂਰਾਂ, ਬੇਰੁਜਗਾਰਾਂ, ਵਪਾਰੀਆਂ ਕਾਰਖਾਨੇਦਾਰਾ ਲਈ ਵਿਕਾਸ ਦੀ ਲੀਹਾਂ ਤੇ ਤੋਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਪਤੀਆਂ ਹਨ। ਅੱਜ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਦਮਨਕਾਰੀ ਨੀਤੀਆਂ ਤੋਂ ਤੰਗ ਹਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਤਪਰ ਹਨ। 

ਵੀਡੀਓ

ਹੋਰ
Have something to say? Post your comment
ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

: ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

: ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

: ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

ਸਾਫ ਸੁਥਰੇ ਕਾਂਗਰਸੀ ਹੀ ਪਾਰਟੀ ਵਿਚ ਬਚੇ ,ਈਡੀ ਤੋਂ ਡਰਦੇ ਕਰੁੱਪਟ ਲੋਕ ਭਾਜਪਾ ਚ ਹੋਏ ਸ਼ਾਮਿਲ : ਕਿਸ਼ਨ ਚੰਦਰ ਮਹਾਜ਼ਨ

: ਸਾਫ ਸੁਥਰੇ ਕਾਂਗਰਸੀ ਹੀ ਪਾਰਟੀ ਵਿਚ ਬਚੇ ,ਈਡੀ ਤੋਂ ਡਰਦੇ ਕਰੁੱਪਟ ਲੋਕ ਭਾਜਪਾ ਚ ਹੋਏ ਸ਼ਾਮਿਲ : ਕਿਸ਼ਨ ਚੰਦਰ ਮਹਾਜ਼ਨ

ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ : ਪ੍ਰਨੀਤ ਕੌਰ

: ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ : ਪ੍ਰਨੀਤ ਕੌਰ

ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ

: ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਸੋਢੀ 5 ਦਿਨਾਂ ਤੋਂ ਲਾਪਤਾ

: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਸੋਢੀ 5 ਦਿਨਾਂ ਤੋਂ ਲਾਪਤਾ

ਭਰਾ ਵਰਗੇ ਨੇਕ ਇਨਸਾਨ ਦਾ ਵਿਛੋੜਾ ਅਤਿ ਦੁਖਦਾਈ: ਡਾ. ਅਜੀਤਪਾਲ

: ਭਰਾ ਵਰਗੇ ਨੇਕ ਇਨਸਾਨ ਦਾ ਵਿਛੋੜਾ ਅਤਿ ਦੁਖਦਾਈ: ਡਾ. ਅਜੀਤਪਾਲ

ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ

: ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ

ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ

: ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ

X