Hindi English Sunday, 28 April 2024 🕑
BREAKING
ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਹੈਲੀਕਾਪਟਰ 'ਚ ਚੜ੍ਹਦਿਆਂ ਠੋਕਰ ਖਾ ਕੇ ਡਿੱਗੀ, ਸੱਟਾਂ ਲੱਗੀਆਂ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ

ਪੰਜਾਬ

More News

ਡੀਟੀਐੱਫ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ 10 ਅਪ੍ਰੈਲ ਨੂੰ ਡੀਸੀ ਦਫ਼ਤਰ ਵਿਖੇ ਸਾਂਝੇ ਰੋਸ ਧਰਨੇ ਦਾ ਐਲਾਨ

Updated on Friday, March 29, 2024 20:12 PM IST

 
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਜਥੇਬੰਦੀਆਂ ਨੇ ਲਿਆ ਸਖ਼ਤ ਨੋਟਿਸ
 
ਸਿੱਖਿਆ ਅਧਿਕਾਰੀਆਂ ਵੱਲੋਂ ਦੋਸ਼ੀ ਬੀਪੀਈਓ ਜਖਵਾਲੀ ਦਾ ਪੱਖ ਪੂਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ
 
ਬੀਪੀਈਓ ਜਖਵਾਲੀ ਦੇ ਭ੍ਰਿਸ਼ਟਾਚਾਰ ਮਾਮਲੇ 'ਤੇ ਜਿਲ੍ਹਾ ਸਿੱਖਿਆ ਅਫ਼ਸਰ (ਐ: ਸਿ) ਬਣੀ ਮੂਕ ਦਰਸ਼ਕ
 
ਦਲਜੀਤ ਕੌਰ 
 
ਫ਼ਤਹਿਗੜ੍ਹ ਸਾਹਿਬ, 29 ਮਾਰਚ, 2024: ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਜਖਵਾਲੀ ਵੱਲੋਂ ਸੰਬੰਧਤ ਬਲਾਕ ਵਿੱਚ ਅਹੁਦੇ ਦੀ ਨਜ਼ਾਇਜ਼ ਵਰਤੋਂ ਅਤੇ ਗ੍ਰਾਟਾਂ ਦੀ ਵੰਡ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਲੱਗੇ ਗੰਭੀਰ ਦੋਸ਼ਾਂ ਦੀ ਸ਼ਿਕਾਇਤ ਕਰਨ ਵਾਲੇ ਅਧਿਆਪਕਾਂ ‘ਤੇ ਦਬਾਅ ਪਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਗ਼ੈਰ ਵਾਜਿਬ 'ਕਾਰਨ ਦੱਸੋ' ਨੋਟਿਸ ਕੱਢਣ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਤੇ ਹੋਰ ਉੱਚ ਸਿੱਖਿਆ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਦੀ ਪੁਸ਼ਤਪੁਨਾਹੀ ਕਰਨ ਦਾ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਭਰਾਤਰੀ ਜਥੇਬੰਦੀਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਕਿਰਤੀ ਕਿਸਾਨ ਯੂਨੀਅਨ, ਟੈਕਨੀਕਲ ਐਂਡ ਮਕੈਨੀਕਲ ਇੰਪ. ਯੂਨੀਅਨ ਅਤੇ ਜਲ ਸਪਲਾਈ ਸੈਨੀਟੈਸਨ ਕੰਟਰੈਕਟ ਵਰਕਰ ਯੂਨੀਅਨ (ਰਜਿ ਨੰ: 26) ਨੇ ਡੀ ਸੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਕੀਤੀ ਅਤੇ 10 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ 'ਤੇ ਵੱਡਾ ਰੋਸ ਮੁਜ਼ਾਹਰਾ ਅਤੇ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ ।
 
 
ਮੀਟਿੰਗ ਵਿੱਚ ਮੌਜੂਦ ਡੀਟੀਐੱਫ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਲਖਵਿੰਦਰ ਸਿੰਘ, ਮਲਾਗਰ ਸਿੰਘ ਖਮਾਣੋ, ਜੋਸ਼ੀਲ ਤਿਵਾੜੀ, ਰਾਜਵਿੰਦਰ ਧਨੋਆ, ਜਤਿੰਦਰ ਸਿੰਘ, ਜਗਜੀਤ ਜਟਾਣਾ, ਸੁਖਰਾਮ ਕਾਲੇਵਾਲ ਅਤੇ ਜਰਨੈਲ ਸਿੰਘ ਨਲੀਨਾ ਨੇ ਦੱਸਿਆ ਕਿ ਬੀਪੀਈਓ ਜਖਵਾਲੀ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਲਗਭਗ ਪੰਜ ਮਹੀਨੇ ਬੀਤਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਾ ਹੋਣ ਅਤੇ ਉੱਲਟਾ ਦੋਸ਼ੀ ਅਧਿਕਾਰੀ ਦਾ ਹੀ ਸ਼ਰੇਆਮ ਪੱਖ ਪੂਰਨ ਵਾਲੀ ਪੰਜਾਬ ਸਰਕਾਰ ਅਤੇ ਉਸਦੇ ਬਾਕੀ ਸਿੱਖਿਆ ਅਧਿਕਾਰੀਆਂ ਦੇ ਲੋਕ-ਦੋਖੀ ਕਿਰਦਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਸਬੂਤ ਵਜੋਂ ਆਡੀਓ ਹੋਣ ਦੇ ਬਾਵਜੂਦ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਉੱਚ ਅਧਿਕਾਰੀਆਂ ਵੱਲੋਂ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਾ ਕਰਨਾ ਸਿੱਧ ਕਰਦਾ ਹੈ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋਸ਼ੀ ਨੂੰ ਬਚਾਉਣ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰੀਆਂ ਦਾ ਪੱਖ ਪੂਰਨ ਵਾਲੀ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਵੱਲੋਂ ਦੋਸ਼ੀ ਬੀਪੀਈਓ ਨੂੰ ਉਸੇ ਸਿੱਖਿਆ ਬਲਾਕ ਵਿੱਚ ਰੱਖ ਕੇ ਸਬੂਤਾਂ ਨੂੰ ਮਿਟਾਉਣ ਅਤੇ ਅਧਿਆਪਕਾਂ ਨੂੰ ਡਰਾ ਧਮਕਾ ਕੇ ਆਪਣੇ ਹੱਕ ਵਿੱਚ ਖੜਨ ਲਈ ਮਜਬੂਰ ਕੀਤੇ ਜਾਣ ਨੂੰ ਜੱਥੇਬੰਦੀਆਂ ਵੱਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
 
 
ਇਸ ਮੌਕੇ ਫੈਸਲਾ ਕੀਤਾ ਗਿਆ ਕੇ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਮਾਮਲੇ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦਾ ਪਰਚਾ ਅਤੇ ਪੋਸਟਰ ਤਿਆਰ ਕਰਕੇ ਵੰਡੇ ਜਾਣਗੇ ਅਤੇ ਵਿਆਪਕ ਲਾਮਬੰਦੀ ਕਰਦਿਆਂ 10 ਅਪ੍ਰੈਲ ਨੂੰ ਜਿਲ੍ਹਾ ਪੱਧਰ 'ਤੇ ਵੱਡਾ ਇਕੱਠ ਕਰਦਿਆਂ ਬੀ ਪੀ ਈ ਓ ਜਖਵਾਲੀ ਵਿਰੁੱਧ ਜਲਦੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।
 
 
ਇਸ ਮੌਕੇ ਡੀ ਟੀ ਐੱਫ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੋਂ ਇਲਾਵਾ ਗਗਨਦੀਪ ਸਿੰਘ, ਅਮਰਿੰਦਰ ਸਿੰਘ, ਜਸਵਿੰਦਰ ਸਿੰਘ, ਤੇਜਵੰਤ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪ੍ਰੀਤ ਸਿੰਘ, ਜਸਪ੍ਰੀਤ ਕੌਰ, ਸਿਮਰਜੀਤ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ, ਗੁਰਤੇਜ ਕੌਰ, ਅਨੀਤਾ ਰਾਣੀ ਆਦਿ ਮੌਜੂਦ ਰਹੇ।

ਵੀਡੀਓ

ਹੋਰ
Have something to say? Post your comment
ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ

: ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ

ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

: ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

: ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

: ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

: ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

ਸਾਫ ਸੁਥਰੇ ਕਾਂਗਰਸੀ ਹੀ ਪਾਰਟੀ ਵਿਚ ਬਚੇ ,ਈਡੀ ਤੋਂ ਡਰਦੇ ਕਰੁੱਪਟ ਲੋਕ ਭਾਜਪਾ ਚ ਹੋਏ ਸ਼ਾਮਿਲ : ਕਿਸ਼ਨ ਚੰਦਰ ਮਹਾਜ਼ਨ

: ਸਾਫ ਸੁਥਰੇ ਕਾਂਗਰਸੀ ਹੀ ਪਾਰਟੀ ਵਿਚ ਬਚੇ ,ਈਡੀ ਤੋਂ ਡਰਦੇ ਕਰੁੱਪਟ ਲੋਕ ਭਾਜਪਾ ਚ ਹੋਏ ਸ਼ਾਮਿਲ : ਕਿਸ਼ਨ ਚੰਦਰ ਮਹਾਜ਼ਨ

ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ : ਪ੍ਰਨੀਤ ਕੌਰ

: ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ : ਪ੍ਰਨੀਤ ਕੌਰ

ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ

: ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਸੋਢੀ 5 ਦਿਨਾਂ ਤੋਂ ਲਾਪਤਾ

: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਸੋਢੀ 5 ਦਿਨਾਂ ਤੋਂ ਲਾਪਤਾ

ਭਰਾ ਵਰਗੇ ਨੇਕ ਇਨਸਾਨ ਦਾ ਵਿਛੋੜਾ ਅਤਿ ਦੁਖਦਾਈ: ਡਾ. ਅਜੀਤਪਾਲ

: ਭਰਾ ਵਰਗੇ ਨੇਕ ਇਨਸਾਨ ਦਾ ਵਿਛੋੜਾ ਅਤਿ ਦੁਖਦਾਈ: ਡਾ. ਅਜੀਤਪਾਲ

X