Hindi English Monday, 29 April 2024 🕑
BREAKING
ਰਾਘਵ ਚੱਢਾ ਵਿਰੁੱਧ ਵੀਡੀਓਜ਼ ਅਪਲੋਡ ਕਰਨ ਵਾਲੇ ਯੂਟਿਊਬਰ ‘ਤੇ ਪੰਜਾਬ ‘ਚ FIR ਦਰਜ ਭਿਆਨਕ ਸੜਕ ਹਾਦਸੇ 'ਚ 5 ਔਰਤਾਂ ਤੇ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ 23 ਜ਼ਖਮੀ ਅਰਵਿੰਦ ਕੇਜਰੀਵਾਲ ਨੂੰ ਅੱਜ ਜ਼ੇਲ੍ਹ ‘ਚ ਨਹੀਂ ਮਿਲ ਸਕੇਗੀ ਪਤਨੀ ਸੁਨੀਤਾ, ਤਿਹਾੜ ਪ੍ਰਸ਼ਾਸਨ ਨੇ ਨਹੀਂ ਦਿੱਤੀ ਇਜਾਜ਼ਤ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29-04-2024 ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ ਹੁਸ਼ਿਆਰਪੁਰ : ਖੇਤਾਂ ‘ਚ ਟਰੈਕਟਰ ਪਲਟਣ ਕਾਰਨ 16 ਸਾਲਾ ਨੌਜਵਾਨ ਦੀ ਮੌਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ’ਚ ਇਕ-ਦੂਜੇ ਉਤੇ ਚਲਾਈਆਂ ਕੁਰਸੀਆਂ ਚੋਣ ਡਿਊਟੀ ‘ਤੇ ਜਾ ਰਹੇ ਮੁਲਾਜ਼ਮਾਂ ਦੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ,ਤਿੰਨ ਦੀ ਮੌਤ ਦਰਜਨ ਤੋਂ ਵੱਧ ਜ਼ਖਮੀ ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ

ਪੰਜਾਬ

More News

ਪੰਜਾਬ ’ਚ ਤਬਦੀਲੀ ਦੀ ਲਹਿਰ ਸ਼ੁਰੂ ਹੋਈ: ਸੁਖਬੀਰ ਬਾਦਲ

Updated on Friday, March 29, 2024 20:56 PM IST

ਰਾਮਪੁਰਾ ਫੂਲ: 29 ਮਾਰਚ, ਦੇਸ਼ ਕਲਿੱਕ ਬਿਓਰੋ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਤਬਦੀਲੀ ਦੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਪੰਜਾਬੀ ’ਝਾੜੂ’, ’ਖੂਨੀ ਪੰਜਾ’ ਅਤੇ ’ਕਮਲ ਦਾ ਫੁੱਲ’ ਸੂਬੇ ਵਿਚੋਂ ਪੁੱਟ ਕੇ ਸੁੱਟਣ ਲਈ ਤਿਆਰ ਹਨ।
ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤਹਿਤ ਅੱਜ ਰਾਮਪੁਰਾ ਫੂਲ ਅਤੇ ਮੌੜ ਹਲਕਿਆਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਦੁਕਾਨਦਾਰਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਭਰਵਾਂ ਹੁੰਗਾਰਾ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਹਨਾਂ ਦੇ ਸਵਾਗਤ ਲਈ ਸੜਕਾਂ ’ਤੇ ਨਿਤਰ ਆਏ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਉਹਨਾਂ ਨਾਲ ਹੱਥ ਮਿਲਾਉਣ ਲਈ ਇਕ ਦੂਜੇ ਤੋਂ ਮੋਹਰੀ ਹੋ ਕੇ ਮਿਲਦੇ ਰਹੇ ਤੇ ਉਹਨਾਂ ਦੇ ਕਾਫਲੇ ਨਾਲ ਵੀ ਚਲਦੇ ਰਹੇ। ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਮੌੜ ਵਿਚ ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਰਾਮਪੁਰਾ ਫੂਲ ਵਿਚ ਸਰਦਾਰ ਹਰਿੰਦਰ ਸਿੰਘ ਮਹਿਰਾਜ ਵੀ ਸਨ।ਲੋਕਾਂ ਵੱਲੋਂ ਸੂਬੇ ਭਰ ਵਿਚ ਯਾਤਰਾ ਨੂੰ ਭਰਵਾਂ ਹੁੰਗਾਰਾ ਦੇਣ ’ਤੇ ਧੰਨਵਾਦ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਕਾਬਲਾ ਪੰਜਾਬ ਦੀ ਫੌਜ ਅਕਾਲੀ ਦਲ ਅਤੇ ਦਿੱਲੀ ਆਧਾਰਿਤ ਪਾਰਟੀਆਂ ਵਿਚਾਲੇ ਹੋ ਗਿਆ ਹੈ।ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਲਈ ਡਟੇ ਰਹਿਣ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਫਿਰ ਭਵਿੱਖ ਦੀਆਂ ਪੀੜੀਆਂ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੀਆਂ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਦਹਾਕਿਆਂ ਪਿੱਛੇ ਲੈ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਦੇ ਝੂਠੇ ਵਾਅਦੇ ਕਰ ਕੇ ਕਿਸਾਨਾਂ ਨੂੰ ਮੂਰਖ ਬਣਾਇਆ।

ਉਹਨਾਂ ਕਿਹਾ ਕਿ ਆਪ ਨੇ ਕੁਝ ਹੀ ਦਿਨਾਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਦੋ ਸਾਲਾਂ ਵਿਚ ਨਸ਼ੇ ਦਾ ਪਸਾਰ ਕਈ ਗੁਣਾ ਜ਼ਿਆਦਾ ਹੋ ਗਿਆ ਹੈ ਤੇ ਸੈਂਕੜੇ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ।ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ ਤੇ ਦੋ ਸਾਲਾਂ ਵਿਚ ਹੀ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਜਦੋਂ ਕਿ ਸੂਬੇ ਵਿਚ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਵਿਕਾਸ ਦੇ ਨਾਂ ’ਤੇ ਕੱਖ ਵੀ ਨਹੀਂ ਕੀਤਾ ਗਿਆ।ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਤੇ ਗਰੀਬਾਂ ਨੂੰ ਸਭ ਤੋਂ ਵੱਡੀ ਮਾਰ ਪਈ ਹੈ। ਉਹਨਾਂ ਕਿਹਾਕਿ ਇਸ ਸਰਕਾਰ ਨੇ ਨਾ ਸਿਰਫ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਟਾਲਾ ਵੱਟ ਲਿਆ ਹੈ ਬਲਕਿ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ।ਉਹਨਾਂ ਕਿਹਾ ਕਿ ਇਸੇ ਤਰੀਕੇ ਗਰੀਬਾਂ ਨੂੰ ਆਟਾ ਦਾਲ ਤੇ ਸ਼ਗਨ ਸਕੀਮਾਂ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ।ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੈਸਲਾਕੁੰਨ ਫਤਵਾ ਦੇਣ। ਉਹਨਾਂ ਕਿਹਾ ਕਿ ਸਿਰਫ ਅਕਾਲੀ ਹੀ ਤੁਹਾਡੇ ਹਿੱਤਾਂ ਤੇ ਤੁਹਾਡੀਆਂ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ। ਸਾਡੇ ਲਈ ਪੰਜਾਬ ਪਹਿਲਾਂ ਹੈ।ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਸੱਤਾ ਸਭ ਤੋਂ ਜ਼ਰੂਰੀ ਹੈ ਤੇ ਇਸੇ ਕਾਰਨ ਉਹ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰ ਜਾਂਦੀਆਂ ਹਨ।ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਕਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਵੀ ਸਨ।

ਵੀਡੀਓ

ਹੋਰ
Have something to say? Post your comment
ਰਾਘਵ ਚੱਢਾ ਵਿਰੁੱਧ ਵੀਡੀਓਜ਼ ਅਪਲੋਡ ਕਰਨ ਵਾਲੇ ਯੂਟਿਊਬਰ ‘ਤੇ ਪੰਜਾਬ ‘ਚ FIR ਦਰਜ

: ਰਾਘਵ ਚੱਢਾ ਵਿਰੁੱਧ ਵੀਡੀਓਜ਼ ਅਪਲੋਡ ਕਰਨ ਵਾਲੇ ਯੂਟਿਊਬਰ ‘ਤੇ ਪੰਜਾਬ ‘ਚ FIR ਦਰਜ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29-04-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29-04-2024

ਸੰਗਰੂਰ ਜੇਲ੍ਹ ਸੁਪਰਡੈਂਟ ਸਮੇਤ 4 ਮੁਲਾਜ਼ਮ ਮੁਅੱਤਲ

: ਸੰਗਰੂਰ ਜੇਲ੍ਹ ਸੁਪਰਡੈਂਟ ਸਮੇਤ 4 ਮੁਲਾਜ਼ਮ ਮੁਅੱਤਲ

ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ

: ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ

 ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

: ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਆਪਣੀ ਮੰਗ ਉਭਾਰਨ ਲਈ ਨਿਵੇਕਲੀ ਮੁਹਿੰਮ ਆਰੰਭੀ

: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਆਪਣੀ ਮੰਗ ਉਭਾਰਨ ਲਈ ਨਿਵੇਕਲੀ ਮੁਹਿੰਮ ਆਰੰਭੀ

ਪ੍ਰਨੀਤ ਕੌਰ ਦੱਸਣ ਕਾਂਗਰਸ 'ਚ ਮੰਤਰੀ ਰਹਿੰਦਿਆਂ ਕਿਸਾਨਾਂ ਲਈ ਕਿਹੜੇ ਪ੍ਰੋਜੈਕਟ ਲੈ ਕੇ ਆਈ : ਐਨ.ਕੇ. ਸ਼ਰਮਾ

: ਪ੍ਰਨੀਤ ਕੌਰ ਦੱਸਣ ਕਾਂਗਰਸ 'ਚ ਮੰਤਰੀ ਰਹਿੰਦਿਆਂ ਕਿਸਾਨਾਂ ਲਈ ਕਿਹੜੇ ਪ੍ਰੋਜੈਕਟ ਲੈ ਕੇ ਆਈ : ਐਨ.ਕੇ. ਸ਼ਰਮਾ

ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ਼ ਰੋਸ ਪ੍ਰਦਰਸ਼ਨ

: ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ਼ ਰੋਸ ਪ੍ਰਦਰਸ਼ਨ

ਜ਼ਿਲਾ ਚੋਣ ਅਫਸਰ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ

: ਜ਼ਿਲਾ ਚੋਣ ਅਫਸਰ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ

X