Hindi English Friday, 03 May 2024 🕑
BREAKING
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ  ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ ਹੈਰਾਨੀਜਨਕ : ਦਸੰਬਰ ‘ਚ ਮਰ ਚੁੱਕੇ ਪੰਜਾਬੀ ਨੇ ਹਾਈਕੋਰਟ ਤੋਂ ਮੰਗੀ ਜ਼ਮਾਨਤ ਫੇਫੜੇ ਦਾ ਕੈਂਸਰ ਇੱਕ ਭਿਆਨਕ ਬਿਮਾਰੀ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀ ਬਰਖਾਸਤ

ਪੰਜਾਬ

More News

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਇਨਕਲਾਬੀ ਕੇਂਦਰ

Updated on Friday, April 19, 2024 13:08 PM IST

ਦਲਜੀਤ ਕੌਰ 
 
ਬਰਨਾਲਾ, 19 ਅਪ੍ਰੈਲ, 2024:  ਆਮ ਆਦਮੀ ਪਾਰਟੀ ਨੇ ਵੀ ਲੋਕਾਂ ਦੀ ਆਵਾਜ਼ ਬਨਣ ਵਾਲੀ ਪੱਤਰਕਾਰਤਾ ਨੂੰ ਦਬਾਉਣ, ਧਮਕਾਉਣ ਦਾ ਰਾਹ ਅਖਤਿਆਰ ਕਰ ਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ 'ਲੋਕ ਆਵਾਜ਼' ਟੀਵੀ ਚੈਨਲ ਨੂੰ ਡਰਾਉਣ, ਧਮਕਾਉਣ, ਦਹਿਸ਼ਤਜ਼ਦਾ ਕਰਨ ਦਾ ਭਰਮ ਪਾਲਦਿਆਂ ਚੈਨਲ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।
 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਨੇ ਕਿਹਾ ਕਿ ਹਾਕਮਾਂ ਨੂੰ ਇਹ ਭਰਮ ਹੈ ਕਿ ਅਜਿਹੇ ਢੰਗ ਨਾਲ ਲੋਕਾਂ ਦੀ ਆਵਾਜ਼ ਬੰਦ ਹੋ ਜਾਵੇਗੀ। ਪਰ ਉਨ੍ਹਾਂ ਨੂੰ ਇਹ ਵਹਿਮ, ਭਰਮ ਦਿਮਾਗ਼ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਹਕੂਮਤੀ ਜ਼ਬਰ ਕਦੇ ਵੀ ਹੱਕ, ਸੱਚ ਦੀ ਆਵਾਜ਼ ਨੂੰ ਰੋਕ ਨਹੀਂ ਸਕਦਾ। ਸਗੋਂ ਇਹ ਲੋਕ ਹੱਕਾਂ ਦੀ ਜੂਝਦੀਆਂ ਕਲਮਾਂ ਹੋਰ ਵਧੇਰੇ ਜੋਸ਼ ਅਤੇ ਨਵੀਂ ਉਮੰਗ ਨਾਲ ਅਪਣੇ ਮਾਰਗ 'ਤੇ ਵਧਦੀਆਂ ਰਹਿਣਗੀਆਂ। ਇਨਕਲਾਬੀ ਕੇਂਦਰ ਪੰਜਾਬ ਨੂੰ ਅਜਿਹੇ ਲੋਕ ਪੱਖੀ ਪੱਤਰਕਾਰਤਾ ਉੱਤੇ ਮਾਣ ਹੈ ਕਿ "ਲੋਕ ਆਵਾਜ਼" ਸਮੇਤ ਬਹੁਤ ਸਾਰੇ ਚੈਨਲਾਂ ਨੇ ਬੇਖੌਫ਼ ਹੋਕੇ ਪੱਤਰਕਾਰਤਾ ਦੇ ਮਿਆਰ ਨੂੰ ਕਾਇਮ ਰੱਖਿਆ ਹੈ। ਇਸ ਲਈ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ, ਭਾਵੇਂ ਕੇਂਦਰ ਦੀ ਫ਼ਿਰਕੂ ਫਾਸ਼ੀ ਭਾਜਪਾ ਦੀ ਹੋਵੇ, ਦੋਵਾਂ ਦਾ ਕਿਰਦਾਰ ਲੋਕ ਦੋਖੀ ਹੈ। ਇਨ੍ਹਾਂ ਦੇ ਲੋਕ ਦੋਖੀ ਕਿਰਦਾਰ ਪ੍ਰਤੀ ਸਵਾਲ ਕਰਨਾ ਪੱਤਰਕਾਰਤਾ ਦਾ ਮੁੱਢਲਾ ਅਤੇ ਬੁਨਿਆਦੀ ਅਸੂਲ ਹੈ। ਇਨਕਲਾਬੀ ਕੇਂਦਰ ਪੰਜਾਬ ਲੋਕ ਆਵਾਜ਼ ਚੈਨਲ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੁਖਲਾਹਟ ਵਿੱਚ ਆਕੇ ਚੈਨਲ ਨੂੰ ਧਮਕੀਆਂ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਜ਼ੋਰਦਾਰ ਨਿਖੇਧੀ ਕਰਦਾ ਹੈ। ਲੱਖਾਂ ਕਰੋੜਾਂ ਹਾਸ਼ੀਏ ਤੇ ਧੱਕੇ ਲੋਕਾਂ ਦੀ ਆਵਾਜ਼ ਬਣੇ ਲੋਕ ਆਵਾਜ਼ ਚੈਨਲ ਨਾਲ ਹਿੱਕ ਡਾਹਕੇ ਖੜ੍ਹਨ ਦਾ ਐਲਾਨ ਕਰਦਾ ਹੈ। ਆਮ ਆਦਮੀ ਪਾਰਟੀ ਦੇ ਅਜਿਹੇ ਵਰਤਾਰੇ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਪਾਰਟੀ ਦਾ ਕਿਰਦਾਰ ਵੀ ਲੋਕਦੋਖੀ ਹੈ ਅਤੇ ਆਪਣੇ ਲੋਕਦੋਖੀ ਕਿਰਦਾਰ ਨੂੰ ਲੋਕਾਂ ਵਿੱਚ ਉਜਾਗਰ ਹੋਣ ਤੋਂ ਰੋਕਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ।
 
ਆਗੂਆਂ ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਮੁਖਤਿਆਰ ਪੂਹਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਲੋਕਾਂ ਤੱਕ ਸਚਾਈ ਨੂੰ ਪਹੁੰਚਣ ਤੋਂ ਰੋਕਣ ਲਈ ਕਦੇ ਦੇ ਵਾਇਰ, ਕਦੇ ਨਿਊਜ਼ ਕਲਿੱਕ, ਬੋਲਤਾ ਹਿੰਦੁਸਤਾਨ, ਕਦੇ ਨੈਸ਼ਨਲ ਦਸਤਕ ਨੂੰ ਨਿਸ਼ਾਨਾ ਬਣਾਉਂਦੀ ਹੈ, ਉਸੇ ਤਰਜ਼ ਤੇ ਲੋਕ ਆਵਾਜ਼ ਨੂੰ ਦਬਾਉਣ ਦੇ ਰਾਹ ਤੁਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਲੇ ਖਿਲਾਫ਼ ਲੋਕਾਈ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਆਗੂਆਂ ਕਿਹਾ ਕਿ ਇਹ ਹਮਲਾ ਸਿਰਫ ਪੱਤਰਕਾਰਤਾ ਉੱਤੇ ਹੀ ਨਹੀਂ ਸਗੋਂ ਸਭ ਤੋਂ ਵੱਧ ਹੱਕ, ਸੱਚ, ਇਨਸਾਫ਼ ਲਈ ਜੂਝਣ ਵਾਲੇ ਜੂਝਾਰੂ ਕਾਫ਼ਲਿਆਂ ਉੱਪਰ ਹੈ।
 

ਵੀਡੀਓ

ਹੋਰ
Have something to say? Post your comment
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

: ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ 

: ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ 

ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ

: ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ

ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ

: ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ

ਆਂਗਣਵਾੜੀ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਮੀਟਿੰਗ

: ਆਂਗਣਵਾੜੀ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਮੀਟਿੰਗ

ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ

: ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ

ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ

: ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ

ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ

: ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ

ਹੈਰਾਨੀਜਨਕ : ਦਸੰਬਰ ‘ਚ ਮਰ ਚੁੱਕੇ ਪੰਜਾਬੀ ਨੇ ਹਾਈਕੋਰਟ ਤੋਂ ਮੰਗੀ ਜ਼ਮਾਨਤ

: ਹੈਰਾਨੀਜਨਕ : ਦਸੰਬਰ ‘ਚ ਮਰ ਚੁੱਕੇ ਪੰਜਾਬੀ ਨੇ ਹਾਈਕੋਰਟ ਤੋਂ ਮੰਗੀ ਜ਼ਮਾਨਤ

BJP ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ : ਵਿਜੇ ਰੂਪਾਨੀ

: BJP ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ : ਵਿਜੇ ਰੂਪਾਨੀ

X