ਪਠਾਨਕੋਟ, 25 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਠਾਨਕੋਟ ਦੇ ਆਰਮੀ ਸਟੇਸ਼ਨ ਦੇ ਨੇੜੇ ਨਹਿਰ ਕਿਨਾਰੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਮੀ ਸਟੇਸ਼ਨ ਨਹਿਰੇ ਕਿਨਾਰੇ ਧਮਾਕੇ ਹੋਇਆ ਹੈ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈਸ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਨੂੰ ਮੌਕੇ ਉਤੇ ਕੁਝ ਟੁਕੜੇ ਮਿਲੇ ਹਨ।
ਜਿਸ ਥਾਂ ਉਤੇ ਧਮਾਕਾ ਹੋਇਆ ਉਸ ਤੋਂ ਕਰੀਬ 50 ਮੀਟਰ ਦੂਰੀ ਉਤੇ ਆਰਮੀ ਸਟੇਸ਼ਨ ਹੈ। ਇੱਥੇ ਥਾਂ ਉਤੇ ਆਮ ਲੋਕ ਵੀ ਬੈਠੇ ਰਹਿੰਦੇ ਹਨ।