Hindi English Sunday, 05 May 2024 🕑
BREAKING
ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ  ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼ ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ, ਕਈ ਜ਼ਖਮੀ ਮੋਹਾਲੀ ‘ਚ ਚੱਲਦੇ ਟਰੱਕ ਨੂੰ ਲੱਗੀ ਅੱਗ, ਮੱਚਿਆ ਹੜਕੰਪ ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਬਾਕਸਿੰਗ ਐਸੋਸੀਏਸ਼ਨ ਦੀ ਚੋਣ, ਸਰਬਜੀਤ ਪੰਧੇਰ ਪ੍ਰਧਾਨ ਬਣੇ

ਪੰਜਾਬ

More News

ਪ.ਸ.ਸ.ਫ. ਵੱਲੋਂ ਮੁੱਖ ਚੋਣ ਅਫਸਰ ਪੰਜਾਬ ਨਾਲ ਕੀਤੀ ਮੁਲਾਕਾਤ

Updated on Thursday, April 25, 2024 19:00 PM IST

ਲੋਕ ਸਭਾ ਚੋਣਾਂ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਦੀ ਕੀਤੀ ਮੰਗ

ਚੰਡੀਗੜ੍ਹ, 25 ਅਪ੍ਰੈਲ, ਦੇਸ਼ ਕਲਿੱਕ ਬਿਓਰੋ : 

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ) 1406/22 ਬੀ ਚੰਡੀਗੜ੍ਹ ਦੇ ਇੱਕ ਵਫਦ ਵਲੋਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਸਿਬਿਨ ਸੀ. ਨਾਲ ਉਹਨਾਂ ਦੇ ਦਫਤਰ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ। ਲਿਖਤੀ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਹਨਾਂ ਦੀ ਰਿਹਾਇਸ਼ ਦੇ ਨਜ਼ਦੀਕ ਲਗਾਈਆਂ ਜਾਣ, ਕਪਲ ਕੇਸ ਹੋਣ ਦੀ ਸੂਰਤ ਵਿੱਚ, 2 ਸਾਲ ਤੋਂ ਛੋਟੇ ਬੱਚੇ ਵਾਲੀਆਂ ਅਤੇ ਗਰਭਵਤੀ ਮਹਿਲਾਵਾਂ ਮੁਲਾਜ਼ਮ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਵੋਟਾਂ ਦੇ ਸਾਰੇ ਪ੍ਰਬੰਧ (ਜਿਵੇਂ ਕਿ ਚੋਣ ਸਮਗਰੀ ਦੇਣ ਅਤੇ ਜਮ੍ਹਾਂ ਕਰਵਾਉਣ) ਸੁਚਾਰੂ ਅਤੇ ਸਰਲ ਢੰਗ ਨਾਲ ਕੀਤੇ ਜਾਣ ਤਾਂ ਜੋ ਮੁਲਾਜ਼ਮ ਖੱਜਲ-ਖੁਆਰੀ ਤੋਂ ਬਚ ਸਕਣ।

ਸਮਾਨ ਜਮ੍ਹਾ ਕਰਵਾਉਣ ਲਈ ਜ਼ਿਆਦਾ ਕਾਊਂਟਰ ਬਣਾਏ ਜਾਣ ਅਤੇ ਸਮਾਨ ਜਮ੍ਹਾ ਕਰਵਾਉਣ ਸਬੰਧੀ ਹਿਦਾਇਤਾਂ ਸਮਾਨ ਦੇਣ ਸਮੇਂ ਲਿਖਤੀ ਰੂਪ ਵਿੱਚ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਣ, ਚੋਣਾਂ ਵਿੱਚ ਡਿਊਟੀ ਕਰ ਰਹੇ ਰਿਜ਼ਰਵ ਸਟਾਫ ਨੂੰ ਵੀ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ, ਚੋਣ ਅਮਲੇ ਦੀ ਰਿਹੱਸਲ ਦੌਰਾਨ ਗਰਮੀ ਜ਼ਿਆਦਾ ਹੋਣ ਕਾਰਣ ਬੈਠਣ, ਠੰਡਾ ਪਾਣੀ ਅਤੇ ਖਾਣੇ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ, ਚੋਣ ਡਿਊਟੀ ਤੇ ਤੈਨਾਤ ਸਾਰੇ ਚੋਣ ਅਮਲੇ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪਹਿਲੀ ਰਿਹੱਸਲ ਸਮੇਂ ਅਪਲਾਈ ਕਰਨ ਲਈ ਨਿਸ਼ਚਿਤ ਫਾਰਮ ਯੋਗ ਮਾਤਰਾ ਵਿੱਚ ਮੁਹੱਈਅ ਕਰਵਾਏ ਜਾਣ ਅਤੇ ਦੂਸਰੀ ਰਿਹੱਸਲ ਸਮੇਂ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਦੀ ਹਿਦਾਇਤ ਕੀਤੀ ਜਾਵੇ।

ਇਸ ਉਪਰੰਤ ਇਲੈਕਸ਼ਨ ਡਿਊਟੀ ਸਰਟੀਫਿਕੇਟ/ ਬੈਲਟ ਪੇਪਰ ਜੋ ਵੀ ਲਾਗੂ ਹੁੰਦਾ ਹੋਵੇ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਚੋਣ ਅਮਲਾ ਲੋਕਤੰਤਰੀ ਹੱਕ ਦੀ ਵਰਤੋਂ ਕਰ ਸਕੇ, ਚੋਣ ਵਾਲੇ ਦਿਨ ਚੋਣ ਅਮਲੇ ਲਈ ਖਾਣ-ਪੀਣ ਅਤੇ ਪੋਲਿੰਗ ਤੋਂ ਇੱਕ ਦਿਨ ਪਹਿਲਾਂ ਪੋਲਿੰਗ ਸਟੇਸ਼ਨ ਤੇ ਰਾਤ ਠਹਿਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ, ਚੋਣ ਅਮਲੇ ਨੂੰ ਖਾਣਾ ਬਣਾ ਕੇ ਦੇਣ ਲਈ ਜੇਕਰ ਮਿਡ ਡੇ ਮੀਲ ਵਰਕਰਾਂ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਉਹਨਾਂ ਵਰਕਰਾਂ ਦੇ ਮਿਹਨਤਾਨੇ ਦੀ ਅਦਾਇਗੀ ਰਾਸ਼ਨ ਅਤੇ ਕੂਕਿੰਗ ਕੌਸਟ ਤੋਂ ਵੱਖਰੇ ਤੌਰ ਤੇ ਪੋਲਿੰਗ ਅਮਲੇ ਵਾਂਗ ਮੌਕੇ ਤੇ ਹੀ ਕੀਤੀ ਜਾਵੇ, ਜਿਹੜੇ ਪੋਲੰਗ ਸਟੇਸ਼ਨ ਸਕੂਲਾਂ ਤੋਂ ਇਲਾਵਾ ਕਿਸੇ ਹੋਰ ਸਥਾਨਾਂ ਤੇ ਬਣਾਏ ਗਏ ਹਨ।

ਉਹਨਾ ਪੋਲਿੰਗ ਪਾਰਟੀਆਂ ਲਈ ਮਿਡ ਡੇ ਮੀਲ ਵਰਕਰਾਂ ਵਲੋਂ ਖਾਣਾ ਪਹੁੰਚਾਉਣਾ ਸੰਭਵ ਨਹੀਂ ਹੈ, ਇਸ ਲਈ ਇਸ ਕੰਮ ਦਾ ਕੋਈ ਯੋਗ ਪ੍ਰਬੰਧ ਕੀਤਾ ਜਾਵੇ, ਚੋਣ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਮੁਲਾਜ਼ਮ ਦੀ ਦੁਰਘਟਨਾ ਕਾਰਣ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਅਤੇ ਜੇਕਰ ਕੋਈ ਮੁਲਾਜ਼ਮ ਜ਼ਖਮੀ ਹੋ ਜਾਂਦਾ ਹੈ ਤਾਂ ਉਸਦੇ ਇਲਾਜ ਦਾ ਖਰਚਾ ਸਰਕਾਰੀ ਤੌਰ ਤੇ ਕੀਤਾ ਜਾਵੇ। ਇਹਨਾਂ ਮੰਗਾਂ ਸਬੰਧੀ ਮੁੱਖ ਚੋਣ ਅਫਸਰ ਵਲੋਂ ਦੱਸਿਆ ਗਿਆ ਕਿ ਬਹੁਤ ਸਾਰੀਆਂ ਹਿਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀ ਮੰਗਾਂ ਸਬੰਧੀ ਵੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਵਫਦ ਵਿੱਚ ਗੁਰਬਿੰਦਰ ਸਿੰਘ ਸਸਕੌਰ, ਇੰਦਰਜੀਤ ਵਿਰਦੀ, ਕਮਲਜੀਤ ਕੌਰ, ਕਮਲੇਸ਼ ਰਾਣੀ, ਬਲਵਿੰਦਰ ਕੌਰ, ਜਸਵਿੰਦਰ ਕੌਰ ਟਾਹਲੀ ਵੀ ਹਾਜਰ ਸਨ।

ਵੀਡੀਓ

ਹੋਰ
Have something to say? Post your comment
ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ

: ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ

ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

: ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ

: ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ

ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

: ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼

: ਪੰਜਾਬ ‘ਚ ਭਾਜਪਾ ਉਮੀਦਵਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਦੀ ਮੌਤ, ਗੰਨਮੈਨ ‘ਤੇ ਧੱਕਾਮੁੱਕੀ ਦਾ ਦੋਸ਼

ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ, ਕਈ ਜ਼ਖਮੀ

: ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ, ਕਈ ਜ਼ਖਮੀ

ਮੋਹਾਲੀ ‘ਚ ਚੱਲਦੇ ਟਰੱਕ ਨੂੰ ਲੱਗੀ ਅੱਗ, ਮੱਚਿਆ ਹੜਕੰਪ

: ਮੋਹਾਲੀ ‘ਚ ਚੱਲਦੇ ਟਰੱਕ ਨੂੰ ਲੱਗੀ ਅੱਗ, ਮੱਚਿਆ ਹੜਕੰਪ

ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

: ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕਨਵੈਨਸ਼ਨ ਭਲਕੇ

: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕਨਵੈਨਸ਼ਨ ਭਲਕੇ

ਬਾਕਸਿੰਗ ਐਸੋਸੀਏਸ਼ਨ ਦੀ ਚੋਣ, ਸਰਬਜੀਤ ਪੰਧੇਰ ਪ੍ਰਧਾਨ ਬਣੇ

: ਬਾਕਸਿੰਗ ਐਸੋਸੀਏਸ਼ਨ ਦੀ ਚੋਣ, ਸਰਬਜੀਤ ਪੰਧੇਰ ਪ੍ਰਧਾਨ ਬਣੇ

X