Hindi English Thursday, 09 May 2024 🕑
BREAKING
ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ ਅਮਰੀਕਾ ਭਾਰਤ ਵਿੱਚ ਹੋ ਰਹੀਆਂ ਚੋਣਾਂ ‘ਚ ਵਿਘਨ ਪਾਉਣਾ ਚਾਹੁੰਦੈ : ਰੂਸ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 09-05-2024 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ  ਵੱਲੋਂ ਕਾਬੂ ਪੰਜਾਬ 'ਚ ਨਾਮਜ਼ਦਗੀਆਂ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪਟਿਆਲ਼ਾ : ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਦੀ ਮੌਤ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ ਪੰਜਾਬ ਦੇ ਇੱਕ ਵੱਡੇ ਆਗੂ ਨੇ ਕੀਤੀ ਕਾਂਗਰਸ ‘ਚ ਘਰ ਵਾਪਸੀ, ”ਆਪ” ਤੋਂ ਦਿੱਤਾ ਸੀ ਅਸਤੀਫਾ

ਸਾਹਿਤ

More News

ਪੁਸਤਕ ਰਿਲੀਜ਼ ਅਤੇ ਮਿੱਤਰ ਮਿਲਣੀ ਸਮਾਗਮ ਦਾ ਆਯੋਜਨ

Updated on Sunday, February 05, 2023 16:45 PM IST


*ਨੈਸ਼ਨਲ ਐਵਾਰੀ ਸ਼੍ਰੀ ਸੱਤਦੇਵ ਸ਼ਰਮਾ ਵੱਲੋਂ ਲਿਖਤ ਪੁਸਤਕ ‘ਔਜੜ ਰਾਹਾਂ ਦੇ ਸਫਲ ਰਾਹੀ’ ਲੋਕ ਅਰਪਨ

ਫਤਿਹ ਪ੍ਰਭਾਕਰ 
ਸੰਗਰੂਰ  5 ਫਰਵਰੀ - ਸਥਾਨਕ ਹੌਟ ਚੌਪ ਹੋਟਲ ਵਿਖੇ ਪੁਸਤਕ ਰਿਲੀਜ਼ ਅਤੇ ਮਿੱਤਰ ਮਿਲਣੀ ਸਮਾਗਮ ਦਾ ਆਯੋਜਨ ਇਲਾਕੇ ਦੀਆਂ ਪ੍ਰਮੁੱਖ ਸਮਾਜ ਸੇਵੀ ਅਤੇ ਸਾਹਿਤਕਾਰ ਸ਼ਖਸ਼ੀਅਤਾਂ ਜਿੰਨ੍ਹਾਂ ਵਿੱਚ ਇੰਜੀ: ਬਲਦੇਵ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਨਰਵਿੰਦਰ ਕੌਸ਼ਲ, ਡਾ. ਮਲਕੀਤ ਸਿੰਘ ਖੱਟੜਾ, ਸ਼੍ਰੀ ਪਾਲਾ ਮੱਲ ਸਿੰਗਲਾ, ਹਰਦੇਵ ਸਿੰਘ ਜਵੰਧਾ, ਜੋਰਾ ਸਿੰਘ ਮੰਡੇਰ ਅਤੇ ਕੁਲਵੰਤ ਸਿੰਘ ਕਸਕ ਦੀ ਪ੍ਰਧਾਨਗੀ ਮੰਡਲ ਵਿੱਚ ਕਰਵਾਇਆ ਗਿਆ। ਇਸ ਸਾਹਿਤ ਸਮਾਗਮ ਵਿੱਚ ਨੈਸ਼ਨਲ ਐਵਾਰਡੀ ਅਤੇ ਉਘੇ ਸਿੱਖਿਆ ਸਾਸ਼ਤਰੀ ਸ਼੍ਰੀ ਸੱਤ ਦੇਵ ਸ਼ਰਮਾ ਵੱਲੋਂ ਲਿਖਤ ਪੁਸਤਕ ‘ਔਜੜ ਰਾਹਾਂ ਦੇ ਸਫਲ ਰਾਹੀ’ ਪੁਸਤਕ ਲੋਕ ਅਰਪਨ ਕੀਤੀ ਗਈ। ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ ਵੱਲੋਂ ਕੀਤੇ ਗਏ ਮੰਚ ਸੰਚਾਲਣ ਦੌਰਾਨ ਉਨ੍ਹਾਂ ਦੱਸਿਆ ਕਿ ਸ਼੍ਰੀ ਸੱਤਦੇਵ ਸ਼ਰਮਾ ਵੱਲੋੋਂ ਪਹਿਲਾਂ ਵੀ ਦੋ ਪੁਸਤਕਾਂ ‘ਕਲੀਆਂ ਖਿੜ੍ਹਨ ਕਿਰਨਾਂ ਨਾਲ’ ਸਕੂਲਾਂ ਦੀ ਲਾਇਬਰੇਰੀ ਵਿੱਚ ਸਰਕਾਰ ਵੱਲੋਂ ਮਨਜੂਰ ਹੈ ਅਤੇ ‘ਜਜ਼ਬਾਤਾਂ ਦੀ ਵੇਦਨੀ’ ਵੀ ਲੋਕ ਅਰਪਨ ਕੀਤੀ ਜਾ ਚੁੱਕੀ ਹੈ। ਸ਼੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਸ਼੍ਰੀ ਸ਼ਰਮਾ ਨੂੰ ਸਿੱਖਿਆ ਦੇ ਖੇਤਰ ਵਿੱਚ ਸਟੇਟ ਐਵਾਰਡ, ਰੈਡ ਕਰਾਸ ਵਿੱਚ ਸਟੇਟ ਐਵਾਰਡ, ਸਕਾਉਇੰਗ ਵਿੱਚ ਸਟੇਟ ਐਵਾਰਡ, ਸਿੱਖਿਆ ਦੇ ਖੇਤਰ ਵਿੱਚ ਨੈਸ਼ਨਲ ਐਵਾਰਡ ਅਤੇ ਮਰਦਮਸ਼ੁਮਾਰੀ ਵਿੱਚ ਵੀ ਨੈਸ਼ਨਲ ਐਵਾਰਡ ਭਾਰਤ ਸਰਕਾਰ ਵੱਲੋਂ ਮਿਲ ਚੁੱਕਿਆ ਹੈ। ਸਮਾਗਮ ਦੀ ਸ਼ੁਰੂਆਤ ਉੱਘੇ ਸਾਹਿਤਕਾਰ ਡਾ. ਮਲਕੀਤ ਸਿੰਘ ਖੱਟੜਾ ਵੱਲੋਂ ਜੀ ਆਇਆਂ ਨੂੰ ਕਹਿੰਦੇ ਹੋਏ ਕੀਤੀ ਗਈ ਜਿੰਨਾਂ ਦੀਆਂ ਵੀ ਕਈ ਕਿਤਾਬਾਂ ਲੋਕ ਅਰਪਨ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਸੱਤਦੇਵ ਸ਼ਰਮਾ ਵੱਲੋਂ ਜਿੱਥੇ ਆਪ ਸਨਮਾਨਯੋਗ ਐਵਾਰਡ ਪ੍ਰਾਪਤ ਕੀਤੇ ਉਥੇ ਉਨ੍ਹਾਂ ਨੇ 23 ਦੇ ਕਰੀਬ ਅਧਿਅਕਪਕਾਂ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਵੀ ਕਰਵਾਇਆ। ਇਸ ਉਪਰੰਤ ਲੈਕਚਰਾਰ ਕੁਲਵੰਤ ਸਿੰਘ ਕਸਕ, ਹਰਦੇਵ ਸਿੰਘ ਜਵੰਧਾ, ਜੋਰਾ ਸਿੰਘ ਮੰਡੇਰ, ਪਾਲਾ ਮੱਲ ਸਿੰਗਲਾ, ਡਾ. ਪ੍ਰਿਥੀਰਾਜ ਕਦਮ, ਡਾ. ਨਰਵਿੰਦਰ ਕੌਸ਼ਲ, ਡਾ. ਚਰਨਜੀਤ ਸਿੰਘ ਉਡਾਰੀ, ਪੈਨਸ਼ਨਰ ਆਗੂ ਜੀਤ ਸਿੰਘ ਢੀਂਡਸਾ, ਭੁਪਿੰਦਰ ਸਿੰਘ ਜੱਸੀ, ਗੋਬਿੰਦਰ ਸ਼ਰਮਾ ਆਦਿ ਨੇ ਵੀ ਸ਼੍ਰੀ ਸੱਤਦੇਵ ਸ਼ਰਮਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ, ਲੋਕ ਭਲਾਈ ਦੇ ਨਾਲ ਨਾਲ ਵਾਤਾਤਵਰਣ ਦੀ ਸ਼ੁਧਤਾ ਲਈ ਲਗਾਏ ਜਾ ਰਹੇ ਬੂਟੇ ਅਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਲਿਖੀਆਂ ਜਾ ਰਹੀਆਂ ਪੁਸਤਕਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵੀ ਅਬਦੁੱਲ ਹਮੀਦ ਖਾਨ (ਖਾਨ ਟੇਲਰ) ਅਤੇ ਸ਼੍ਰੀ ਰਵਿੰਦਰ ਬਾਂਸਲ ਨੂੰ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਕੰਮਾਂ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸਨਮਾਨਿਤ ਕੀਤਾ ਗਿਆ। ਜਿਸ ਦਾ ਜ਼ਿਕਰ ਪੁਸਤਕ ਵਿੱਚ ਵੀ ਕੀਤਾ ਗਿਆ ਹੈ। ਨੈਸ਼ਨਲ ਐਵਾਰਡੀ ਸ਼੍ਰੀ ਸੱਤਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ ਦੀ ਗੁੜਤੀ ਉਨ੍ਹਾਂ ਦੇ ਪਿਤਾ ਸ਼੍ਰੀ ਪ੍ਰੀਤਮ ਦੇਵ ਸ਼ਰਮਾ ਪਾਸੋਂ ਮਿਲੀ ਹੈ ਅਤੇ ਉਨ੍ਹਾਂ ਦੀਆਂ ਲੀਹਾਂ ਤੇ ਚੱਲਦੇ ਹੋਏ ਨਰੋਇਆ ਅਤੇ ਤੰਦਰੁਸਤ ਸਮਾਜ ਸਿਰਜਣ ਦੀ ਮੈਂ ਅਤੇ ਮੇਰਾ ਪਰਿਵਾਰ ਕੋਸਿਸ਼ ਕਰ ਰਿਹਾ ਹੈ ਅਤੇ ਪੁਸਤਕਾਂ ਦੇ ਵਿੱਚ ਵੀ ਮਿਹਨਤਕਸ਼ ਲੋਕਾਂ ਅਤੇ ਸਮਾਜ ਸੇਵੀਆਂ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਪੁਸਤਕ ਆਪਣੇ ਮਿੱਤਰਾਂ ਦੇ ਸਹਿਯੋਗ ਨਾਲ ਲੋਕਅਰਪਨ ਕੀਤੀ ਜਾਵੇਗੀ। 

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X