Hindi English Thursday, 09 May 2024 🕑
BREAKING
ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ

ਸੋਸ਼ਲ ਮੀਡੀਆ

More News

ਸਕੂਲ ਵਿੱਚ ਜੋਨ ਪੱਧਰੀ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ

Updated on Thursday, March 09, 2023 15:26 PM IST

 
ਮੋਰਿੰਡਾ 9 ਮਾਰਚ (ਭਟੋਆ  ) 
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਲੜਕੀਆਂ ਨੂੰ ਆਤਮ ਸੁਰੱਖਿਆ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਦਿਸ਼ਾ  ਨਿਰਦੇਸ਼ਾਂ ਅਨੁਸਾਰ ਮੋਰਿੰਡਾ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਕਰਾਟਿਆਂ ਦੀ ਸਿਖਲਾਈ ਦਿੱਤੀ ਗਈ। ਜਿਨ੍ਹਾਂ ਦੇ ਜੋਨ ਪੱਧਰੀ ਮੁਕਾਬਲੇ    ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਕਰਵਾਏ ਗਏ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵੰਤ ਕੌਰ ਅਤੇ ਸਟੇਟ ਐਵਾਰਡੀ ਅਧਿਆਪਕ ਸਤਵਿੰਦਰ ਸਿੰਘ ਮੜੌਲਵੀ ਨੇ ਦੱਸਿਆ ਕਿ   ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਕਰਵਾਏ ਗਏ  ਜੋਨ ਪੱਧਰੀ ਕਰਾਟਿਆਂ ਦੇ ਮੁਕਾਬਲੇ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਭਾਰ ਵਰਗ ਵਿੱਚ  ਭਾਗ ਲਿਆ। 
ਮਿਡਲ ਵਰਗ 35 ਕਿੱਲੋ ਤੋਂ ਘੱਟ  ਚਾਹਤ, ਗੁਰਨੀਤ , ਰਮਨਦੀਪ ਕੌਰ 40 ਕਿੱਲੋ ਤੋਂ ਘੱਟ  ਵਰਗ ਪੁਸ਼ਪਾ, ਨੈਨਦੀਪ, ਗੁਰਪ੍ਰੀਤ ਕੌਰ 45 ਕਿੱਲੋ ਤੋਂ ਘੱਟ  ਵਰਗ ਵਿੱਚ ਸੁਖਮਨੀ, ਖੁਸ਼ੀ ,ਸ਼ਗਨਪ੍ਰੀਤ 45 ਕਿੱਲੋ ਤੋਂ ਵੱਧ  ਨੀਤੂ,ਅਮਨਪ੍ਰੀਤ ਕੌਰ ,ਸੋਨੀਆ ,
ਸੈਕੰਡਰੀ ਵਰਗ 40 ਕਿੱਲੋ ਤੋਂ ਘੱਟ ਸੈਫੀ, ਸੁਖਮਨਪ੍ਰੀਤ ਕੌਰ, ਰਾਜਵਿੰਦਰ ਕੌਰ,45 ਕਿੱਲੋ ਤੋਂ ਘੱਟ ਰੀਤਿਕਾ, ਗੁਰਨੀਤ ਕੌਰ ਜਸਮੀਤ ਕੌਰ 50 ਕਿੱਲੋ ਤੋਂ ਘੱਟ ਬਬੀਤਾ, ਹਰਮਨ, ਰਿੰਕੀ 50 ਕਿੱਲੋ ਤੋਂ ਵੱਧ ਸੰਗੀਤਾ ਲਾਮਾ, ਮਹਿਕ ਚੌਹਾਨ , ਮਹਿਕਪ੍ਰੀਤ ਕੌਰ ਕਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਉੱਤੇ ਰਹੀਆਂ।
 ਜੇਤੂ ਰਹੀਆਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਦੀਆਂ ਲੜਕੀਆਂ ਨੂੰ ਮੈਡਲ ਪਾ ਕੇ ਸਨਮਾਨਤ  ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ  ਕੁਲਵੰਤ ਕੌਰ, ਗੁਰਨਾਮ ਸਿੰਘ ਚਨਾਲੋਂ ਜਗਜੀਤ ਸਿੰਘ ਢੰਗਰਾਲੀ,ਗੁਰਚਰਨ ਸਿੰਘ,ਹਰਪ੍ਰੀਤ ਕੌਰ ,ਪਰਮਜੀਤ ਸਿੰਘ ,ਅਜੇ ਕੁਮਾਰ ,ਗੁਰਿੰਦਰਜੀਤ ਸਿੰਘ ਮਾਨ ਸਾਹਿਤਕਾਰ  ਸਤਵਿੰਦਰ ਸਿੰਘ ਮੜੌਲਵੀ, ਹਰਕਮਲ ਸਿੰਘ, ਸਰਬਜੀਤ ਕੌਰ , ਸੁਰਮੁਖ ਸਿੰਘ ਡੀ ਪੀ, ਪਰਮਜੀਤ ਸਿੰਘ ਰਤਨਗੜ, ਸ਼ਮਿੰਦਰ ਸਿੰਘ ਰੰਗੀਆਂ ,ਮਨਮੋਹਨ ਸਿੰਘ ਕੋਚ ਅਮਨਦੀਪ ਕੌਰ ਆਦਿ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।

ਵੀਡੀਓ

ਹੋਰ
Have something to say? Post your comment
X