Hindi English Thursday, 09 May 2024 🕑
BREAKING
ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ ਅਮਰੀਕਾ ਭਾਰਤ ਵਿੱਚ ਹੋ ਰਹੀਆਂ ਚੋਣਾਂ ‘ਚ ਵਿਘਨ ਪਾਉਣਾ ਚਾਹੁੰਦੈ : ਰੂਸ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 09-05-2024 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ  ਵੱਲੋਂ ਕਾਬੂ ਪੰਜਾਬ 'ਚ ਨਾਮਜ਼ਦਗੀਆਂ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪਟਿਆਲ਼ਾ : ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਦੀ ਮੌਤ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ ਪੰਜਾਬ ਦੇ ਇੱਕ ਵੱਡੇ ਆਗੂ ਨੇ ਕੀਤੀ ਕਾਂਗਰਸ ‘ਚ ਘਰ ਵਾਪਸੀ, ”ਆਪ” ਤੋਂ ਦਿੱਤਾ ਸੀ ਅਸਤੀਫਾ

ਸਾਹਿਤ

More News

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ

Updated on Thursday, March 23, 2023 09:40 AM IST

ਲੇਖਕ : ਗੁਰਭਜਨ ਗਿੱਲ

 

ਉਹ ਕਲਮ ਕਿੱਥੇ ਹੈ ਜਨਾਬ


ਉਹ ਕਲਮ ਕਿੱਥੇ ਹੈ ਜਨਾਬ,
ਜਿਸ ਨਾਲ ਸੂਰਮਿਆਂ ਨੇ
ਪਹਿਲੀ ਵਾਰ,
ਇਨਕਲਾਬ ਜ਼ਿੰਦਾਬਾਦ
ਲਿਖਿਆ ਸੀ ।

ਸ਼ਬਦ ਅੰਗਿਆਰ ਬਣੇ,
ਜ਼ਾਲਮ ਦੀਆਂ ਨਜ਼ਰਾਂ ’ਚ
ਮਾਰੂ ਹਥਿਆਰ ਬਣੇ ।
ਬੇਕਸਾਂ ਦੇ ਯਾਰ ਬਣੇ ।
ਨੌਜਵਾਨ ਮੱਥਿਆਂ ’ਚ,
ਸਦੀਵ ਲਲਕਾਰ ਬਣੇ ।

ਉਹ ਜਾਣਦਾ ਸੀ,
ਕਿ ਪਸ਼ੂ ਜਿਵੇਂ
ਰੱਤੇ ਕੱਪੜੇ ਤੋਂ ਡਰਦਾ ਹੈ ।
ਹਨ੍ਹੇਰਾ ਟਟਹਿਣਿਓਂ,
ਹਾਕਮ ਵੀ
ਸ਼ਾਸਤਰ ਤੋਂ ਘਬਰਾਉਂਦਾ ਹੈ ।
ਸ਼ਸਤਰ ਨੂੰ ਉਹ ਕੀ ਸਮਝਦਾ ਹੈ?

ਸ਼ਸਤਰ ਦੇ ਓਹਲੇ ’ਚ ਤਾਂ,
ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ ।
ਆਪੇ ਬਣੋ ਮਹਾਨ ।
ਕਲਮ ਨੂੰ ਕਲਮ ਕਰਨਾ ਮੁਹਾਲ,
ਪੁੰਗਰਦੀ ਹੈ ਬਾਰ ਬਾਰ ।
ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ
ਅਖੰਡ ਪ੍ਰਵਾਹ ਸ਼ਬਦ-ਸਿਰਜਣਾ ਦਾ ।

ਕਿੱਥੇ ਹੈ ਉਹ ਵਰਕਾ,
ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ
ਲਿਖ ਘੱਲਿਆ ਸੀ ।
ਮੇਰੀ ਜਾਨ ਲਈ,
ਲਾਟ ਸਾਹਿਬ ਨੂੰ ਕੋਈ,
ਅਰਜ਼ੀ ਪੱਤਾ ਨਾ ਪਾਵੀਂ ਬਾਪੂ ।
ਮੈਂ ਆਪਣੀ ਗੱਲ ਆਪ ਕਰਾਂਗਾ ।
ਜਿਸ ਮਾਰਗ ਤੇ ਤੁਰਿਆਂ
ਆਪਣੀ ਹੋਣੀ ਆਪ ਵਰਾਂਗਾ ।
ਵਕਾਲਤ ਜ਼ਲਾਲਤ ਹੈ
ਝੁਕ ਗੋਰੇ ਦਰਬਾਰ ।
ਝੁਕੀਂ ਨਾ ਬਾਬਲਾ,
ਟੁੱਟ ਜਾਵੀਂ, ਪਰ ਲਿਫ਼ੀਂ ਨਾ ਕਦੇ ।

ਕਿੱਥੇ ਹੈ ਉਹ ਕਿਤਾਬ ।
ਜਿਸ ਦਾ ਪੰਨਾ ਮੋੜ ਕੇ,
ਇਨਕਲਾਬੀ ਨਾਲ ਰਿਸ਼ਤਾ ਜੋੜ ਕੇ,
ਸੂਰਮੇ ਨੇ ਕਿਹਾ ਸੀ ।
ਬਾਕੀ ਇਬਾਰਤ,
ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ ।
ਜਦ ਤੀਕ ਨਹੀਂ ਮੁੱਕਦੀ,
ਗੁਰਬਤ ਤੇ ਜ਼ਹਾਲਤ ।
ਮੈਂ ਬਾਰ ਬਾਰ ਜੰਮ ਕੇ
ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ ।
ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼,
ਲੜਦਾ ਰਹਾਂਗਾ ।
ਯੁੱਧ ਕਰਦਾ ਰਹਾਂਗਾ ।

ਕਿੱਥੇ ਹੈ ਉਹ ਦਸਤਾਰ?
ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ
ਬਾਰਾਂ ਬੇਲਿਆਂ ਨੂੰ ਜਗਾਇਆ ਸੀ ।
ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ ।
ਧਰਤੀ ਹਲਵਾਹਕ ਦੀ ਮਾਂ ਹੈ ।
ਹੁਣ ਸਾਨੂੰ ਸੂਰਮੇ ਦਾ
ਪਿਸਤੌਲ ਸੌਂਪ ਕੇ ਕਹਿੰਦੇ ਹੋ,
ਤਾੜੀਆਂ ਵਜਾਓ ਖ਼ੁਸ਼ ਹੋਵੇ ।
ਮੋੜ ਦਿੱਤਾ ਹੈ ਅਸਾਂ ਸ਼ਸਤਰ ।
ਪਰ ਅਸੀਂ ਇੰਜ ਨਹੀਂ ਪਰਚਦੇ ।

ਸੂਰਮੇ ਦੀ ਉਹ ਕਲਮ ਤਾਂ ਪਰਤਾਓ ।
ਉਹ ਵਰਕਾ ਤਾਂ ਵਿਖਾਓ !
ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ
ਮੁਕਤੀ ਮਾਰਗ ਦਾ ਨਕਸ਼ਾ ।

ਜਗਦੇ ਜਾਗਦੇ ਮੱਥੇ ਕੋਲ,
ਪਿਸਤੌਲ ਬਹੁਤ ਮਗਰੋਂ ਆਉਂਦਾ ਹੈ ।
ਦੀਨਾ ਕਾਂਗੜ ਤੋਂ ਜਫ਼ਰਨਾਮਾ ਬੋਲਦਾ ਹੈ!
'ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ।'
ਹਾਰਦੇ ਜਦ ਸਭ ਉਪਾਅ ।
ਠੀਕ ਹਥਿਆਰਾਂ ਦਾ ਰਾਹ ।

ਪਰ ਸੂਰਮੇ ਨੇ ਹਰ ਇਬਾਰਤ,
ਕਲਮ ਨਾਲ ਲਿਖੀ ।
ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ,
ਜੋ ਤੁਹਾਨੂੰ ਪੁੱਗਦਾ ਹੈ ।
ਮੁਕਤੀਆਂ ਦਾ ਸੂਰਜ ਤਾਂ,
ਗਿਆਨ ਭੂਮੀ ਸਿੰਜ ਕੇ,
ਆਪਣਾ ਆਪਾ ਪਿੰਜ ਕੇ,
ਮੱਥਿਆਂ ’ਚੋਂ ਚੜ੍ਹਦਾ ਹੈ ।
ਹੱਕ ਇਨਸਾਫ਼ ਲਈ,
ਰਾਤ ਦਿਨ ਲੜਦਾ ਹੈ ।

(ਤਾਬਿਆਦਾਰ ਪੁੱਤਰ=ਸ਼ਹੀਦ ਭਗਤ ਸਿੰਘ)

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X