Hindi English Sunday, 28 April 2024 🕑

ਬੱਚਿਆਂ ਦੀ ਦੁਨੀਆ

More News

ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

Updated on Sunday, December 03, 2023 17:11 PM IST

 

ਗਲਵੱਕੜੀਆਂ ਪਾ ਆਪਣੇ ਸਾਥੀਆਂ ਤੋਂ ਲਈ ਵਿਦਾਇਗੀ

ਲਹਿਰਾਗਾਗਾ 3 ਦਸੰਬਰ : ਦੇਸ਼ ਕਲਿੱਕ ਬਿਓਰੋ

ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਦੀ ਸਮਾਪਤੀ ਉਪਰੰਤ ਵੱਖ-ਵੱਖ ਰਾਜਾਂ ਤੋਂ ਆਏ ਬੱਚੇ ਪੰਜਾਬੀ ਬੱਚਿਆਂ ਦੇ ਘਰਾਂ ਤੋਂ ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋ ਗਏ। ਨਮ ਅੱਖਾਂ ਨਾਲ ਗੱਲਵੱਕੜੀ ਪਾਈਂ ਬੱਚਿਆਂ ਨਾਲ ਪਰਿਵਾਰਕ ਮੈਂਬਰ ਵੀ ਭਾਵੁਕ ਹੋ ਗਏ। ਪਿਛਲੇ ਦਿਨਾਂ ਦੌਰਾਨ ਪੰਜਾਬੀ ਬੱਚਿਆਂ ਦੇ ਘਰਾਂ 'ਚ ਰਹਿੰਦਿਆਂ ਇਹ ਬੱਚੇ ਪੰਜਾਬੀ ਸੱਭਿਆਚਾਰ ਦੇ ਮੁਰੀਦ ਹੋ ਗਏ।
ਭਾਵੇਂ ਕਿ ਕੁੱਝ ਬੱਚਿਆਂ ਨੂੰ ਭਾਸ਼ਾ ਸਮਝਣ 'ਚ ਦਿੱਕਤ ਆਈ, ਪ੍ਰੰਤੂ ਪਿਆਰ ਅਤੇ ਭਾਈਚਾਰੇ ਦੇ ਮੁਕਾਬਲੇ ਇਹ ਛੋਟੀ ਸੀ। ਮੈਡਮ ਅਮਨ ਢੀਂਡਸਾ ਨੇ ਵੱਖ-ਵੱਖ ਸੂਬਿਆਂ ਦੇ ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਔਰਤਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਫੁਲਕਾਰੀ ਯਾਦਗਾਰੀ ਨਿਸ਼ਾਨੀ ਦਿੱਤੀ।
ਪੰਜਾਬੀ ਬੱਚਿਆਂ ਦੇ ਪਰਿਵਾਰਾਂ ਵਿੱਚੋਂ ਵੀ ਮਾਪਿਆਂ ਨੇ ਉਹਨਾਂ ਦੇ ਨਵੇਂ ਦੋਸਤਾਂ ਨੂੰ ਯਾਦਗਾਰੀ ਤੋਹਫੇ ਦਿੱਤੇ, ਜਦੋਂਕਿ ਬਾਹਰਲੇ ਰਾਜਾਂ ਦੇ ਬੱਚਿਆਂ ਨੇ ਵੀ ਨਿਸ਼ਾਨੀ ਵਜੋਂ ਕੁੱਝ ਨਾ ਕੁੱਝ ਭੇਂਟ ਕਰਦਿਆਂ ਆਪਣੀ ਅਪਣੱਤ ਜਾਹਰ ਕੀਤੀ। ਕੇਰਲਾ, ਮੱਧ ਪ੍ਰਦੇਸ਼ ਅਤੇ ਗੋਆ ਦੀ ਟੀਮਾਂ ਨੇ ਗੁਰਦੁਆਰਾ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਵੀ ਕੀਤੇ।
ਬੱਚਿਆਂ ਨਾਲ ਆਏ ਅਧਿਆਪਕ ਵੀ ਲਹਿਰਾਗਾਗਾ ਦੇ ਬਜ਼ਾਰਾਂ 'ਚ ਪੰਜਾਬੀ ਕੁੜਤਾ ਪਜਾਮੇ ਅਤੇ ਜੁੱਤੀਆਂ ਦੀ ਖਰੀਦਦਾਰੀ ਕਰਕੇ ਗਏ। ਕੇਰਲਾ ਦੀ ਟੀਮ ਅਪਣੱਤ ਜਤਾਉਂਦਿਆਂ ਪੰਜਾਬ ਦੀ ਮਿੱਟੀ ਨਿਸ਼ਾਨੀ ਵਜੋਂ ਆਪਣੇ ਨਾਲ ਲੈ ਕੇ ਗਈ। ਫਿਰ ਮਿਲਾਂਗੇ ਦੇ ਇਕਰਾਰ ਨਾਲ ਇਹ ਸਾਰੇ ਬੱਚੇ ਵਿਦਾ ਹੋਏ।

ਵੀਡੀਓ

ਹੋਰ
Have something to say? Post your comment
ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

: ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

: ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਾਲ ਕਹਾਣੀ :  ਪਿੰਕੂ ਦਾ ਪੈੱਨ

: ਬਾਲ ਕਹਾਣੀ :  ਪਿੰਕੂ ਦਾ ਪੈੱਨ

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

: ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਗੁਰਮਤਿ ਪ੍ਰਚਾਰ ਫਰੰਟ ਵੱਲੋਂ  ਬੱਚਿਆਂ ਦੇ ਕਰਵਾਏ  ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

: ਗੁਰਮਤਿ ਪ੍ਰਚਾਰ ਫਰੰਟ ਵੱਲੋਂ ਬੱਚਿਆਂ ਦੇ ਕਰਵਾਏ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

: ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

: ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

: ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

ਤੂੰ ਮੇਰਾ ਮੀਂਹ ਏਂ

: ਤੂੰ ਮੇਰਾ ਮੀਂਹ ਏਂ

X