Hindi English Monday, 29 April 2024 🕑
BREAKING
ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ ਹੁਸ਼ਿਆਰਪੁਰ : ਖੇਤਾਂ ‘ਚ ਟਰੈਕਟਰ ਪਲਟਣ ਕਾਰਨ 16 ਸਾਲਾ ਨੌਜਵਾਨ ਦੀ ਮੌਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ’ਚ ਇਕ-ਦੂਜੇ ਉਤੇ ਚਲਾਈਆਂ ਕੁਰਸੀਆਂ ਚੋਣ ਡਿਊਟੀ ‘ਤੇ ਜਾ ਰਹੇ ਮੁਲਾਜ਼ਮਾਂ ਦੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ,ਤਿੰਨ ਦੀ ਮੌਤ ਦਰਜਨ ਤੋਂ ਵੱਧ ਜ਼ਖਮੀ ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ ਪੰਜਾਬ ‘ਚ ਰੇਹੜੀ ਵਾਲੇ ਵੱਲੋਂ ਛੋਲੇ-ਭਟੂਰਿਆਂ ਦਾ ਰੇਟ ਵਧਾਉਣ ‘ਤੇ DC ਨੂੰ ਕੀਤੀ ਸ਼ਿਕਾਇਤ, SDM ਕਰ ਰਹੇ ਜਾਂਚ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਹਾਈਕੋਰਟ ਪਹੁੰਚਿਆ, ਭਾਰਤੀ ਚੋਣ ਕਮਿਸ਼ਨ ਨੂੰ ਵੀ ਕੀਤੀ ਸ਼ਿਕਾਇਤ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਮਣੀਪੁਰ ‘ਚ 6 ਪੋਲਿੰਗ ਕੇਂਦਰਾਂ 'ਤੇ ਦੋਬਾਰਾ ਹੋਵੇਗੀ ਵੋਟਿੰਗ CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ

ਪੰਜਾਬ

More News

ਬੀਕੇਯੂ ਉਗਰਾਹਾਂ ਵੱਲੋਂ ਬਲਜਿੰਦਰ ਸਿੰਘ ਆਲੋਵਾਲ ਨੂੰ ਗ੍ਰਿਫਤਾਰ ਕਰਨ ਕਾਰਨ ਧਰਨਾ ਸਮਾਪਤ

Updated on Friday, March 29, 2024 21:48 PM IST

 
ਦਲਜੀਤ ਕੌਰ 
 
ਭਵਾਨੀਗੜ੍ਹ, 29 ਮਾਰਚ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਨੇੜਲੇ ਪਿੰਡ ਜੌਲੀਆਂ ਦੇ ਕਿਸਾਨ ਦੀ ਹੋਈ ਮੌਤ ਨੂੰ ਲੈ ਕੇ ਥਾਣਾ ਭਵਾਨੀਗੜ੍ਹ ਅੱਗੇ ਲਗਾਤਾਰ ਮੋਰਚਾ ਚੌਥੇ ਦਿਨ ਦੋਸ਼ੀ ਬਲਜਿੰਦਰ ਸਿੰਘ ਆਲੋਵਾਲ ਨੂੰ ਗ੍ਰਿਫਤਾਰ ਕਰਨ ਕਾਰਨ ਧਰਨਾ ਸਮਾਪਤ ਕਰ ਦਿੱਤਾ ਗਿਆ। ਜੱਥੇਬੰਦੀ ਦੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਾਨੀਗੜ੍ਹ ਵੱਲੋਂ ਜੋ ਪੱਕਾ ਮੋਰਚਾ ਥਾਣਾ ਭਵਾਨੀਗੜ੍ਹ ਅੱਗੇ ਲੱਗਿਆ ਹੋਇਆ ਸੀ ਉਹ ਮੋਰਚਾ ਅੱਜ ਸਮਾਪਤ ਕੀਤਾ ਗਿਆ ਹੈ ਕਿਉਂਕਿ ਜਿਹੜਾ ਅਵਤਾਰ ਸਿੰਘ ਜੌਲੀਆਂ ਦਾ ਦੋਸ਼ੀ ਸੀ ਬਲਜਿੰਦਰ ਸਿੰਘ ਆਹਲੋਵਾਲ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਕਰਕੇ ਮੋਰਚਾ ਸਮਾਪਤ ਕਰ ਦਿੱਤਾ ਹੈ।
 
ਇਸੇ ਦੌਰਾਨ ਅੱਜ ਸੂਬਾ ਕਮੇਟੀ ਦੇ ਆਗੂਆਂ ਦੀ ਸੰਗਰੂਰ ਵਿਖੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਮੀਟਿੰਗ ਵਿੱਚ ਸ਼ਾਮਿਲ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਅਤੇ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਸੰਗਰੂਰ, ਐਸ ਐਸ ਪੀ ਸਾਹਿਬ, ਐਸਪੀ, ਪੀਵੀਆਈ ਸੰਗਰੂਰ, ਡੀ ਐੱਸ ਪੀ ਸਪੈਸ਼ਲ ਬ੍ਰਾਂਚ ਅਤੇ ਡੀ ਐੱਸ ਪੀ ਐੱਸਐਚਓ ਭਵਾਨੀਗੜ੍ਹ ਸਮੇਤ ਡੀ ਐੱਸ ਪੀ ਧੂਰੀ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ  ਵਧੀਆ ਮਾਹੌਲ ਦੇ ਵਿੱਚ ਹੋਈ ਅਤੇ ਥਾਣਾ ਭਵਾਨੀਗੜ੍ਹ ਨਾਲ ਸੰਬੰਧਿਤ ਅਤੇ ਬਲਾਕ ਧੂਰੀ ਨਾਲ ਸੰਬੰਧਿਤ ਇਹਨਾਂ ਮਸਲਿਆ ਦਾ ਪ੍ਰਸ਼ਾਸਨ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਡੀਸੀ ਸੰਗਰੂਰ ਵੱਲੋਂ ਪਿੰਡ ਜਹਾਂਗੀਰ ਦੇ ਮਸਲੇ ਤੇ ਦੁਵਾਰਾ ਆਉਣ ਵਾਲੀ ਇੱਕ ਤਾਰੀਖ ਨੂੰ ਮੀਟੰਗ ਕਰਕੇ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਨਿਕਲ ਦਾ ਮੋਰਚਾ ਜਾਰੀ ਰਹੇਗਾ।
 
 
ਅੱਜ ਦੇ ਦਿਨ ਬਲਾਕ ਆਗੂ ਹਰਜੀਤ ਸਿੰਘ ਮਹਿਲਾ ਚੌਂਕ, ਜਸਵੀਰ ਸਿੰਘ ਗਗੜਪੁਰ, ਅਮਨਦੀਪ ਸਿੰਘ ਮਹਿਲਾਂ ਚੌਂਕ, ਕਰਮ ਚੰਦ ਪੰਨਵਾਂ, ਕੁਲਦੀਪ ਸਿੰਘ ਬਖੋਪੀਰ, ਗੁਰਚੇਤ ਸਿੰਘ ਭੱਟੀਵਾਲ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਕਰਮਜੀਤ ਕੌਰ ਭਿੰਡਰਾਂ, ਜਸਵਿੰਦਰ ਕੌਰ ਮਹਿਲਾਂ ਚੌਂਕ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ। 
 
 
 

ਵੀਡੀਓ

ਹੋਰ
Have something to say? Post your comment
ਸੰਗਰੂਰ ਜੇਲ੍ਹ ਸੁਪਰਡੈਂਟ ਸਮੇਤ 4 ਮੁਲਾਜ਼ਮ ਮੁਅੱਤਲ

: ਸੰਗਰੂਰ ਜੇਲ੍ਹ ਸੁਪਰਡੈਂਟ ਸਮੇਤ 4 ਮੁਲਾਜ਼ਮ ਮੁਅੱਤਲ

ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ

: ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ

 ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

: ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਆਪਣੀ ਮੰਗ ਉਭਾਰਨ ਲਈ ਨਿਵੇਕਲੀ ਮੁਹਿੰਮ ਆਰੰਭੀ

: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਆਪਣੀ ਮੰਗ ਉਭਾਰਨ ਲਈ ਨਿਵੇਕਲੀ ਮੁਹਿੰਮ ਆਰੰਭੀ

ਪ੍ਰਨੀਤ ਕੌਰ ਦੱਸਣ ਕਾਂਗਰਸ 'ਚ ਮੰਤਰੀ ਰਹਿੰਦਿਆਂ ਕਿਸਾਨਾਂ ਲਈ ਕਿਹੜੇ ਪ੍ਰੋਜੈਕਟ ਲੈ ਕੇ ਆਈ : ਐਨ.ਕੇ. ਸ਼ਰਮਾ

: ਪ੍ਰਨੀਤ ਕੌਰ ਦੱਸਣ ਕਾਂਗਰਸ 'ਚ ਮੰਤਰੀ ਰਹਿੰਦਿਆਂ ਕਿਸਾਨਾਂ ਲਈ ਕਿਹੜੇ ਪ੍ਰੋਜੈਕਟ ਲੈ ਕੇ ਆਈ : ਐਨ.ਕੇ. ਸ਼ਰਮਾ

ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ਼ ਰੋਸ ਪ੍ਰਦਰਸ਼ਨ

: ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ਼ ਰੋਸ ਪ੍ਰਦਰਸ਼ਨ

ਜ਼ਿਲਾ ਚੋਣ ਅਫਸਰ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ

: ਜ਼ਿਲਾ ਚੋਣ ਅਫਸਰ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ

 ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

: ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ : ਖੇਤਾਂ ‘ਚ ਟਰੈਕਟਰ ਪਲਟਣ ਕਾਰਨ 16 ਸਾਲਾ ਨੌਜਵਾਨ ਦੀ ਮੌਤ

: ਹੁਸ਼ਿਆਰਪੁਰ : ਖੇਤਾਂ ‘ਚ ਟਰੈਕਟਰ ਪਲਟਣ ਕਾਰਨ 16 ਸਾਲਾ ਨੌਜਵਾਨ ਦੀ ਮੌਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ’ਚ ਇਕ-ਦੂਜੇ ਉਤੇ ਚਲਾਈਆਂ ਕੁਰਸੀਆਂ

: ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ’ਚ ਇਕ-ਦੂਜੇ ਉਤੇ ਚਲਾਈਆਂ ਕੁਰਸੀਆਂ

X