Hindi English Wednesday, 01 May 2024 🕑
BREAKING
ਦਿੱਲੀ-ਐਨਸੀਆਰ ਦੇ ਕਈ ਸਕੂਲਾਂ ‘ਚ ਬੰਬ ਰੱਖੇ ਹੋਣ ਦੀ ਧਮਕੀ ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ ਭਿੰਡਰਾਂਵਾਲਾ ਦੇ ਭਤੀਜੇ ਦਾ ਕਤਲ ਮਹਿੰਗਾਈ ਤੋਂ ਰਾਹਤ, ਗੈਸ ਸਿਲੰਡਰ ਹੋਇਆ ਸਸਤਾ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 01-05-2024 8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ : ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਦਿੱਤੀ ਵਧਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਪੱਤਰਕਾਰ ਰਜਿੰਦਰ ਸਿੰਘ ਤੱਗੜ ਕੇਸ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਭਰੋਸਾ ਵੋਟਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’- ਸਿਬਿਨ ਸੀ ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸਿਪ ਤੋਂ ਨਿਰਾਸ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫਾ

ਸੰਸਾਰ

More News

28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

Updated on Monday, April 08, 2024 13:37 PM IST


ਲੰਡਨ: 8 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਬਰਤਾਨੀਆਂ 'ਚ ਇਕ ਵਿਅਕਤੀ ਨੇ ਦੁਨੀਆ ਦਾ ਸਭ ਤੋਂ ਭਿਆਨਕ ਕਤਲ ਕੀਤਾ ਹੈ। ਇਸ ਕਤਲ ਬਾਰੇ ਜਾਣ ਕੇ ਸਭ ਦੇ ਹੋਸ਼ ਉੱਡ ਜਾਣਗੇ, ਦਿਲ ਦੀ ਧੜਕਣ ਵਧ ਜਾਵੇਗੀ ਅਤੇ ਦਿਮਾਗ਼ ਚਕਰਾ ਜਾਵੇਗਾ। ਕਤਲ ਦੀ ਇਸ ਖੌਫਨਾਕ ਘਟਨਾ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ 224 ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਉਸ ਦੇ ਸਰੀਰ ਦੇ ਹਰ ਟੁਕੜੇ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਭਰ ਕੇ ਨਦੀ ਵਿੱਚ ਸੁੱਟ ਦਿੱਤਾ ਗਿਆ। ਇਸ ਬੇਰਹਿਮ ਕਾਤਲ ਦੀ ਉਮਰ ਸਿਰਫ 28 ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ 'ਤੇ ਚਾਕੂ ਨਾਲ ਸੈਂਕੜੇ ਵਾਰ ਕੀਤੇ ਅਤੇ ਫਿਰ ਉਸ ਦੇ ਸਰੀਰ ਦੇ 224 ਟੁਕੜੇ ਕਰ ਦਿੱਤੇ। ਕਤਲ ਕਰਨ ਤੋਂ ਬਾਅਦ ਉਸ ਦੇ ਸਰੀਰ ਦੇ ਅੰਗਾਂ ਨੂੰ ਕੁਝ ਦਿਨਾਂ ਤੱਕ ਘਰ 'ਚ ਰੱਖਿਆ ਸੀ। ਬਾਅਦ ਵਿੱਚ ਉਸ ਨੇ ਆਪਣੇ ਇੱਕ ਦੋਸਤ ਨੂੰ ਪੈਸੇ ਦੇ ਕੇ ਅੰਗ ਸੁਟਵਾਏ ਸਨ।
ਇਸ ਕਤਲ ਨੇ ਬਰਤਾਨੀਆ ਸਮੇਤ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੁਲਜ਼ਮ ਨੇ ਬਿਨਾਂ ਕਾਰਨ ਦੱਸੇ ਕਤਲ ਕਰਨ ਦੀ ਗੱਲ ਕਬੂਲੀ ਹੈ। ਹੁਣ ਸਜ਼ਾ 8 ਅਪ੍ਰੈਲ ਨੂੰ ਸੁਣਾਈ ਜਾਵੇਗੀ।
ਜਾਣਕਾਰੀ ਮੁਤਾਬਕ ਇਹ ਘਟਨਾ 25 ਮਾਰਚ 2023 ਨੂੰ ਬਰਤਾਨੀਆਂ 'ਚ ਵਾਪਰੀ ਸੀ, ਜਦੋਂ 26 ਸਾਲਾ ਔਰਤ ਹੋਲੀ ਬ੍ਰੈਮਲੇ ਦੇ ਲਾਪਤਾ ਹੋਣ ਦੀ ਖਬਰ ਤੋਂ ਅੱਠ ਦਿਨ ਬਾਅਦ ਲਿੰਕਨਸ਼ਾਇਰ ਦੇ ਬਾਸਿੰਘਮ 'ਚ ਵਿਥਮ ਨਦੀ 'ਚੋਂ ਲਾਸ਼ਾਂ ਮਿਲੀਆਂ ਸਨ। ਬਰੈਮਲੀ ਦੀ ਲਾਸ਼ ਦੇ ਟੁਕੜੇ ਦੇਖ ਕੇ ਬ੍ਰਿਟਿਸ਼ ਪੁਲਸ ਵੀ ਹੈਰਾਨ ਰਹਿ ਗਈ।

ਵੀਡੀਓ

ਹੋਰ
Have something to say? Post your comment
X