ਜਗਰਾਓਂ, 16 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮੋਗਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨਾਲ ਸਥਾਨਕ ਕੋਰਟ ਕੰਪਲੈਕਸ ਦੇ ਐਡਵੋਕੇਟ ਕੈਬਿਨ ਵਿੱਚ ਇੱਕ ਫਾਇਨਾਂਸਰ ਵੱਲੋਂ ਬਲਾਤਕਾਰ ਕੀਤਾ ਗਿਆ। ਇਸ ਮਾਮਲੇ 'ਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਰਮਿੰਦਰਪਾਲ ਸਿੰਘ ਗਰੇਵਾਲ ਵਾਸੀ ਪਿੰਡ ਬਰਸਾਲ ਵਜੋਂ ਹੋਈ ਹੈ।
ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਔਰਤ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਮਹਿਲਾ ਦੀ ਧੀ ਦੀ ਪੜ੍ਹਾਈ ਲਈ ਦਿੱਤੇ ਜਾਣ ਵਾਲੇ ਕਰਜ਼ੇ ਦੀ ਫਾਈਲ ਭਰਨ ਲਈ ਹੀ ਉਸ ਨੂੰ ਮੋਗਾ ਤੋਂ ਜਗਰਾਉਂ ਬੁਲਾਇਆ ਸੀ। ਪਰ ਸ਼ਰਾਬ ਪੀ ਕੇ ਉਸ ਨੇ ਔਰਤ ਨਾਲ ਬਲਾਤਕਾਰ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ।