Hindi English Tuesday, 30 April 2024 🕑
BREAKING
ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਸਿੱਖਿਆ ਬੋਰਡ ਭਲਕੇ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ ਗੋਲਡੀ ਦੇ ਕਾਂਗਰਸ ਛੱਡਣ ਦੀਆਂ ਚਰਚਾ ਵਿੱਚ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਕਾਂਗਰਸ ਨੂੰ ਵੱਡਾ ਝਟਕਾ : ਉਮੀਦਵਾਰ ਨੇ ਕਾਗਜ਼ ਲਏ ਵਾਪਸ, ਭਾਜਪਾ ’ਚ ਸ਼ਾਮਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 48 ਕਿਲੋ ਹੈਰੋਇਨ, 21 ਲੱਖ ਰੁਪਏ ਅਤੇ ਲਗਜ਼ਰੀ ਗੱਡੀਆਂ ਸਮੇਤ ਤਿੰਨ ਗ੍ਰਿਫਤਾਰ ਰਾਤ ਨੂੰ ਦੋਰਾਹਾ ਨਹਿਰ ‘ਚ ਡਿੱਗੀ ਕਾਰ ਬਰਾਮਦ, ਇੱਕ ਵਿਅਕਤੀ ਦੀ ਲਾਸ਼ ਮਿਲੀ ਪੰਜਾਬ ‘ਚ ਕਈ ਥਾਂਈਂ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ CM ਮਾਨ ਵੱਲੋਂ ਜਨਤਕ ਮੀਟਿੰਗਾਂ ਅਤੇ ਰੋਡ ਸ਼ੋਅ ਦਾ ਸਿਲਸਲਾ ਜਾਰੀ, ਅੱਜ ਰੂਪਨਗਰ ਪਹੁੰਚਣਗੇ ਰਾਘਵ ਚੱਢਾ ਵਿਰੁੱਧ ਵੀਡੀਓਜ਼ ਅਪਲੋਡ ਕਰਨ ਵਾਲੇ ਯੂਟਿਊਬਰ ‘ਤੇ ਪੰਜਾਬ ‘ਚ FIR ਦਰਜ ਭਿਆਨਕ ਸੜਕ ਹਾਦਸੇ 'ਚ 5 ਔਰਤਾਂ ਤੇ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ 23 ਜ਼ਖਮੀ

ਪੰਜਾਬ

More News

ਡਾ. ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਦਲਿਤ-ਮਜ਼ਦੂਰ ਮੁਕਤੀ ਮੋਰਚਾ ਵੱਲੋਂ ਦੋ ਸਕੂਲਾਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Updated on Tuesday, April 16, 2024 20:02 PM IST

 
ਡੇਰਾ ਬਾਬਾ ਨਾਨਕ: 16 ਅਪ੍ਰੈਲ, ਕ੍ਰਿਸ਼ਨ ਚੰਦਰ
 ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮਦਿਨ ਨੂੰ ਸਮਰਪਿਤ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਟੱਲੇਵਾਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਸਾਹਿਬ ਟੱਲੇਵਾਲ ਵਿਖੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਇਮਰੀ ਸਕੂਲ ਢਾਬ ਨਾਗਾ ਅਤੇ ਸਰਕਾਰੀ ਪ੍ਰਇਮਰੀ ਸਕੂਲ ਟੱਲੇਵਾਲ ਦੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ 48 ਬੱਚਿਆਂ, ਅਤੇ ਅੜਿਕਾ ਦੌੜ ਵਿੱਚ ਪੰਜਾਬ ਭਰ ਵਿੱਚੋਂ ਚਾਂਦੀ ਦਾ ਤਮਗਾ ਜੇਤੂ ਬੇਟੀ ਪ੍ਰਭਜੋਤ ਕੌਰ ਨੂੰ ਟਰਾਫੀਆਂ ਨਾਲ ਅਤੇ ਸਮੂਹ ਸਕੂਲ ਅਧਿਅਪਕਾਂ ਨੂੰ ਬਾਬਾ ਸਾਹਿਬ ਜੀ ਦੀ ਫੋਟੋ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੱਚਿਆਂ ਅਤੇ ਜੁੜੇ  ਇਕੱਠ ਦੇ ਰੂਬਰੂ ਹੁੰਦਿਆਂ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਡਾਕਟਰ ਜੁਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਸੰਦੇਸ਼ ਪੜ੍ਹੋ-ਜੁੜੋ-ਸੰਘਰਸ ਕਰੋ ਨੂੰ ਅਪਣਾਅ ਕੇ ਹੀ ਅਰਥਿਕ, ਸਭਿਆਚਾਰਕ , ਰਾਜਨੀਤਕ ਅਤੇ ਸਮਾਜਿਕ ਤਬਦੀਲੀ ਸੰਭਵ ਹੈ। ਰਵਿਦਾਸ ਜੀ ਦਾ ਬੇਗਮਪੁਰਾ ਵਸਾਉਣ ਲਈ ਇਹ ਮੁੱਢਲਾ ਫਾਰਮੂਲਾ ਹੈ। ਹੈਡਮਾਸਟਰ ਰਣਜੀਤ ਸਿੰਘ, ਮਾਸਟਰ ਜਸਵੀਰ ਭੋਤਨਾ,ਮਾਸਟਰ ਸੋਨਦੀਪ ਸਿੰਘ, ਅਤੇ ਡਾਕਟਰ ਗੁਰਮੇਲ ਸਿੰਘ ਮਾਛੀਕੇ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ ਅੱਜ ਦੇ ਸਮੇਂ ਉਹਨਾ ਦੀ ਵਿਚਾਰਧਾਰਕ ਸਾਰਥਿਕਤਾ ਵਾਰੇ ਵਿਚਾਰ ਪੇਸ਼ ਕੀਤੇ । ਡਾਕਟਰ ਹਰਜਿੰਦਰ ਸਿੰਘ, ਜਗਤਾਰ ਬੋਲਾ,ਕੈਪਟਨ ਰੇਸ਼ਮ ਸਿੰਘ ਅਤੇ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਸਾ ਸਿੰਘ ਵੱਲੋਂ ਖੇਡਾਂ ਵਿੱਚ ਪੰਜਾਬ ਜੇਤੂ ਖਿਡਾਰਨ ਪ੍ਰਭਜੋਤ ਕੌਰ ਨੂੰ ਸਨਮਾਨਿਤ ਕਰਕੇ ਬਾਕੀ ਬੱਚਿਆਂ ਨੂੰ ਵੀ ਖੇਡਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਹੋਰਨਾ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਪੰਚ ਚਰਨਜੀਤ ਕੌਰ, ਮੈਡਮ  ਮਨਜਿੰਦਰ ਕੌਰ, ਬਲਜਿੰਦਰ ਕੌਰ,ਮੁੱਖ ਅਧਿਆਪਕ ਮੈਡਮ ਜਸਵਿੰਦਰ ਕੌਰ, ਹੈੱਡਟੀਚਰ ਹਰਜਿੰਦਰ ਸਿੰਘ, ਜੀਵਨ ਬਿਲਾਸਪੁਰ, ਹਰਬੰਸ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਕੁਲਦੀਪ ਖਾਲਸਾ,ਰਾਜੂ ਸਿੰਘ, ਪੰਚ ਲਖਵਿੰਦਰ ਸਿੰਘ, ਮੈਡਮ ਪਰਮਜੀਤ ਕੌਰ, ਆਂਗਨਵਾੜੀ ਵੀਰਪਾਲ ਕੌਰ  ਅਤੇ ਮਲਕੀਤ ਕੌਰ ਹਾਜ਼ਰ ਸਨ। ਨਵਜੋਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਕਵੀਸ਼ਰੀ ਅਤੇ ਗੀਤ ਪੇਸ਼ ਕੀਤੇ ।
 
 
 

ਵੀਡੀਓ

ਹੋਰ
Have something to say? Post your comment
ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਸੰਗਰੂਰ ਅੱਗੇ ਸਖ਼ਤ ਜਥੇਬੰਦਕ ਐਕਸ਼ਨ ਦੀ ਚੇਤਾਵਨੀ

: ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਸੰਗਰੂਰ ਅੱਗੇ ਸਖ਼ਤ ਜਥੇਬੰਦਕ ਐਕਸ਼ਨ ਦੀ ਚੇਤਾਵਨੀ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜਿਲ੍ਹਾ ਜੇਲ੍ਹ ਸੰਗਰੂਰ ਦਾ ਦੌਰਾ

: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜਿਲ੍ਹਾ ਜੇਲ੍ਹ ਸੰਗਰੂਰ ਦਾ ਦੌਰਾ

ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

: ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

ਚੋਣਾਂ 'ਚ ਅਸਲ ਲੋਕ ਮੁੱਦੇ ਉਭਾਰਨ ਲਈ ਬੀਕੇਯੂ ਉਗਰਾਹਾਂ ਨੇ ਸੱਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ

: ਚੋਣਾਂ 'ਚ ਅਸਲ ਲੋਕ ਮੁੱਦੇ ਉਭਾਰਨ ਲਈ ਬੀਕੇਯੂ ਉਗਰਾਹਾਂ ਨੇ ਸੱਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ

ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ 'ਚ ਜੁੱਟੀ ਲੋਕਾਂ ਦੀ ਭੀੜ

: ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ 'ਚ ਜੁੱਟੀ ਲੋਕਾਂ ਦੀ ਭੀੜ

ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ, ਖਰੀਦ ਸੀਜ਼ਨ ਦੀ ਸਮੀਖਿਆ ਕੀਤੀ

: ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ, ਖਰੀਦ ਸੀਜ਼ਨ ਦੀ ਸਮੀਖਿਆ ਕੀਤੀ

 ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

: ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਐਨਐਸਕਿਊਐਫ ਅਧਿਆਪਕਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗ ਪੱਤਰ

: ਐਨਐਸਕਿਊਐਫ ਅਧਿਆਪਕਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗ ਪੱਤਰ

ਡਿਪਟੀ ਕਮਿਸ਼ਨਰ ਵੱਲੋਂ ਚੋਣ ਅਮਲੇ ਦੀ ਕੀਤੀ ਗਈ ਪਹਿਲੀ ਰੈਂਡੇਮਾਈਜੇਸ਼ਨ

: ਡਿਪਟੀ ਕਮਿਸ਼ਨਰ ਵੱਲੋਂ ਚੋਣ ਅਮਲੇ ਦੀ ਕੀਤੀ ਗਈ ਪਹਿਲੀ ਰੈਂਡੇਮਾਈਜੇਸ਼ਨ

 ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲਾਈ ਸੰਨ੍ਹ, 5 ਲੱਖ ਦੀ ਨਕਦੀ ਲੈ ਕੇ ਫਰਾਰ

: ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲਾਈ ਸੰਨ੍ਹ, 5 ਲੱਖ ਦੀ ਨਕਦੀ ਲੈ ਕੇ ਫਰਾਰ

X