Hindi English Tuesday, 30 April 2024 🕑
BREAKING
ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਸਿੱਖਿਆ ਬੋਰਡ ਭਲਕੇ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ ਗੋਲਡੀ ਦੇ ਕਾਂਗਰਸ ਛੱਡਣ ਦੀਆਂ ਚਰਚਾ ਵਿੱਚ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਕਾਂਗਰਸ ਨੂੰ ਵੱਡਾ ਝਟਕਾ : ਉਮੀਦਵਾਰ ਨੇ ਕਾਗਜ਼ ਲਏ ਵਾਪਸ, ਭਾਜਪਾ ’ਚ ਸ਼ਾਮਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 48 ਕਿਲੋ ਹੈਰੋਇਨ, 21 ਲੱਖ ਰੁਪਏ ਅਤੇ ਲਗਜ਼ਰੀ ਗੱਡੀਆਂ ਸਮੇਤ ਤਿੰਨ ਗ੍ਰਿਫਤਾਰ ਰਾਤ ਨੂੰ ਦੋਰਾਹਾ ਨਹਿਰ ‘ਚ ਡਿੱਗੀ ਕਾਰ ਬਰਾਮਦ, ਇੱਕ ਵਿਅਕਤੀ ਦੀ ਲਾਸ਼ ਮਿਲੀ ਪੰਜਾਬ ‘ਚ ਕਈ ਥਾਂਈਂ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ CM ਮਾਨ ਵੱਲੋਂ ਜਨਤਕ ਮੀਟਿੰਗਾਂ ਅਤੇ ਰੋਡ ਸ਼ੋਅ ਦਾ ਸਿਲਸਲਾ ਜਾਰੀ, ਅੱਜ ਰੂਪਨਗਰ ਪਹੁੰਚਣਗੇ ਰਾਘਵ ਚੱਢਾ ਵਿਰੁੱਧ ਵੀਡੀਓਜ਼ ਅਪਲੋਡ ਕਰਨ ਵਾਲੇ ਯੂਟਿਊਬਰ ‘ਤੇ ਪੰਜਾਬ ‘ਚ FIR ਦਰਜ ਭਿਆਨਕ ਸੜਕ ਹਾਦਸੇ 'ਚ 5 ਔਰਤਾਂ ਤੇ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ 23 ਜ਼ਖਮੀ

ਪੰਜਾਬ

More News

ਸਰਕਾਰੀ ਕਾਲਜ ਦਾ ਮੈਗਜ਼ੀਨ ਮੌਲਸਰੀ ਰਿਲੀਜ਼

Updated on Tuesday, April 16, 2024 20:49 PM IST

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਪਰੈਲ, 2024: ਦੇਸ਼ ਕਲਿੱਕ ਬਿਓਰੋ

ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਕਾਲਜ ਮੈਗਜ਼ੀਨ ‘ਮੌਲਸਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ।
ਡਾ. ਅਰਵਿੰਦ ਨੇ ਉੱਭਰਦੇ ਸਾਹਿਤਕਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਸਿਰਜਣਾਤਮਿਕਤਾ, ਬੌਧਿਕਤਾ ਅਤੇ ਉਸਾਰੂ ਸੋਚ ਹੀ ਖੁਸ਼ਹਾਲ ਸਮਾਜ ਦੀ ਨੀਂਹ ਹੈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਮੌਲਸਰੀ ਦੇ ਸੰਪਾਦਕੀ ਮੰਡਲ ਅਤੇ ਲੇਖਕ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਗੌਰਵਮਈ ਸੰਸਥਾ ਹਰ ਖੇਤਰ ਵਿਚ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਮੌਲ਼ਣ ਅਤੇ ਵਿਗਸਣ ਦੇ ਸਾਰੇ ਅਵਸਰ ਪ੍ਰਦਾਨ ਕਰਦੀ ਹੈ।
ਮੌਲਸਰੀ ਦੇ ਚੀਫ ਐਡੀਟਰ ਡਾ. ਅਮਨਦੀਪ ਨੇ ਦੱਸਿਆ ਕਿ ਕਿ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ ਅਤੇ ਕਲਾਤਮਿਕਤਾ ਦੀਆਂ ਅਥਾਹ ਸੰਭਾਵਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਿਖਾਰਨਾ ਅਧਿਆਪਕਾਂ ਦਾ ਇਖਲਾਕੀ ਫਰਜ਼ ਹੈ। ਉਨ੍ਹਾਂ ਸੱਧਰਾਂ, ਰੀਝਾਂ ਅਤੇ ਉਸਾਰੂ ਸੋਚ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ, ਸਾਹਿਤਕ ਦਹਿਲੀਜ਼ ਉਪਰ ਕਦਮ ਰੱਖਣ ਵਾਲੇ ਭਵਿੱਖ ਦੇ ਸਾਹਿਤਕਾਰਾਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਹਨਾਂ ਨਵੀਆਂ ਕਲਮਾਂ ਤੋਂ ਖਿੜਣ ਵਾਲੇ ਗੁਲਾਬ ਸਾਹਿਤਕ ਕਾਇਨਾਤ ਨੂੰ ਸਦੀਵੀ ਮਹਿਕ ਦੇਣਗੇ। ਉਹਨਾਂ ਨੇ ਵਿਦਿਆਰਥੀ ਸਾਹਿਤਕਾਰਾਂ ਦੀ ਸੁਯੋਗ ਅਗਵਾਈ ਲਈ ਸੰਪਾਦਕੀ ਮੰਡਲ ਦਾ ਧੰਨਵਾਦ ਕੀਤਾ।
ਇਸ ਮੌਕੇ ਵਾਈਸ ਪਿੰਸੀਪਲ ਸੁਨੀਤਾ ਮਿੱਤਲ, ਪ੍ਰੋ. ਅਰਵਿੰਦ ਕੌਰ, ਡਾ. ਮਨਦੀਪ ਕੌਰ, ਸ਼੍ਰੀ ਪਰਦੀਪ ਰਤਨ, ਪ੍ਰੋ. ਰਸ਼ਮੀ, ਪ੍ਰੋ. ਨਿਸ਼ਠਾ ਤਿ੍ਰਪਾਠੀ, ਪ੍ਰੋ. ਅਨੁਰੀਤ ਭੱਲਾ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਸੰਗਰੂਰ ਅੱਗੇ ਸਖ਼ਤ ਜਥੇਬੰਦਕ ਐਕਸ਼ਨ ਦੀ ਚੇਤਾਵਨੀ

: ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਸੰਗਰੂਰ ਅੱਗੇ ਸਖ਼ਤ ਜਥੇਬੰਦਕ ਐਕਸ਼ਨ ਦੀ ਚੇਤਾਵਨੀ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜਿਲ੍ਹਾ ਜੇਲ੍ਹ ਸੰਗਰੂਰ ਦਾ ਦੌਰਾ

: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜਿਲ੍ਹਾ ਜੇਲ੍ਹ ਸੰਗਰੂਰ ਦਾ ਦੌਰਾ

ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

: ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

ਚੋਣਾਂ 'ਚ ਅਸਲ ਲੋਕ ਮੁੱਦੇ ਉਭਾਰਨ ਲਈ ਬੀਕੇਯੂ ਉਗਰਾਹਾਂ ਨੇ ਸੱਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ

: ਚੋਣਾਂ 'ਚ ਅਸਲ ਲੋਕ ਮੁੱਦੇ ਉਭਾਰਨ ਲਈ ਬੀਕੇਯੂ ਉਗਰਾਹਾਂ ਨੇ ਸੱਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ

ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ 'ਚ ਜੁੱਟੀ ਲੋਕਾਂ ਦੀ ਭੀੜ

: ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ 'ਚ ਜੁੱਟੀ ਲੋਕਾਂ ਦੀ ਭੀੜ

ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ, ਖਰੀਦ ਸੀਜ਼ਨ ਦੀ ਸਮੀਖਿਆ ਕੀਤੀ

: ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ, ਖਰੀਦ ਸੀਜ਼ਨ ਦੀ ਸਮੀਖਿਆ ਕੀਤੀ

 ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

: ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਐਨਐਸਕਿਊਐਫ ਅਧਿਆਪਕਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗ ਪੱਤਰ

: ਐਨਐਸਕਿਊਐਫ ਅਧਿਆਪਕਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗ ਪੱਤਰ

ਡਿਪਟੀ ਕਮਿਸ਼ਨਰ ਵੱਲੋਂ ਚੋਣ ਅਮਲੇ ਦੀ ਕੀਤੀ ਗਈ ਪਹਿਲੀ ਰੈਂਡੇਮਾਈਜੇਸ਼ਨ

: ਡਿਪਟੀ ਕਮਿਸ਼ਨਰ ਵੱਲੋਂ ਚੋਣ ਅਮਲੇ ਦੀ ਕੀਤੀ ਗਈ ਪਹਿਲੀ ਰੈਂਡੇਮਾਈਜੇਸ਼ਨ

 ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲਾਈ ਸੰਨ੍ਹ, 5 ਲੱਖ ਦੀ ਨਕਦੀ ਲੈ ਕੇ ਫਰਾਰ

: ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲਾਈ ਸੰਨ੍ਹ, 5 ਲੱਖ ਦੀ ਨਕਦੀ ਲੈ ਕੇ ਫਰਾਰ

X