Hindi English Friday, 26 April 2024 🕑

ਪੰਜਾਬ

More News

ਭਾਰਤੀ ਕਿਸਾਨ ਯੂਨੀਅਨ ( ਸਿੱਧੂਪੁਰ) ਵੱਲੋਂ ਮੋਰਿੰਡਾ ਬੇਲਾ ਸੜਕ ਤੇ ਖੜੇ ਹਰੇ ਰੁੱਖਾਂ ਨੂੰ ਨਾ ਕੱਟਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

Updated on Tuesday, June 06, 2023 19:14 PM IST

 
 
ਮੋਰਿੰਡਾ 01 ਜੂਨ (  ਭਟੋਆ  ) 
 
ਭਾਰਤੀ ਕਿਸਾਨ ਯੂਨੀਅਨ ( ਸਿੱਧੂਪੁਰ) ਵੱਲੋਂ  ਜਿਲਾ ਰੂਪਨਗਰ ਦੇ ਇੱਕ ਉੱਚ ਪੱਧਰੀ ਵਫਦ ਨੇ  ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ  ਅੰਦਰ  ਨਵੀਂ ਬਣ ਰਹੀ ਮੋਰਿੰਡਾ ਬੇਲਾ ਸੜਕ ਦੇ ਸ੍ਰੀ ਚਮਕੌਰ ਸਾਹਿਬ ਸ਼ਹਿਰ ਵਿਚਲੇ ਖੇਤਰ ਦੇ ਆਲੇ ਦੁਆਲੇ ਖੜੇ ਹਰੇ ਰੁੱਖ ਨਾ ਕੱਟਣ ਦੀ ਮੰਗ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲਾ ਪ੍ਧਾਨ ਸ੍ਰੀ ਕੁਲਵਿੰਦਰ ਸਿੰਘ ਊਧਮਪੁਰ ਨੇ ਦੱਸਿਆ ਕਿ ਯੂਨੀਅਨ ਦੇ ਜਿਲਾ ਰੋਪੜ ਦੇ ਸਰਪ੍ਰਸਤ ਸ੍ਰੀ ਪ੍ਗਟ ਸਿੰਘ ਰੌਲੂਮਾਜਰਾ ਦੀ ਅਗਵਾਈ ਹੇਠਾਂ ਸ੍ਰੀ ਹਰਸਿਮਰਤ ਸਿੰਘ ਜੀਏ ਟੂ ਡੀਸੀ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਮੋਰਿੰਡਾ ਤੋਂ ਬੇਲਾ ਤੱਕ ਸੜਕ ਚੌੜੀ ਕਰਕੇ ਨਵੀਂ ਬਣਾਈ ਜਾ ਰਹੀ ਹੈ ਅਤੇ  ਇਸ ਸੜਕ ਦੇ  ਸ੍ਰੀ ਚਮਕੌਰ ਸਾਹਿਬ ਸ਼ਹਿਰ ਵਿਚਲੇ ਖੇਤਰ ਵਿੱਚ ਖੜੇ ਹਰੇ ਰੁੱਖਾਂ ਨੂੰ ਨਾ ਕੱਟਿਆ ਜਾਵੇ ਕਿਉਂਕਿ ਇਹ ਰੁੱਖ  ਨਵੀਂ ਚੌੜੀ ਕੀਤੀ ਜਾ ਰਹੀ ਸੜਕ ਵਿੱਚ ਨਹੀਂ ਆਉਂਦੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਹਰਿਆਲੀ ਤਹਿਤ ਵੀ ਇਹ ਰੁੱਖ ਬਚਾਏ ਜਾਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਹ ਸੜਕ ਬਣਾ ਰਹੇ ਠੇਕੇਦਾਰ ਨੂੰ ਹਦਾਇਤ ਕੀਤੀ ਜਾਵੇ ਕਿ ਇਨ੍ਹਾਂ ਹਰੇ ਭਰੇ ਰੁੱਖਾਂ ਨੂੰ ਨਾ ਕੱਟਿਆ ਜਾਵੇ ਅਤੇ ਇਨ੍ਹਾਂ ਰੁੱਖਾਂ ਦਾ ਕਬਜ਼ਾ ਮੁੜ ਵਣ ਵਿਭਾਗ ਨੂੰ ਸੌਂਪਿਆ ਜਾਵੇ। 
ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਪ੍ਰਗਟ ਸਿੰਘ ਦਿਓਲ ਰੋਲੂਮਾਜਰਾ ਜਿਲਾ ਸਰਪ੍ਰਸਤ, ਗੁਰਮੁੱਖ ਸਿੰਘ, ਕੁਲਵਿੰਦਰ ਸਿੰਘ ਜਿਲਾ ਪ੍ਰਧਾਨ,  ,ਅਮਰੀਕ ਸਿੰਘ ਸੀਨੀਅਰ ਮੀਤ ਪ੍ਰਧਾਨ,  ,ਅਮਰਜੀਤ ਸਿੰਘ ਭੋਜੇਮਾਜਰਾ, ਬਹਾਦਰ ਸਿੰਘ ਕਲਾਰਾਂ ,ਭੁੁੁਪਿੰਦਰ ਸਿੰਘ ਭੋਜੇਮਾਜਰਾ ,  ਹਰਚੰਦ ਸਿੰਘ ਕਜੌਲੀ, ,ਸੱਜਣ ਸਿੰਘ ,ਅਮਰਜੀਤ ਸਿੰਘ , ਗੁਰਮੀਤ ਸਿੰਘ ਸੰਤ ਸਿੰਘ ਮਲਕੀਤ ਸਿੰਘ ਜੱਸਾ ਸਿੰਘ ਆਦਿ ਵੀ ਹਾਜ਼ਰ ਸਨ। 

ਵੀਡੀਓ

ਹੋਰ
Have something to say? Post your comment
ਪੰਜਾਬ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਮੰਡੀ ਡੱਬਵਾਲੀ ਨੇੜੇ ਸੀ ਕੇਂਦਰ ਬਿੰਦੂ

: ਪੰਜਾਬ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਮੰਡੀ ਡੱਬਵਾਲੀ ਨੇੜੇ ਸੀ ਕੇਂਦਰ ਬਿੰਦੂ

ਪ.ਸ.ਸ.ਫ. ਵੱਲੋਂ ਮੁੱਖ ਚੋਣ ਅਫਸਰ ਪੰਜਾਬ ਨਾਲ ਕੀਤੀ ਮੁਲਾਕਾਤ

: ਪ.ਸ.ਸ.ਫ. ਵੱਲੋਂ ਮੁੱਖ ਚੋਣ ਅਫਸਰ ਪੰਜਾਬ ਨਾਲ ਕੀਤੀ ਮੁਲਾਕਾਤ

ਅਕਾਲੀ ਦਲ ਨੂੰ ਝਟਕਾ : ਲੁਧਿਆਣਾ ਦਾ ਆਗੂ ਭਾਜਪਾ ’ਚ ਸ਼ਾਮਲ

: ਅਕਾਲੀ ਦਲ ਨੂੰ ਝਟਕਾ : ਲੁਧਿਆਣਾ ਦਾ ਆਗੂ ਭਾਜਪਾ ’ਚ ਸ਼ਾਮਲ

ਵਿਸ਼ਵ ਮਲੇਰੀਆ ਦਿਵਸ ਮੌਕੇ ਬੇਰੁਜ਼ਗਾਰ ਸਿਹਤ ਵਰਕਰਾਂ ਨੇ ਸੂਬਾ ਸਰਕਾਰ ਨੂੰ ਭੰਡਿਆ

: ਵਿਸ਼ਵ ਮਲੇਰੀਆ ਦਿਵਸ ਮੌਕੇ ਬੇਰੁਜ਼ਗਾਰ ਸਿਹਤ ਵਰਕਰਾਂ ਨੇ ਸੂਬਾ ਸਰਕਾਰ ਨੂੰ ਭੰਡਿਆ

ਹੋਟਲ ਵਿੱਚ ਭਿਆਨਕ ਅੱਗ ਲੱਗਣ ਨਾਲ 6 ਦੀ ਮੌਤ, ਕਈ ਗੰਭੀਰ ਜਖ਼ਮੀ

: ਹੋਟਲ ਵਿੱਚ ਭਿਆਨਕ ਅੱਗ ਲੱਗਣ ਨਾਲ 6 ਦੀ ਮੌਤ, ਕਈ ਗੰਭੀਰ ਜਖ਼ਮੀ

ਬਹੁਜਨ ਸਮਾਜ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਤੋਂ ਉਮੀਦਵਾਰਾਂ ਦਾ ਐਲਾਨ

: ਬਹੁਜਨ ਸਮਾਜ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਤੋਂ ਉਮੀਦਵਾਰਾਂ ਦਾ ਐਲਾਨ

ਧੂਰੀ ਸ਼ਹਿਰ ਦੇ ਦੌਰੇ ਦੌਰਾਨ ਮੀਤ ਹੇਅਰ ਨੂੰ ਮਿਲਿਆ ਭਰਵਾਂ ਹੁੰਗਾਰਾ

: ਧੂਰੀ ਸ਼ਹਿਰ ਦੇ ਦੌਰੇ ਦੌਰਾਨ ਮੀਤ ਹੇਅਰ ਨੂੰ ਮਿਲਿਆ ਭਰਵਾਂ ਹੁੰਗਾਰਾ

ਰਾਮੂਵਾਲੀਆ ਪਰਿਵਾਰ ਨੂੰ ਅਸਹਿ ਸਦਮਾ, ਜਵਾਈ ਅਰਵਿੰਦਰ ਭੁੱਲਰ ਦਾ ਦਿਹਾਂਤ

: ਰਾਮੂਵਾਲੀਆ ਪਰਿਵਾਰ ਨੂੰ ਅਸਹਿ ਸਦਮਾ, ਜਵਾਈ ਅਰਵਿੰਦਰ ਭੁੱਲਰ ਦਾ ਦਿਹਾਂਤ

ਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : ਐਨ.ਕੇ. ਸ਼ਰਮਾ

: ਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : ਐਨ.ਕੇ. ਸ਼ਰਮਾ

1 ਜੂਨ ਤੋਂ ਪਹਿਲਾਂ ਪੰਚਾਇਤੀ ਜ਼ਮੀਨਾਂ ਦੀ ਖੁੱਲ੍ਹੀ ਬੋਲੀ ਦੀ ਚੋਣ ਕਮਿਸ਼ਨ ਵੱਲੋਂ ਨਹੀਂ ਮਿਲੀ ਇਜ਼ਾਜ਼ਤ

: 1 ਜੂਨ ਤੋਂ ਪਹਿਲਾਂ ਪੰਚਾਇਤੀ ਜ਼ਮੀਨਾਂ ਦੀ ਖੁੱਲ੍ਹੀ ਬੋਲੀ ਦੀ ਚੋਣ ਕਮਿਸ਼ਨ ਵੱਲੋਂ ਨਹੀਂ ਮਿਲੀ ਇਜ਼ਾਜ਼ਤ

X