Hindi English Friday, 03 May 2024 🕑
BREAKING
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ  ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ ਹੈਰਾਨੀਜਨਕ : ਦਸੰਬਰ ‘ਚ ਮਰ ਚੁੱਕੇ ਪੰਜਾਬੀ ਨੇ ਹਾਈਕੋਰਟ ਤੋਂ ਮੰਗੀ ਜ਼ਮਾਨਤ ਫੇਫੜੇ ਦਾ ਕੈਂਸਰ ਇੱਕ ਭਿਆਨਕ ਬਿਮਾਰੀ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀ ਬਰਖਾਸਤ

ਲੇਖ

More News

‘ਵੋਟ ਪਾਉਣ ਤੋਂ ਪਹਿਲਾਂ ਬੇਰੁਜ਼ਗਾਰਾਂ ਦੀਆਂ ਪੁਲਿਸ ਡੰਡਿਆਂ ਨਾਲ ਨਿਕਲੀਆਂ ਚੀਕਾਂ ਜ਼ਰੂਰ ਸੁਣਨਾ’

Updated on Saturday, February 19, 2022 09:04 AM IST

ਦੀਪ ਬਨਾਰਸੀ

ਪੰਜਾਬ ਦੇ ਲੋਕਾਂ ਨੇ ਕੁਝ ਘੰਟਿਆਂ ਬਾਅਦ ਹੀ ਸੂਬੇ ਦੀ ਕਮਾਂਡ ਕਿਸੇ ਰਾਜਨੀਤਿਕ ਪਾਰਟੀ ਨੂੰ ਦੇਣ ਲਈ ਵੋਟਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਹਨ। ਇਸ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਢੰਗ ਨਾਲ ਲੋਕਾਂ ਨੂੰ ਲੁਭਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਹਨ। ਸੂਬੇ ਦੇ ਨੌਜਵਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਪੜ੍ਹ ਲਿਖ ਕੇ ਵੀ ਰੁਜ਼ਗਾਰ ਨਾ ਮਿਲਣਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਨੇ ਘਰ ਘਰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਦੀਆਂ ਗੱਲਾਂ ਵਿੱਚ ਆ ਕੇ ਲੋਕਾਂ ਨੇ ਸੱਤਾ ਸੌਂਪ ਦਿੱਤੀ। ਘਰ ਘਰ ਰੁਜ਼ਾਗਰ ਦੀ ਕਹਾਣੀ ਸਭ ਲੋਕਾਂ ਨੇ ਮੀਡੀਆ ਰਾਹੀਂ ਦੇਖ ਹੀ ਲਈ ਹੈ ਕਿ ਕਿਵੇਂ ਰੁਜ਼ਗਾਰ ਮੰਗਣ ਉਤੇ ਪੁਲਿਸ ਦੇ ਡੰਡੇ ਨਾਲ ਨੌਜਵਾਨ ਲੜਕੇ ਲੜਕੀਆਂ ਦੀ ਚੀਕ ਨਿਕਲਦੀ ਸੀ। ਰੁਜ਼ਗਾਰ ਦੀ ਥਾਂ ਡੰਡੇ ਦੇ ਨਿਸ਼ਾਨ, ਪਾਣੀ ਦੀਆਂ ਬੁਛਾੜਾਂ ਨਾਲ ਝੰਬੇ ਸ਼ਰੀਰ ਲੈ ਕੇ ਘਰਾਂ ਨੂੰ ਮੁੜਦੇ ਸਨ। ਹੱਦ ਤਾਂ ਇਹ ਵੀ ਹੈ ਕਿ ਮੰਤਰੀਆਂ ਦੇ ਮੂੰਹੋਂ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਸੁਣਨੀਆਂ ਪਈਆਂ।(MOREPIC1)

ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵੱਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ 2017 ਤੋਂ ਆਪਣਾ ਸੰਘਰਸ਼ ਸ਼ੁਰੂ ਕੀਤਾ ਗਿਆ ਸੀ । ਘਰ ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਦੇ ਵਿੱਚ ਲੈ ਗਏ ਕੈਪਟਨ ਸਰਕਾਰ ਵੱਲੋਂ ਜਦੋਂ ਆਪਣਾ ਬੇਰੁਜਗਾਰ ਅਧਿਆਪਕਾਂ ਵੱਲੋਂ ਰੁਜਗਾਰ ਮੰਗਣ ਲਈ ਸੰਘਰਸ਼ ਸ਼ੁਰੂ ਕੀਤਾ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਮੀਟਿੰਗਾਂ ਵਿੱਚ ਲਾਰੇ ਤੋਂ ਸਿਵਾਏ ਕੁਝ ਵੀ ਹਾਸਿਲ ਨਹੀਂ ਹੋਇਆ । ਪੰਜਾਬ ਸਰਕਾਰ ਵੱਲੋਂ ਜੂਨ 2018 ਵਿੱਚ ਇਕ ਕੈਬਨਿਟ ਵਿੱਚ ਫ਼ੈਸਲਾ ਲੈ ਕੇ ਈ.ਟੀ.ਟੀ. ਦੀਆਂ ਅਸਾਮੀਆਂ ਲਈ ਦੀ ਯੋਗਤਾ ਤਬਦੀਲ ਕਰ ਦਿੱਤੀ ਗਈ ਹੈ। ਜਿਹੜੀ ਈਟੀਟੀ ਦੀਆਂ ਅਸਾਮੀਆਂ ਲਈ ਯੋਗਤਾ ਬਾਰ੍ਹਵੀਂ ਸੀ । ਉਸ ਨੂੰ ਤਬਦੀਲ ਕਰਕੇ ਗਰੈਜੂਏਸ਼ਨ ਕਰ ਦਿੱਤਾ ਗਿਆ। ਜਿਹੜੀ ਬੇਰੁਜ਼ਗਾਰ ਅਧਿਆਪਕਾਂ ਦੀ ਮੰਗ ਸਿਰਫ਼ ਰੁਜ਼ਗਾਰ ਪ੍ਰਾਪਤ ਕਰਨਾ ਸੀ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੱਦੇ ਤੋਂ ਭਟਕਾਉਣ ਲਈ ਸਰਕਾਰ ਵੱਲੋਂ ਜਾਣ ਕੇ ਇਹ ਫ਼ੈਸਲਾ ਲਿਆ ਗਿਆ । 4 ਸੰਤਬਰ 2019 ਨੂੰ ਇਸ ਫ਼ੈਸਲੇ ਦਾ ਵਿਰੋਧ ਕਰਨ ਲਈ 5 ਬੇਰੁਜ਼ਗਾਰ ਅਧਿਆਪਕ ਸੰਗਰੂਰ ਵਿਖੇ ਸੁਨਾਮੀ ਗੇਟ ਕੋਲ ਟੈਂਕੀ ਉਪਰ ਚੜ੍ਹ ਗਏ ਤੇ ਲਗਾਤਰ 91 ਦਿਨ ਲਗਾਤਾਰ ਟੈਂਕੀ ਉੱਪਰ ਡਟੇ ਰਹੇ । ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭੁੱਖ ਹੜਤਾਲ, ਮਰਨ ਵਰਤ ਸ਼ੁਰੂ ਕੀਤੇ ਗਏ ਡਾਂਗਾਂ ਖਾਣ ਲਈ ਮਜਬੂਰ ਹੋਏ। 24 ਨੰਵਬਰ 2019 ਜਦੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤਾਂ ਬੇਰੁਜ਼ਗਾਰ ਅਧਿਆਪਕਾਂ ਦੇ ਉੱਪਰ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਤੇ ਡਾਂਗਾਂ ਚਲਾਈਆਂ ਗਈਆਂ । ਜਿਸ ਦੌਰਾਨ ਦੋ ਦਰਜਨ ਦੇ ਕਰੀਬ ਸਾਥੀ ਜ਼ਖ਼ਮੀ ਵੀ ਹੋਏ।(MOREPIC7)

8 ਦਸੰਬਰ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਦੇ ਸਮਾਰੋਹ ਦੌਰਾਨ ਜਦੋਂ  ਬੇਰੁਜ਼ਗਾਰ ਅਧਿਆਪਕ ਘਿਰਾਓ ਕਰਨ ਗਏ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਗਾਲ ਵੀ ਕੱਢੀ ਗਈ । ਜਿਸ ਤੋਂ ਬਾਅਦ ਈਟੀਟੀ ਦੀਆਂ ਅਸਾਮੀਆਂ ਲਈ ਭਰਤੀ ਦੀ ਯੋਗਤਾ ਮੁੜ ਗਰੈਜੂਏਸ਼ਨ ਤੋਂ ਬਾਰ੍ਹਵੀਂ ਕੀਤੀ ਗਈ । ਜੋ ਕਿ ਬੇਰੁਜ਼ਗਾਰਾਂ ਦੀ ਅੰਸ਼ਕ ਜਿੱਤ ਸੀ । ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੜ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਸੜਕਾਂ ਜਾਮ ਕਰਨ ਤੋਂ ਬਾਅਦ 6 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ 1664 ਪੋਸਟਾਂ ਕੱਢੀਆਂ ਗਈਆਂ । ਜਿਨ੍ਹਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਉੱਪਰ ਦੂਜੇ ਪੇਪਰ ਦੀ ਇੱਕ ਹੋਰ ਸ਼ਰਤ ਥੋਪੀ ਗਈ । ਜਦੋਂ ਕਿ ਪ੍ਰਾਇਮਰੀ ਦੀਆਂ ਦਸ ਹਜ਼ਾਰ ਤੋਂ ਵੱਧ ਪੋਸਟਾਂ ਉਸ ਸਮੇਂ ਖਾਲੀਆਂ ਪਈਆਂ ਸਨ। ਜਦੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨਿਗੂਣੀਆਂ ਅਸਾਮੀਆਂ ਕੱਢਣ ਦੇ ਵਿਰੋਧ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤਾਂ ਉਹ ਬੇਰੁਜ਼ਗਾਰ ਅਧਿਆਪਕ ਨਹਿਰੂ ਪਾਰਕ ਵਿਚ ਇਕੱਠੇ ਹੋ ਰਹੇ ਸੀ ਤਾਂ ਨਹਿਰੂ ਪਾਰਕ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਬੇਰੁਜ਼ਗਾਰ ਅਧਿਆਪਕ ਤੋੜਦੇ ਹੋਏ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹੱਲ ਕੋਲ ਪਹੁੰਚੇ ਤਾਂ ਉਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਉੱਪਰ ਲਗਾਤਾਰ 3 ਵਾਰ ਪੁਲਿਸ ਵਲੋਂ ਤਸ਼ੱਦਦ ਢਾਹਿਆ ਗਿਆ। ਜਿਸ ਤੋਂ ਭੜਕੇ ਕੁਝ ਬੇਰੁਜ਼ਗਾਰ ਅਧਿਆਪਕ ਸਾਥੀ ਪਸਿਆਣਾ   ਨਹਿਰ ਤੇ ਪਹੁੰਚ ਗਏ ਤੇ ਦੋ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਵੱਲੋਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਤੈਅ ਕਰਵਾਈ ਗਈ ਤੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਵੱਡਾ ਐਲਾਨ ਕਰਨਗੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਧਰਨੇ ਮੁਜ਼ਾਹਰੇ ਨਾਲ ਸਾਨੂੰ ਕੋਈ ਅਸਰ ਨਹੀਂ ਹੁੰਦਾ । ਜੂਨ ਦੇ ਵਿੱਚ ਇਨ੍ਹਾਂ ਪੋਸਟਾਂ ਵਿਚ 700 ਅਸਾਮੀਆਂ ਦਾ ਵਾਧਾ ਹੁੰਦਾ ਹੈ । ਸੰਗਰੂਰ ਵਿੱਚ ਸੁਨਾਮੀ ਗੇਟ ਕੋਲ ਲਗਾਤਾਰ 210 ਕਰੀਬ ਦਿਨਾਂ ਤੋਂ ਚਲਦਾ ਸੰਘਰਸ਼ ਬੇਰੁਜ਼ਗਾਰ ਅਧਿਆਪਕਾਂ ਵਲੋਂ ਕੋਰੋਨਾ ਨੂੰ ਵੇਖਦਿਆਂ ਹੋਇਆਂ ਮੁਲਤਵੀ ਕਰਨਾ ਪੈਂਦਾ ਹੈ ।(MOREPIC2)

11 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ 2364 ਈ.ਟੀ.ਟੀ. ਦੀਆਂ ਪੋਸਟਾਂ ਵਿਚ ਸੋਧ ਪੱਤਰ ਜ਼ਾਰੀ ਕਰਕੇ ਕੱਚੇ ਅਧਿਆਪਕਾਂ ਨੂੰ ਭਰਤੀਆਂ ਵਿੱਚ ਈ.ਟੀ.ਟੀ ਟੈੱਟ ਤੋਂ ਛੋਟ ਦੇ ਕੇ ਤੇ ਵਾਧੂ ਅੰਕ ਦੇ ਕੇ ਈਟੀਟੀ ਦੀਆਂ ਅਸਾਮੀਆਂ ਵਿੱਚ ਵਿਚਰਨ ਦਾ ਮੌਕਾ ਦਿੱਤਾ ਜਾਂਦਾ ਹੈ । ਜਦੋਂ ਬੇਰੁਜ਼ਗਾਰ ਅਧਿਆਪਕ ਇਸ ਸੋਧ ਪੱਤਰ ਦਾ ਵਿਰੋਧ ਕਰਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਖਤਮ ਕਰਨ 29 ਨਵੰਬਰ ਦੀ ਪ੍ਰੀਖਿਆ ਦੀ ਮਿਤੀ ਤੈਅ ਕਰ ਦਿੰਦੀ ਹੈ । ਪੰਜਾਬ ਸਰਕਾਰ ਵੱਲੋਂ ਇਕ ਹਫ਼ਤੇ ਦੇ ਅੰਦਰ ਚ ਜਲਦੀ ਤੋਂ ਜਲਦੀ ਇਸ ਭਰਤੀ ਨੂੰ ਨਿਬੇੜਨ ਲਈ ਨਤੀਜਾ ਘੋਸ਼ਿਤ ਕਰ ਦਿੰਦੀ ਹੈ ਤੇ ਕੌਂਸਲਿੰਗ ਸਮੇਂ ਬੀ.ਐੱਡ ਉਮੀਦਵਾਰਾਂ ਨੂੰ ਬਰਾਬਰ ਵਿਚਾਰਿਆ ਜਾ ਰਿਹਾ ਹੈ ਤਾਂ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਵੱਲੋਂ ਆਪਣੇ ਸੰਘਰਸ਼ ਨੂੰ ਕਰਨ ਲਈ 19 ਦਸੰਬਰ ਨੂੰ ਜਦੋਂ ਈਟੀਟੀ ਦੀਆਂ ਅਸਾਮੀਆਂ ਵਿੱਚ ਈਟੀਟੀ ਦੇ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨ ਲਈ ਬੇਰੁਜ਼ਗਾਰ ਅਧਿਆਪਕ ਮੋਤੀ ਮਹਿਲ ਦਾ ਘਿਰਾਓ ਕਰਦੇ ਹਨ ਤਾਂ ਬੇਰੁਜ਼ਗਾਰ ਅਧਿਆਪਕਾਂ ਉਪਰ ਡਾਂਗਾਂ ਵਰਸਾਈਆਂ ਜਾਂਦੀਆਂ ਹਨ ਤੇ ਰਾਤ ਨੂੰ ਜਦੋਂ ਬੇਰੁਜ਼ਗਾਰ ਅਧਿਆਪਕ ਵਾਈਪੀਐੱਸ ਚੌਕ ਤੇ ਸੌਣ ਦੀ ਤਿਆਰੀ ਕਰਦੇ ਹਨ ਤਾਂ ਬਿਸਤਰੇ ਰੋਕ ਲਏ ਜਾਂਦੇ ਹਨ ਤੇ ਸਾਰੀ ਰਾਤ  ਠੰਢ ਵਿੱਚ ਗੁਜ਼ਾਰਨ ਲਈ ਮਜਬੂਰ ਹੁੰਦੇ ਹਨ ਤੇ ਅਗਲੇ ਦਿਨ ਜਦੋਂ ਬੇਰੁਜ਼ਗਾਰ ਅਧਿਆਪਕ ਵਾਈਪੀਐਸ ਉਤੇ ਬੈਠੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹੁੰਦੇ ਤਾਂ ਉਨ੍ਹਾਂ ਨੂੰ ਜਬਰੀ ਚੁੱਕ ਕੇ ਥਾਣਿਆਂ ਵਿਚ ਲੈ ਜਾਇਆ ਜਾਂਦਾ ਹੈ ਤੇ ਬੇਰੁਜ਼ਗਾਰਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ ।  ਈਟੀਟੀ ਦੀਆਂ ਪੋਸਟਾਂ  ਵਿੱਚ ਈਟੀਟੀ ਉਮੀਦਵਾਰਾਂ ਨੂੰ ਪਹਿਲ ਤੇ ਉਪਰ ਵਿਚਾਰਨ ਲਈ ਬੇਰੁਜਗਾਰ ਅਧਿਆਪਕਾਂ ਵੱਲੋਂ ਹੁਣ ਤੱਕ ਅਨੇਕਾਂ ਵਾਰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ।(MOREPIC6)

 

11 ਅਪ੍ਰੈਲ ਨੂੰ ਬੇਰੁਜ਼ਗਾਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਬਾਰਾਂਦਰੀ ਪਾਰਕ ਜਦੋਂ ਮੋਤੀ ਮਹਿਲ ਦੇ ਘਿਰਾਓ ਲਈ ਇਕੱਠੇ ਹੋ ਰਹੇ ਸੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਜਬਰੀ ਉਥੋਂ ਗ੍ਰਿਫ਼ਤਾਰ ਕੀਤਾ ਗਿਆ ਤੇ  ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੂੰ ਮਜਬੂਰਨ ਨਹਿਰਾਂ ਚ ਛਾਲ ਮਾਰਨ ਲਈ ਮਜਬੂਰ ਹੋਏ । 21 ਮਾਰਚ ਤੋਂ ਦੋ ਬੇਰੁਜ਼ਗਾਰ ਅਧਿਆਪਕ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਲੀਲਾ ਭਵਨ ਵਿੱਚ ਸਥਿਤ ਬੀਐਸਐਨਐਲ ਟਾਵਰ ਦੇ ਉੱਪਰ ਬੈਠੇ ਹੋਏ ਹਨ । ਜਿਸ ਤੋਂ ਬਾਅਦ ਸਿੱਖਿਆ ਮੰਤਰੀ ਵੱਲੋਂ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਤੁਹਾਡੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ । ਪਰ ਜਦੋਂ ਤੱਕ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ਚ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ । ਬੇਰੁਜ਼ਗਾਰਾਂ ਵੱਲੋਂ ਇਹ ਦੱਸਿਆ ਗਿਆ ਕਿ ਜੇਕਰ ਬੀ ਐੱਡ ਅਤੇ ਵਾਧੂ ਦਿੱਤੇ ਗਏ ਅੰਕਾਂ ਵਾਲੇ ਕੈਂਡੀਡੇਟ ਨੂੰ ਸਰਕਾਰ ਬਾਹਰ ਕਰਦੀ ਹੈ ਤਾਂ ਬੇਰੁਜ਼ਗਾਰ ਜਿਹੜੇ ਸੰਘਰਸ਼ ਕਰ ਰਹੇ ਹਨ ਉਨ੍ਹਾਂ ਦਾ ਮੈਰਿਟ ਵਿੱਚ ਨੰਬਰ  ਆਉਂਦਾ ਹੈ ਜੋ ਕਿ ਬੇਰੁਜ਼ਗਾਰਾਂ ਦਾ ਸਹੀ ਹੱਕ ਬਣਦਾ ਹੈ ।(MOREPIC3)

 ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਨ ਲਈ ਬੇਰੁਜ਼ਗਾਰ ਅਧਿਆਪਕਾਂ ਨੇ ਇੱਕ ਸੌ ਪੈਂਤੀ ਦਿਨ ਟਾਵਰ ਉਤੇ ਸੰਘਰਸ਼ ਕੀਤਾ ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਗੁਪਤ ਐਕਸ਼ਨ ਸੜਕਾਂ ਜਾਮ ਕਰਨੀਆਂ ਤੇ ਜਿੱਥੇ ਅੱਜ ਤੋਂ ਕੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ ਉੱਥੇ ਬੇਰੁਜ਼ਗਾਰ ਅਧਿਆਪਕਾਂ ਨੇ ਸਿਸਵਾਂ ਫਾਰਮ ਦਾ ਘਿਰਾਓ ਕਰਕੇ ਇਕ ਇਤਿਹਾਸ ਰਚਿਆ ਜਿਸ ਤੋਂ ਬਾਅਦ ਕਿ ਬੇਰੁਜ਼ਗਾਰ ਅਧਿਆਪਕਾਂ  ਨੂੰ 6635 ਈਟੀਟੀ ਦੀਆਂ ਪੋਸਟਾਂ ਪ੍ਰਾਪਤ ਹੋਈਆਂ ਤੇ ਈਟੀਟੀ ਦੀਆਂ ਪੋਸਟਾਂ ਚੋਂ ਬੀ ਐਡ ਨੂੰ ਬਾਹਰ ਰਸਤਾ ਵਿਖਾਇਆ ਗਿਆ।(MOREPIC4)

 ਪਰ ਇਹ ਜ਼ਾਲਮ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਪੂਰੀ ਕਰਨ ਦੀ ਇੱਛੁਕ ਨਹੀਂ ਸੀ ਕਿਉਂਕਿ ਇਹ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਨੂੰ ਕੋਰਟ ਵਿਚ ਲਮਕਾਉਣਾ ਚਾਹੁੰਦੀ ਸੀ ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲੇ । ਕਾਂਗਰਸ ਪਾਰਟੀ ਨੇ ਆਪਣਾ ਮੁੱਖ ਮੰਤਰੀ ਬਦਲ ਦਿੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ । ਬੇਰੁਜ਼ਗਾਰਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਰੁਜ਼ਗਾਰਾਂ ਦਾ ਹੱਲ ਕਰਨਗੇ, ਪਰ ਜਦੋਂ ਮੁੱਖ ਮੰਤਰੀ ਚੰਨੀ ਨੇ ਵੀ ਬੇਰੁਜ਼ਗਾਰ ਅਧਿਆਪਕਾਂ ਦਾ ਕੋਈ ਹੱਲ ਨਹੀਂ ਕੀਤਾ ਤਾਂ ਬੇਰੁਜ਼ਗਾਰ ਅਧਿਆਪਕ ਮੁੜ ਸੜਕਾਂ ਤੇ ਉਤਰਨ ਲਈ ਮਜਬੂਰ ਹੋਏ ਕਿਉਂਕਿ ਕਾਂਗਰਸ ਸਰਕਾਰ ਨੇ ਸਿਰਫ ਮੁੱਖ ਮੰਤਰੀ  ਦਾ ਚਿਹਰਾ ਬਦਲਿਆ ਨੀਤੀਆਂ ਉਹੀ ਸਨ । ਮੁੱਖ ਮੰਤਰੀ ਚੰਨੀ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਉਪਰ ਦਰਜਨਾਂ ਵਾਰ ਲਾਠੀਚਾਰਜ ਕਰਵਾਇਆ ਮਾਨਸਾ ਵਿਖੇ ਡੀ ਐੱਸ ਪੀ ਵਲੋਂ ਬੁਰੀ ਤਰ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ  ਜਾਨਵਰਾਂ ਤੋਂ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ 83 ਦਿਨ ਖਰੜ ਵਿਖੇ ਬੇਰੁਜ਼ਗਾਰ ਅਧਿਆਪਕ ਟੈਂਕੀ ਉੱਪਰ ਬੈਠੇ ਰਹੇ ਪਰ ਸਵਰਨ ਸਿੰਘ ਚੰਨੀ ਨੇ ਬਿਲ ਜ਼ਰੂਰ ਅਧਿਆਪਕਾਂ ਦੀ ਸਾਰ ਨਹੀਂ ਲਈ ਅੰਤ ਵਿੱਚ ਚੋਣ ਜ਼ਾਬਤਾ ਲੱਗਣ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੇ ਆਪਣਾ ਸੰਘਰਸ਼ ਮੁਲਤਵੀ ਕੀਤਾ ।(MOREPIC5)

ਅੱਜ ਉਹੀ ਕਾਂਗਰਸੀ ਆਗੂ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਹਨ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਨੌਜਵਾਨ ਬਾਹਰ ਵਿਦੇਸ਼ਾਂ ਦਾ ਰਸਤਾ ਕਿਉਂ ਫੜਨ । 20 ਫਰਵਰੀ ਨੂੰ ਵੋਟ ਪਾਉਣ ਸਮੇਂ ਪੁਲਿਸ ਦੇ ਡੰਡੇ ਨਾਲ ਨਿਕਲੀ ਚੀਂਕ ਜ਼ਰੂਰ ਸੁਣਨਾ, ਪਾਣੀ ਦੀਆਂ ਬੁਛਾੜਾਂ ਮੁਰਝਾਏ ਚਿਹਰੇ ਜ਼ਰੂਰ ਯਾਦ ਕਰਨਾ ਤਾਂ ਜੋ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਉਤੇ ਤਸ਼ੱਦਦ ਕਰਨ ਵਾਲਿਆਂ ਨੂੰ ਸਬਕ ਸਿਖਾਉਂਦੇ ਹੋਏ ਉਸ ਨੂੰ ਵੋਟ ਪਾਉਣਾ ਜੋ ਪੰਜਾਬ ਦੇ ਭਲੇ ਦੀ ਗੱਲ ਕਰੇ।

(ਸੂਬਾ ਪ੍ਰੈਸ ਸਕੱਤਰ, ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ)

ਵੀਡੀਓ

ਹੋਰ
Have something to say? Post your comment
X